ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

੧੪

ਹਿਕਾਯਤ ਪਹਿਲੀ

ਅਤੇ ਚਿੱਤ ਤੇ ਸਾਰਾ ਕੰਮ ਪ੍ਰਗਟ ਹੋਇ ਜਾਵੇ ਅਰਥਾਤ ਜੇ ਮੁਹੰਮਦ ਸਾਹਮਣੇ ਖੜਾ ਹੋਕੇ ਪੁਛੇ ਜੋ ਤੈਂ ਕੁਰਾਨ ਦੀ ਝੂਠੀ ਸੌਂਹ ਕਿਉਂ ਖਾਧੀ ਤਾਂ ਤੈਨੂੰ ਪਤਾ ਲਗਦਾ॥੫੧॥ =

ਸ਼ੁਮਾਰਾ ਚ ਫਰਜ਼ ਅਸਤ ਕਾਰੇ ਕੁਨੀ॥
ਬਮੂਜਬ ਨਵਿਸ਼ਤਹ ਸ਼ੁਮਾਰੇ ਕਨੀ॥੫੩॥

ਸ਼ੁਮਾਰਾ = ਤੈਨੂੰ। ਚ = ਜਦ। ਫਰਜ਼ = ਜੋਗ। ਅਸਤ = ਹੈ। ਕਾਰੇ = ਕੰਮ।
ਕੁਨੀ = ਤੂੰ ਕਰੇਂ। ਬਮੂਜਬ = ਅਨੁਸਾਰ। ਨਵਿਸ਼ਤਹ = ਲਿਖਤ।
ਸ਼ੁਮਾਰੇ = ਗਿਣਤੀ ਅਰਥਾਤ ਵਿਚਾਰ। ਕੁਨੀ = ਤੂੰ ਕਰੇਂ।

ਭਾਵ— ਤੇਰਾ ਫਰਜ਼ ਹੈ ਕਿ ਜਦ ਕੋਈ ਕੰਮ ਕਰੇਂ ਆਪਣੀ ਲਿਖਤ ਅਨੁਸਾਰ ਵਿਚਾਰ ਕੇ ਕਰੇਂ॥੫੩॥

ਨ ਵਿਸ਼ਤਹ ਰਸੀਦੋ ਬਿਗੂਫਤਹ ਜ਼ੁਬਾਂ॥
ਬਬਾਯਦ ਕਿ ਕਾਰ ਈਂ ਬਰਾਹਤ ਰਸਾਂ॥੫੪॥

ਨਵਿਸ਼ਤਹ = ਲਿਖਤ ਅਰਥਾਤ ਪੱਤ੍ਰਕਾ। ਰਸੀਦ = ਪੁਜੀ। ਓ = ਅਤੇ।
ਬਿਗੂਫਤਹ=ਕਹਿਆ। ਜ਼ੁਬਾਂ = ਮੂੰਹੋਂ ਦੂਹੀ। ਬਬਾਯਦ = ਚਾਹੀਦਾ
ਹੈ। ਕਿ = ਜੋ। ਕਾਰ = ਕੰਮ। ਈਂ = ਏਹ। ਬ = ਨਾਲ।
ਰਾਹਤ = ਸੁਖ। ਰਸਾਂ = ਪੁਜਾ

ਭਾਵ— ਪੱਤ੍ਰਕਾ ਪੁਜਦੀ ਹੈ ਅਤੇ ਮੂੰਹੋਂ ਦੂਹੀ ਵੀ ਕਹਿਆ ਹੈ [ਭਾਈ ਦਯਾ ਸਿੰਘ ਨੂੰ ਓਹ ਤੈਨੂੰ ਦੱਸੇਗਾ] ਤੈਨੂੰ ਜੋਗ ਹੈ ਜੋ ਏਹ ਕੰਮ ਸੁਖ ਉਤੇ ਪੁਚਾਓ ਅਰਥਾਤ ਅਜੇਹਾ ਕੰਮ ਕਰ ਜਿਸਤੇ ਤੈਨੂੰ ਅੰਤ ਨੂੰ ਵੀ ਸੁਖ ਮਿਲੇ॥ ੫੪॥

ਹਮੂੰ ਮਰਦ ਬਾਯਦ ਸ਼ਵਦ ਸੁਖ਼ਨ ਵਰ॥
ਨ ਸ਼ਿਕਮੇ ਦਿਗਰ ਦਰ ਦਿਹਾਨੇ ਦਿਗਰ॥੫੫॥

ਹਮੂੰ = ਓਹੀ, ਮਰਦ = ਪੁਰਖ। ਬਾਯਦ = ਲੋੜੀਂਦਾ ਹੈ। ਸ਼ਵਦ = ਹੋਵੇ।
ਸੁਖਨਵਰ = ਗੱਲ ਕਰਨ ਵਾਲਾ। ਨ = ਨਹੀਂ। ਸ਼ਿਕਮ = ਪੇਟ
ਦਿਗਰ = ਹੋਰ। ਦਰ = ਵਿਚ। ਦਿਹਾਨੇ = ਮੁਖ। ਦਿਗਰ = ਹੋਰ।

ਭਾਵ— ਪੁਰਖ ਨੂੰ ਇਹੋ ਚਾਹੀਦਾ ਹੈ ਕਿ ਜੇਹੀ ਗੱਲ ਕਰੇ ਪੱਕੀ ਕਰੇ ਮਨ ਵਿਚ ਹੋਰ ਤੇ ਮੁਖ ਵਿੱਚ ਹੋਰ ਨਾ ਰੱਖੇ॥ ੫੫॥

ਕਿ ਕਾਜ਼ੀ ਮਰਾ ਗੁਫ਼ਤਹ ਬੇਰੂੰ ਨਿਯਮ॥
ਅਗਰ ਰਾਸਤੀ ਖ਼ੁਦ ਬਿਆਰੀ ਕਦਮ॥੫੬॥