ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

੧੪

ਹਿਕਾਯਤ ਪਹਿਲੀ

ਸਰ = ਖੋਪਰੀ। ਓ = ਅਤੇ।ਪਾਇ = ਪੈਰ ਅਰਥਾਤ ਲੱਤ।
ਅੰਬੋਹ = ਕੱਠ। ਚੰਦਾਂ = ਐਤਨੇ। ਸ਼ੁਦਹ = ਹੋਇਆ ਕਿ = ਜੋ।
ਮੈਦਾਂ = ਰਣ ਭੂਮਕਾ। ਪੁਰ = ਭਰਿਆ। ਅਜ਼ = ਨਾਲ। ਚੌਗਾਂ = ਖੁੰਡੀ।
ਗੋਇ = ਫਿੰਡ। ਸ਼ੁਦਹ = ਹੋਇਆ!

ਭਾਵ— ਖੋਪਰੀਆਂ ਲੱਤ ਪੈਰ ਰਣਭੂਮਕਾ ਵਿਚ ਐਤਨੇ ਕੱਠੇ ਹੋਇ ਮਾਨੋਂ ਜ਼ਮੀਨ ਖਿੱਦੋ ਖੂੰਡੀਆਂ ਨਾਲ ਭਰੀ ਹੋਈ ਹੈ॥੩੮॥

ਤਰੰਕਾਰ ਤੀਰੋ ਤਰੰਕੇ ਕਮਾਂ॥
ਬਰਾਮਦ ਯਕੇ ਹਾਇ ਹੂ ਅਜ਼ ਜਹਾਂ॥੩੯॥

ਤਰੰਕਾਰ = ਤੜਾਕਾ। ਤੀਰ = ਤੀਰ। ਓ = ਅਤੇ। ਤਰੰਕ = ਕੜਾਕਾ
ਏ = ਦੀ, (ਧਨਖ ਦੀ ਕੜਕ)। ਕਮਾਂ = ਧਨਖ। ਬਰਾਮਦ = ਨਿਕਲੀ
ਯਕੇ = ਇਕ। ਹਾਇਹੂ = ਡੰਡ, ਰੌਲਾ। ਅਜ਼ = ਤੇ। ਜਹਾਂ = ਸੰਸਾਰ।

ਭਾਵ— ਤੀਰ ਅਤੇ ਕਮਾਨ ਦੇ ਤੜਾਕਿਆਂ ਨਾਲ ਸੰਸਾਰ ਵਿਚ ਡੰਡ ਰੌਲਾ ਪੈ ਗਿਆ॥੩੯॥

ਦਿਗਰ ਸ਼ੋਰਸ਼ੇ ਕੈਬਰੇ ਕੀਨਹ ਕੋਸ਼॥
ਜੇ ਮਰਦਾਨਿ ਮਰਦਾਂ ਬਰੂੰ ਰਫ਼ਤ ਹੋਸ਼॥੪੦॥

ਦਿਗਰ = ਫਿਰ। ਸ਼ੋਰਸ਼ = ਰੌਲਾ। ਏ = ਦੀ। ਕੈਬਰ = ਬਾਣ।
ਕੀਨਹਕੋਸ਼ = ਵੈਰਵਧੌਣ ਵਾਲੇ। ਜ਼ੇ = ਤੇ। ਮਰਦਾਨਿ ਮਰਦਾਂ = ਸੂਰਮੇ
  ਸੂਰ ਬੀਰ। ਬਰੂੰ = ਬਾਹਰ। ਰਫ਼ਤ = ਗਈ। ਹੋਸ਼ = ਬੁਧੀ।

ਭਾਵ— ਫਿਰ ਵੈਰ ਵਧਾਉਣ ਵਾਲੇ (ਜ਼ਬਰਦਸਤ) ਬਾਣਾਂ ਦਾ(ਅਜੇਹਾ) ਰੌਲਾ ਮਚਿਆ ਜੋ ਵੱਡੇ ੨ ਸੂਰਬੀਰਾਂ ਦੀ ਬੁਧੀ ਦੂਰ ਹੋ ਗਈ, ਮੱਤ ਮਾਰੀ ਗਈ॥੪੦

ਹਮ ਆਖ਼ਰ ਚਿ ਮਰਦੀ ਕੁਨਦ ਕਾਰਜ਼ਾਰ॥
ਕਿ ਬਰ ਚਿਹਲ ਤਨ ਆਯਦਸ਼ ਬੇਸ਼ੁਮਾਰ॥੪੧॥

ਹਮਆਖ਼ਰ = ਓੜਕ। ਚਿ = ਕੀ। ਮਰਦੀ = ਸੂਰਮਤਾਈ।
ਕੁਨਦ = ਕਰਨ। ਕਾਰਜ਼ਾਰ = ਲੜਾਈ। ਕਿ = ਜੋ। ਬਰ = ਉਪਰ।
ਚਿਹਲ ਤਨ = ਚਾਲੀ ਸਰੀਰ। ਆਯਦ = ਆਏ। ਸ਼ = ਪਦ ਜੋੜਕ ਹੈ।
ਬੇਸ਼ੁਮਾਰ = ਅਨਗਿਣਤ।

ਭਾਵ— ਓੜਕ ਨੂੰ ਸੂਰਮੇ (ਸਿੰਘ) ਲੜ ਕੇ ਕੀ ਕਰਦੇ ਜਦ ਚਾਲੀਆਂ ਸਰੀਰਾਂ ਉਤੇ ਅਨਗਿਣਤ ਆ ਪਏ॥੪੧॥