ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

੧੭

ਹਿਕਾਯਤ ਪਹਿਲੀ

ਨਹੀਂ ਕਰਦਾ ਉਸਦਾ ਜ਼ਰਾ ਭਰ ਇਤਬਾਰ ਨਾ ਕਰੋ॥੪੮॥

ਚੁ ਕਸਮੇ ਕੁਰਾਂ ਸਦ ਕੁਨਦ ਇਖ਼ਤਿਆਰ॥
ਮਰਾ ਕਤਰਹ ਨਿਯਾਇਦ ਅਜ਼ੋ ਐਤਬਾਰ॥੪੯॥

ਚੁ=ਵਰਗੀ। ਕਸਮ=ਸੌਂਹ। ਇ=ਦੀ। ਕੁਰਾਂ=ਕੁਰਾਨ। ਸਦ=ਸੌ।
ਕੁਨਦ=ਕਰੇ। ਇਖ਼ਤਿਆਰ=ਮੰਨਣ। ਮਰਾ=ਮੈਨੂੰ। ਕਤਰਹ=ਪਾਣੀ ਦਾ
ਤੁਪਕਾ। ਨਿ=ਨਹੀਂ। ਆਯਦ=ਆਏ। ਅਜ਼ੋ=ਉਸਤੇ। ਐਤਬਾਰ=ਪ੍ਰਤੀਤ

ਭਾਵ— ਭਾਵੇਂ ਕੁਰਾਨ ਵਰਗੀ ਸੈਂਕੜੇ ਸੌਂਹ ਖਾਵੇ ਮੈਨੂੰ ਉਸਤੋ ਜ਼ਰਾ ਭੀ ਪ੍ਰਤੀਤ ਨਹੀਂ ਆਉਂਦੀ॥੪੯॥

ਅਗਰਚਿਹ ਤੁਰਾ ਐਤਬਾਰ ਆਮਦੇ॥
ਕਮਰ ਬਸਤਹੇ ਪੇਸ਼ਵਾ ਆਮਦੇ॥੫੦॥

ਅਗਰਚਿਹ=ਜੇ ਕਰਕੇ। ਤੁਰਾ=ਤੈਨੂੰ। ਐਤਬਾਰ=ਪ੍ਰਤੀਤ।
ਆਮਦੇ=ਆਉਂਦੀ। ਕਮਰ=ਲੱਕ। ਬਸਤਹੇ=ਬੰਨਕੇ।
ਪੇਸ਼ਵਾ = ਅੱਗੋਂ ਆਕੇ ਮਿਲਣ ਵਾਲਾ। ਆਮਦੇ=ਹੁੰਦਾ।

ਭਾਵ— ਜੇਕਰ ਤੈਨੂੰ ਪਰਤੀਤ ਹੁੰਦੀ ਤਾਂ ਕਮਰ ਕਸਾ ਕਰਕੇ ਅੱਗੇ ਆਇ ਮਿਲਦਾ॥੫੦॥

ਕਿ ਫ਼ਰਜ਼ ਅਸਤ ਬਰ ਸਰ ਤੁਰਾ ਈਂ ਸਖ਼ਨ॥
ਕਿ ਕਉਲੇ ਖ਼ੁਦਾ ਅਸਤ ਕਸਮ ਅਸਤ ਮਨ॥੫੧॥

ਕਿ=ਜੋ।ਫ਼ਰਜ਼=ਉਚਿਤ-ਜੋਗ। ਅਸਤ = ਹੈ। ਬਰ =ਉਪਰ। ਸਰ=ਸਿਰ।
ਤੁਰਾ=ਤੇਰੇ। ਈਂ=ਏਹ। ਸਖ਼ੁਨ=ਗੱਲ। ਕਿ=ਜੋ। ਕਉਲੇ=ਬਾਣੀ।
ਖ਼ੁਦਾ=ਪਰਮੇਸ਼ਰ। ਅਸਤ=ਹੈ। ਕਸਮ = ਸੌਂਹ। ਅਸਤ = ਹੈ। ਮਨ=ਮੇਰੇ।

ਭਾਵ— ਜੋ ਤੇਰੇ ਸਿਰ ਉਤੇ ਅਰਥਾਤ ਤੈਨੂੰ ਏਹ ਗੱਲ ਜੋਗ ਹੈ ਕਿਉਂ ਜੋ ਤੌਂ ਕਹਿਆ ਸੀ ਜੋ ਇਹ ਖੁਦਾਇ ਦੀ ਬਾਣੀ ਹੈ ਅਤੇ ਮੇਰੀ ਸੌਂਹ ਹੈ॥੫੧॥

ਅਗਰ ਹਜ਼ਰਤੇ ਖ਼ੁਦ ਸਤਾਦਹ ਸ਼ਵਦ॥
ਜਾਨੋ ਦਿਲੋ ਕਾਰ ਵਾਜ਼ਹ ਸ਼ਵਦ॥੫੨॥

ਅਗਰ - ਜੇ। ਹਜ਼ਰਤੇ=ਵੱਡਾ ਅਰਥਾਤ ਮੁਹੰਮਦ। ਖ਼ੁਦ=ਆਪ
ਸਤਾਦਹ=ਖੜਾ। ਸ਼ਵਦ=ਹੋਵੇ।ਬ=ਤੇ। ਜਾਨ=ਆਤਮਾ। ਓ = ਅਤੇ।
ਦਿਲ=ਚਿਤ। ਕਾਰ=ਕੰਮ। ਵਾਜ਼ਹ=ਪ੍ਰਗਟ। ਸ਼ਵਦ=ਹੋਵੇ।

ਭਾਵ— ਜੇ ਹਜ਼ਰਤ (ਮੁਹੰਮਦ) ਆਪ ਉਠਕੇ ਖੜਾ ਹੋਵੇ ਤਾਂ ਤੇਰੇ ਆਤਮਾਂ