ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

੧੫

ਹਿਕਾਯਤ ਪਹਿਲੀ

ਚਰਾਗ਼ੇ ਜਹਾਨੇ ਸ਼ੁਦਹ ਬੁਰਕਾ ਪੋਸ਼॥
ਸ਼ਹੇ ਸ਼ਬ ਬਰਾਮਦ ਬਹਮ ਜਲਵਹ ਜੋਸ਼ ॥੪੨॥

ਚਰਾਗ਼ = ਦੀਵਾ। ਏ = ਦਾ। ਜਹਾਨ = ਪਿਰਥ੍ਵੀ (ਅਰਥਾਤ ਸੂਰਜ)। ਸ਼ੁਦਹ = ਹੋਇਆ। ਬੁਰਕਾ ਪੋਸ਼ = ਮੂੰਹ ਲੁਕੋਣ ਵਾਲਾ। ਸ਼ਹੇਸ਼ਬ=ਰਾਤ ਦਾ ਰਾਜਾ ਅਰਥਾਤ ਚੰਦ੍ਰਮਾਂ (ਦੂਜਾ ਅਰਥ ਰਾਤ ਦਾ ਹਨੇਰਾ) ਬਰਾਮਦ = ਨਿਕਲਿਆ। ਬਹੁਮ = ਨਾਲ। ਜਲਵਹ ਜੋਸ਼=ਚਮਕ ਦਮਕ ਭਾਵ— ਜਦ ਪ੍ਰਿਥਵੀ ਦੇ ਸੂਰਜ ਨੇ ਮੁਖ ਛਪਾਇ ਲਇਆ ਤਾਂ ਚੰਦ੍ਰਮਾਂ (ਯਾ ਹਨੇਰਾ) ਵੱਡੀ ਚਮਕ ਦਮਕ ਨਾਲ ਵਧਿਆ॥੪੨॥

ਹਰਾਂ ਕਸ ਕਿ ਕਉਲਿ ਕੁਰਾਂ ਆਯਦਸ਼॥
ਕਿ ਯਜ਼ਦਾਂ ਬਰੋ ਰਹਿਨੁਮਾ ਆਯਦਸ਼॥੪੩॥

ਹਰਾਂਕਸ = ਜੋ ਕੋਈ। ਕਿ = ਜੋ । ਕੌਲ = ਬਾਤ । ਕੁਰਾਂ = ਕੁਰਾਨ।
ਆਯਦ = ਆਇ । ਸ਼ = ਓਸ । ਕਿ = ਜੋ । ਯਜ਼ਦਾਂ – ਪਰਮੇਸ਼ਰ।
ਬਰ = ਉਪਰ। ਓ = ਉਸ। ਰਹਿਨੁਮਾ = ਰਸਤਾ ਦਖਾਉਣ ਵਾਲਾ।
ਆਯਦ = ਹੋਵੇ। ਸ਼ = ਉਸ

ਭਾਵ—ਜੋ ਕਰਾਨ ਦੀ ਗੱਲ ਨੂੰ ਮੰਨੇ ਅਰਥਾਤ ਕੁਰਾਨ ਦੀ ਸੌਂਹ ਖਾਕੇ ਇਕਰਾਰ ਪੁਰਾ ਕਰੇ ਉਸਦਾ ਸਹਾਈ ਵਾਹਿਗੁਰੂ ਹੁੰਦਾ ਹੈ॥੪੩॥

ਨ ਪੇਚੀਦਾ ਮੂਏ ਨ ਰੰਜੀਦਹ ਤਨ॥
ਕਿ ਬੇਰੂੰ ਖ਼ੁਦ ਆਵਰਦਹ ਦੁਸ਼ਮਨ ਸ਼ਿਕੰਨ॥੪੪॥

ਨ=ਨਹੀਂ। ਪੇਚੀਦਾ = ਵਿੰਗਾ ਹੋਇਆ। ਮੂਏ = ਬਾਲ। ਨ = ਨਹੀਂ।
ਰੰਜੀਦਹ = ਦੁਖੀਆ। ਤਨ = ਸਰੀਰ। ਕਿ = ਜੋ। ਬੇਰੂੰ = ਬਾਹਰ।
ਖ਼ੁਦ = ਆਪ। ਆਵਰਦਹ = ਲਾਇਆ। ਦੁਸ਼ਮਨ ਸ਼ਿਕੰਨ = ਵੈਰੀਆਂ
ਦੇ ਦਲ ਨੂੰ ਤੋੜਨ ਵਾਲਾ।

ਭਾਵ—ਓਸਦਾ ਵਾਲ ਵਿੰਗਾ ਨਾ ਹੋਇਆ ਅਤੇ ਸਰੀਰ ਨੂੰ ਖੇਦ ਨਾ ਹੋਇਆ ਕਿਉਂ ਜੋ ਸ਼ਤਰੂਆਂ ਦੇ ਦਲ ਤੋੜਨ ਵਾਲੇ (ਅਕਾਲ ਪੁਰਖ) ਨੇ ਆਪ ਹੀ ਉਨ੍ਹਾਂ ਨੂੰ ਬਾਹਰ ਕੱਢ ਦਿਤਾ ਅਰਥਾਤ ਭਾਜੜ ਪਾਇ ਦਿੱਤੀ। (ਏਸ ਭਾਵ ਨੂੰ ਉਪਰਲੇ ਭਾਵ ਨਾਲ ਮਿਲਾਇਕੇ ਸਮਝ ਲੈਣਾ॥੪੪॥

ਨ ਦਾਨਮ ਕਿ ਈਂ ਮਰਦ ਪੈਮਾਂ ਸ਼ਿਕੱਨ॥
ਕਿ ਦੌਲਤ ਪਰੱਸਤ ਅਸਤੁ ਈਮਾਂ ਫਿਕੱਨ॥੪੫॥