ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

੧੨

ਹਿਕਾਯਤ ਪਹਿਲੀ

ਚੁ ਸੈਲਿ ਰਵਾਂ ਹਮਚੋ ਤੀਰੋ ਤੁਫ਼ੰਗ॥੩੧॥

ਕਿ = ਜੋ। ਅਫ਼ਗਾਨਿ = ਅਫ਼ਗਾਨ, ਪਠਾਣ। ਦੀਗਰ = ਦੂਜਾ।
ਬਿਯਾਮਦ = ਆਇਆ। ਬ = ਵਿਚ। ਜੰਗ = ਲੜਾਈ। ਚੋ = ਵਾਂਗੂੰ
ਸੈਲ = ਹੜ। (ਇ = ਉਪਮੇ ਅਤੇ ਉਪਮਾਨ ਜੋੜਕੇ)। ਰਵਾਂ = ਨਸਿਆ।
ਹਮਚੋ = ਵਾਗੂੰ। ਤੀਰ = ਤੀਰ। ਓ = ਅਰ। ਤੁਫ਼ੰਗ = ਗੋਲੀ।

ਭਾਵ — ਜੋ ਦੂਜਾ ਪਠਾਣ ਲੜਾਈ ਵਿਚ ਪਹਾੜ ਦੇ ਹੜ ਅਤੇ ਤੀਰ ਅਰ ਗੋਲੀ ਵਾਂਗੂ ਨੱਸਿਆ ਆਇਆ॥੩੧॥

ਬਸੇ ਹਮਲਹ ਕਰਦੰਦ ਬ ਮਰਦਾਨਗੀ॥
ਹਮ ਅਜ਼ ਹੋਸ਼ਗੀ ਹਮਜ਼ਿ ਦੀਵਾਨਗੀ॥੩੨॥

ਬਸੇ = ਬਹੁਤੇ। ਹਮਲਹ = ਵਾਰ। ਕਰਦੰਦ = ਕੀਤੇ। ਬ = ਨਾਲ।
ਮਰਦਾਨਗੀ = ਸੂਰਮਤਾਈ। ਹਮ = ਭੀ। ਅਜ਼ = ਨਾਲ। ਹੋਸ਼ਗੀ = ਸਮਝ
     ਹਮਜਿ = ਨਾਲ। ਦੀਵਾਨਗੀ = ਸ਼ੁਦਾ।

ਭਾਵ — ਸੂਰਮਤਾਈ ਨਾਲ ਅਤੇ ਸਮਝ ਸੋਚਕੇ ਅਤੇ ਸ਼ੁਦਾਈਆਂ ਵਾਂਗੂੰ ਬਹੁਤੇ ਵਾਰ ਕੀਤੇ॥੩੨॥

ਬਸੇ ਹਮਲਹ ਕਰਦਹ ਬਸੇ ਜ਼ਖ਼ਮ ਖ਼ੁਰਦ॥
ਦੋ ਕਸ ਰਾ ਬਜਾਂ ਕੁਸ਼ਤ ਹਮ ਜਾਂ ਸੁਪਰਦ॥੩੩॥

ਬਸੇ = ਬਹੁਤੇ। ਹਮਲਹ = ਧਾਵੇ। ਕਰਦੇਹ = ਕੀਤੇ। ਬਸੇ = ਬਹੁਤੇ
ਜ਼ਖ਼ਮ = ਚੋਟਾਂ। ਖ਼ੁਰਦ = ਖਾਧੀਆਂ। ਦੋ = ਦੋ। ਕਸ = ਮਨੁਖ।
ਰਾ = ਨੂੰ। ਬਜਾਂ = ਜਿੰਦੋਂ। ਕੁਸ਼ਤ = ਮਾਰਿਆ। ਹਮ = ਭੀ।
      ਜਾਂ = ਜਿੰਦ। ਸਪੁਰਦ = ਸੌਂਪੀ।

ਭਾਵ — ਬਹੁਤੇ ਧਾਵੇ ਕੀਤੇ ਅਤੇ ਬਹੁਤੀਆਂ ਚੋਟਾਂ ਖਾਧੀਆਂ। ਦੋ ਜਣਿਆਂ ਨੂੰ ਜਿੰਦੋਂ ਮਾਰਿਆ ਅਰ ਆਪ ਭੀ ਜਿੰਦ ਦਿੱਤੀ। (ਦੋ ਜਣਿਆਂ ਤੋਂ ਸਾਹਿਬਜ਼ਾਦੇ ਜੁਝਾਰ ਸਿੰਘ ਜੀ ਅਤੇ ਅਜੀਤ ਸਿੰਘ ਜੀ ਸਮਝਨੇ)॥੩੩॥

ਕਿ ਆਂ ਖ਼ਾਜਹ ਮਰਦੂਦ ਸਾਯਹ ਦੀਵਾਰ॥
ਬ ਮੈਦਾਂ ਨਿਯਾਮਦ ਬ ਮਰਦਾਨਹ ਵਾਰ॥੩੪॥

ਕਿ = ਜੋ। ਆਂ = ਓਹ; ਖ੍ਵਾਜਹ = ਨਾਮ ਪਠਾਣ ਦਾ। ਮਰਦੂਦ = ਦੋਸਿਆ
  ਹੋਇਆ। ਸਾਯਹ = ਪਰਛਾਵਾਂ। ਦੀਵਾਰ = ਕੰਧ। ਬ = ਵਿਚ
ਮੈਦਾਂ = ਰਣ। ਨਿ = ਨਾ। ਆਮਦ = ਆਇਆ। (ਬ = ਪਦ ਜੋੜਨ