ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

੧੩

ਹਿਕਾਯਤ ਪਹਿਲੀ

ਲਈ ਵਾਧੂ) ਮਰਦਾਨ = ਸੂਰਮੇਂ। ਹ = ਸਨਬੰਧੀ ਪਦ ਹੈ।
            ਵਾਰ = ਨਿਆਈਂ॥

ਭਾਵ— ਓਹ ਮਰਦੂਦ ਖ੍ਵਾਜਾ ਕੰਧਦੇ ਓਹਲੇ ਲੁਕਿਆ ਰਹਿਆ ਤੇ ਸੂਰਮਿਆਂ ਦੀ ਤਰਾਂ ਮੈਦਾਨ ਵਿਚ ਨਾ ਆਇਆ॥੩੪॥

ਦਰੇਗ਼ ਅਗਰ ਰੂਏ ਓ ਦੀਦਮੇ॥
ਬ ਯੱਕ ਤੀਰ ਲਾਚਾਰ ਬਖਸ਼ੀਦਮੇ॥੩੫॥

ਦਰੇਗਾ = ਅਫ਼ਸੋਸ। ਅਗਰ = ਜੇ। ਰੂਏ = ਮੁਖ। ਓ = ਉਸ
ਦੀਦਮੇਂ = ਮੈਂ ਦੇਖਦਾ। ਬ = ਵਾਧੂ ਪਦ ਹੈ। ਯਕ = ਇਕ। ਤੀਰ = ਤੀਰ।
     ਲਾਚਾਰ = ਓੜਕ। ਬਖਸ਼ੀਦਮੇਂ = ਦਿੰਦਾ ਮੈਂ।

ਭਾਵ— ਅਫ਼ਸੋਸ, ਜੇ ਮੈਂ ਓਸਦਾ ਮੁਖ ਦੇਖਦਾ ਤਾਂ ਓੜਕ ਇਕ ਤੀਰ ਓਸਦੇ ਭੀ ਮਾਰ ਛੱਡਦਾ। ੩੫॥

ਹਮ ਆਖ਼ਰ ਬਸੇ ਜ਼ਖਮਿ ਤੀਰੋ ਤੁਫ਼ੰਗ॥
ਦੁਸੂਏ ਬਸੇ ਕੁਸ਼ਤਹ ਸ਼ੁਦ ਬੇ ਦਰੰਗ॥੩੬॥

ਹਮਆਖ਼ਰ = ਓੜਕ। ਬਸੇ = ਬਹੁਤੇ। ਜ਼ਖਮਿ = ਘਾਉ। ਤੀਰ = ਬਾਣ।
ਓ = ਅਤੇ। ਤੁਫ਼ੰਗ = ਗੋਲੀ। ਦੁ = ਦੋਨੋ। ਸੂਏ = ਪਾਸੇ। ਬਸੇ = ਬਹੁਤੇ
     ਕੁਸ਼ਤਹ ਖ਼ੁਦ = ਮਾਰੇ ਗਏ। ਬੇਦਰੰਗ — ਛੇਤੀ ਹੀ

ਭਾਵ— ਓੜਕ ਤੀਰ ਅਤੇ ਗੋਲੀਆਂ ਦੀ ਬਹੁਤੀਆਂ ਚੋਟਾਂ ਨਾਲ ਦੋਹਾਂ ਪਾਸਿਆਂ ਤੇ ਬਹੁਤੇ ਸਾਰੇ ਛਿਨ ਵਿਚ ਮਾਰੇ ਗਏ॥ ੩੬॥

ਬਸੇ ਬਾਨ ਬਾਰੀਦ ਤੀਰੋ ਤੁਫੰਗ॥
ਜ਼ਮੀ ਗਸ਼ਤ ਹਮ ਚੂੰ ਗਲੇ ਲਾਲਹ ਰੰਗ॥੩੭॥

ਬਸੇ = ਬਹੁਤੇ। ਬਾਨ = ਬਾਣ। ਬਾਰੀਦ = ਬਰਸੇ। ਤੀਰ = ਤੀਰ।
ਓ = ਅਤੇ। ਤੁਫੰਗ = ਰਾਮਜੰਗਾ। ਜ਼ਿਮੀਂ = ਧਰਤੀ। ਗਸ਼ਤ = ਹੋਈ।
   ਹਮਚੂੰ = ਨਿਆਈਂ। ਗੁਲੇ ਲਾਲਹ — ਪੋਸਤ ਦਾ ਫੁਲ
     (ਲਾਲ ਰੰਗ ਦਾ ਹੁੰਦਾ ਹੈ)। ਰੰਗ = ਰੰਗ॥

ਭਾਵ— ਤੀਰ ਅਤੇ ਰਾਮਜੰਗਿਆਂ ਦੇ ਬਾਣ ਬਹੁਤ ਬਰਸੇ ਅਰ ਧਰਤੀ (ਲਹੂ ਨਾਲ) ਲਾਲ ਫੁਲ ਦੀ ਨਿਆਈਂ ਹੋ ਗਈ॥੩੭॥

ਸਰੋ ਪਾਇ ਅੰਬੋਹ ਚੰਦਾਂ ਸ਼ੁਦਹ॥
ਕਿ ਮੈਦਾਂ ਪੁਰ ਅਜ਼ ਗੋਇ ਚੌਗਾਂ ਸ਼ੂਦਹ॥੩੮॥