ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

੧੯

ਹਿਕਾਯਤ ਪਹਿਲੀ

ਕਿ = ਜੋ। ਕਾਜ਼ੀ = ਮੁਲਾਣਾ। ਮਰਾ = ਮੈਨੂੰ। ਗੁਫਤਹ = ਕਹਿਆ
ਬੇਰੂੰ = ਬਾਹਰ। ਨਿਯਮ = ਨਹੀਂ ਹਾਂ।ਅਗਰ = ਜੇ। ਰਾਸਤੀ = ਤੂੰ ਸੱਚਾ ਹੈਂ
ਖ਼ੁਦ = ਆਪ। ਬਿਆਰੀ = ਲਿਆਵੇ। ਕਦਮ = ਡਿੰਗ, (ਲਾਂਘ)

ਭਾਵ— ਜੋ ਕਾਜ਼ੀ ਨੇ ਸਾਨੂੰ ਕਹਿਆ ਸੀ ਜੋ [ਔਰੰਗਾ ਕਹਿੰਦਾ ਹੈ] ਮੈਂ ਬਾਹਰਾ ਨਹੀਂ ਹਾਂ ਜੇਕਰ ਤੂੰ ਸੱਚਾ ਹੈਂ ਤਾਂ ਆਪਣੇ ਆਪ ਆਓ॥੫੬॥

ਤੁਰਾ ਗਰ ਬਿਬਾਯਦ ਬਕਉਲਿ ਕੁਰਾਂ॥
ਬਨਿਜ਼ਦੇ ਸ਼ੁਮਾਰਾ ਰਸਾਨਮ ਹਮਾਂ॥੫੭॥

ਤੁਰਾ = ਤੈਨੂੰ। ਗ਼ਰ = ਜੇ! ਬਿਬਾਯਦ = ਲੋੜੀਂਦਾ ਹੈ [ਬ, ਵਾਧੂ ਪਦ
ਜੋੜਨ ਵਾਸਤੇ] ਕਉਲ = ਬਾਣੀ। ਏ = ਦੀ। ਕਰਾਂ = ਕੁਰਾਨ।
[ਬ=ਪਦ ਜੋੜਕੇ] ਨਿਜ਼ਦ = ਪਾਸ। ਸ਼ੁਮਾ = ਤੇਰੇ [ਰਾ = ਵਾਧੂ ਹੈ]
ਰਸਾਨਮ = ਮੈਂ ਭੇਜਦਾ ਹਾਂ। ਹਮਾਂ= ਓਹੀ।

ਭਾਵ— ਜੇ ਤੈਨੂੰ ਕੁਰਾਨ ਦੀ ਬਾਣੀ ਲੋੜੀਂਦੀ ਹੈ [ਜੇ ਤੂੰ ਕੁਰਾਨ ਨੂੰ ਮੰਨਦਾ ਹੈਂ] ਤਾਂ ਮੈਂ ਤੇਰੇ ਪਾਸ ਓਹੀ ਘੱਲਦਾ ਹਾਂ ਅਰਥਾਤ ਕੁਰਾਨ ਦਾ ਹੀ ਪ੍ਰਮਾਣ ਭੇਜਦਾ ਹਾਂ॥੫੭॥

ਕਿ ਤਸ਼ਰੀਫ ਦਰ ਕਸਬਹ ਕਾਂਗੜ ਕੁਨਦ
ਵਜ਼ਾਂ ਪਸ ਮੁਲਾਕਾਤ ਬਾਹਮ ਸ਼ਵਦ॥੫੮॥

[ਕਿ = ਜੋ। ਤਸ਼ਰੀਫ = ਔਣਾ। ਦਰ = ਵਿਚ। ਕਸਬਹੁ = ਪਿੰਡ।
ਕਾਂਗੜ = ਕਾਂਗੜ। ਕੁਨਦ = ਕਰੇ। ਵ= ਔਰ। ਅਜ਼ = ਤੇ। ਆਂ = ਉਸ।
ਪਸ = ਪਿੱਛੇ। ਮੁਲਾਕਾਤ = ਮਿਲਣਾ। ਬਾਹਮ = ਆਪੋ ਵਿਚੀ।
ਸ਼ਵਦ = ਹੋਇ।

ਭਾਵ— ਜੋ ਕਾਂਗੜੇ ਨਗਰ ਵਿੱਚ ਤੂੰ ਆਇ ਜਾਵੇਂ ਅਤੇ ਉਸਤੇ ਪਿੱਛੋਂ ਆਪ ਵਿਚਦੀ ਮੇਲ ਹੋਵੇ॥੫੮॥

ਨ ਜ਼ੱਰਾ ਦਰੀਂ ਰਾਹਿ ਖ਼ਤਰਹ ਤੁਰਾ ਅਸਤ॥
ਹਮਾ ਕਉਮ ਬੈਰਾੜ ਹੁਕਮੇ ਮਰਾ ਅਸਤ॥੫੯॥

ਨ = ਨਹੀਂ। ਜ਼ੱਰਾ = ਥੋੜ੍ਹਾ। ਦਰ = ਵਿੱਚ। ਈਂ = ਇਸ
ਰਾਹਿ = ਰਸਤਾ। ਖ਼ਤਰਹ = ਡਰ। ਤੁਰਾ = ਤੈਨੂੰ। ਅਸਤ = ਹੈ।
ਹਮਾ=ਸਾਰੀ। ਕਉਮ = ਜਾਤੀ। ਬੈਰਾੜ = ਜ਼ਾਤੀ ਦਾ ਨਾਮ ਹੈ।
ਹੁਕਮੇ = ਕਹਿਣਾ। ਮਰਾ = ਮੇਰੇ। ਅਸਤ = ਹੈ।

ਭਾਵ— ਤੈਨੂੰ ਏਸ ਰਸਤੇ ਵਿੱਚ ਕੁਛ ਭੀ ਡਰ ਨਹੀਂ ਸਾਰੀ ਬੈਰਾੜ ਜਾਤੀ