ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

੧੬

ਹਿਕਾਯਤ ਪਹਿਲੀ

ਨ = ਨਹੀਂ। ਦਾਨਮ = ਮੈਂ ਜਾਣਦਾ। ਕਿ = ਜੋ। ਈਂ = ਇਹ
ਮਰਦ = ਪੁਰਖ। ਪੈਮਾ ਸ਼ਿਕੱਨ = ਬਚਨ ਤੋਂ ਖਿਸਕਣ ਵਾਲਾ। ਕਿ=ਜੋ
ਦੌਲਤ ਪ੍ਰਸਤ = ਧਨ ਦੀ ਤ੍ਰਿਸ਼ਨਾਂ ਵਾਲੇ। ਈਮਾਂ ਫਿਕੱਨ = ਧਰਮ ਨੂੰ
ਧੱਕਾ ਦੇਣ ਵਾਲੇ।

ਭਾਵ— ਮੈਂ ਨਹੀਂ ਸਮਝਦਾ ਸੀ ਜੋ ਏਹ ਬਚਨੋ ਖਿਸਕ ਜਾਣ ਵਾਲੇ, ਧਨ ਦੇ ਲਾਲਚੀ ਅਤੇ ਧਰਮ ਨੂੰ ਧੱਕਾ ਦੇਣ ਵਾਲੇ ਹਨ॥੪੫॥

ਨ ਈਮਾਂ ਪਰਸਤੀ ਨ ਅਉਜ਼ਾਇ ਦੀਂ॥
ਨ ਸਾਹਿਬ ਸ਼ਨਾਸੀ ਨ ਮੁਹੰਮਦ ਯਕੀਂ॥੪੬॥

ਨ = ਨਹੀਂ। ਈਮਾਂ ਪਰਸਤੀ = ਧਰਮ ਦਾ ਪੂਜਣਾ। ਨ = ਨਹੀਂ
ਅਉਜ਼ਾਇ = ਢੰਗ। ਦੀਂ = ਧਰਮ। ਨ = ਨਹੀਂ। ਸਾਹਿਬ ਸ਼ਨਾਸੀ=
ਪਤੀ (ਮਾਲਕ) ਦੀ ਪਛਾਣ। ਨ = ਨਹੀਂ। ਮੁਹੰਮਦ = ਮੁਸਲਮਾਨਾਂ ਦਾ
ਪੈਗੰਬਰ। ਯਕੀਂ = ਨਿਸਚਾ।

ਭਾਵ— ਨਾ ਧਰਮ ਨੂੰ ਮੰਨਦਾ ਹੈਂ, ਨਾ ਹੀ ਕੋਈ ਧਰਮ ਦਾ ਤਰੀਕਾ ਵਰਤਦਾ ਹੈ, ਅਤੇ ਨਾ ਪਤੀ (ਵਾਹਿਗੁਰੂ) ਦੀ ਪਛਾਣ ਹੈ, ਨਾ ਮਹੰਮਦ ਉਤੇ ਹੀ ਨਿਸਚਾ ਹੈ।੪੬।

ਹਰਾਂਕਸ ਕਿ ਈਮਾਂ ਪਰੱਸਤੀ ਕੁਨੱਦ॥
ਨ ਪੈਮਾਂ ਖੁਦਸ਼ ਪੇਸ਼ੋ ਪਸਤੀ ਕੁਨੱਦ॥੪੭॥

ਹਰਾਂਕਸ = ਜੋ ਕੋਈ। ਕਿ = ਜੋ। ਈਮਾਂ ਪਰੱਸਤੀ = ਧਰਮ ਦੀ ਮੰਨਤਾ
ਕੁਨੱਦ = ਕਰੇ। ਨ = ਨਹੀਂ। ਪੈਮਾਂ = ਬਚਨ। ਖੁਦਸ਼ = ਆਪਣਾ
ਪੇਸ਼ = ਅੱਗੇ। ਪਸਤੀ = ਪਿੱਛੇ। ਕੁਨੱਦ = ਕਰੇ।

ਭਾਵ— ਜੋ ਕੋਈ ਧਰਮ ਦੀ ਪੂਜਣਾ ਕਰੇ ਅਰਥਾਤ ਧਰਮੀ ਹੋਵੇ ਓਹਆਪਣੇ ਬਚਨ ਨੂੰ ਅਗੇ ਪਿਛੇ ਨਹੀਂ ਕਰਦਾ॥ ੪੭।

ਕੀ ਈਂ ਮਰਦ ਰਾ ਜ਼ੱਰਹ ਏਤਬਾਰ ਨੈਸਤ॥
ਚਿ ਕਸਮੇ ਕਰਾਂਨੱਸਤ ਯਜ਼ਦਾਂ ਯਕੇਸਤ॥ ੪੮॥

ਕਿ = ਜੋ। ਈਂ = ਏਹ। ਮਰਦ = ਮਨੁੱਖ। ਰਾ = ਨੂੰ। ਜ਼ੱਰਹ = ਰੇਤੇ
ਵਿਚ ਜੋ ਚਟਿਆਈ ਚਮਕਦੀ ਹੁੰਦੀ ਹੈ ਅਰਥਾਤ ਬਹੁਤ ਹੀ ਥੋੜਾ।
ਏਤਬਾਰ = ਪ੍ਰਤੀਤ। ਨੇਸਤ = ਨਹੀਂ ਹੈ। ਚਿ = ਕੀ। ਕਸਮ = ਸੌਂਹ।
ਏ = ਦੀ। ਕੁਰਾਨ = ਕੁਰਾਨ। ਅਸਤ = ਹੈ। ਯਜ਼ਦਾਂ = ਪਰਮੇਸ਼ਰ
ਯਕੋਸਤ = ਇਕ ਹੈ।

ਭਾਵ— ਜੇਹੜਾ ਆਦਮੀ ਕੁਰਾਨ (ਵਾਹਿਗੁਰੂ) ਦੀ ਸੌਂਹ ਖਾਕੇ ਇਕਰਾਰ