ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

੨੦

ਹਿਕਾਯਤ ਪਹਿਲੀ

ਸਾਡੇ ਕਹਿਣੇ ਵਿੱਚ ਹੈ ॥੫੯॥

ਬਿਯਾ ਤਾਂ ਬਮਨ ਖ਼ੁਦ ਜ਼ੁਬਾਨੀ ਕੁਨੇਮ॥
ਬਰੂਏ ਸ਼ੁਮਾਂ ਮੇਹਰਬਾਨੀ ਕੁਨੇਮ ॥੬੦॥

ਬਿਯਾ = ਆਓ। ਤਾ = ਤਾਈਂ। [ਬ = ਵਾਧੂ ਪਦ ਜੋੜਕੇ] ਮਨ=ਮੇਰੇ
ਖ਼ੁਦ ਜ਼ੁਬਾਨੀ = ਮੂੰਹੋਂ ਦੂਹੀ ਗੱਲ। ਕਨੇਮ = ਅਸੀ ਕਰੀਏ।
ਬ = ਉਤੇ। ਰੂਏ = ਮੁਖ। ਸ਼ੁਮਾ = ਤੇਰੇ। ਮੇਹਰਬਾਨੀ = ਦਯਾਲਤਾ।
ਕੁਨੇਮ = ਕਰਦੇ ਹਾਂ।

ਭਾਵ— ਮੇਰੇ ਤਾਈਂ ਆਓ ਮੂੰਹੋਂ ਦੂਹੀ ਗੱਲਾਂ ਕਰੀਏ ਅਸੀ ਤੇਰੇ ਉੱਪਰ ਦਯਾ ਕਰਦੇ ਹਾਂ॥੬੦॥

ਯਕੇ ਅਸਪ ਸ਼ਾਇਸਤਹ ਏ ਯਕ ਹਜ਼ਾਰ॥
ਬਿਯਾ ਤਾ ਬਗੀਰੀ ਬਮਨ ਈਂ ਦਿਯਾਰ॥੬੧॥

ਯਕੇ=ਇਕ। ਅਸਪ=ਘੋੜਾ। ਸ਼ਾਇਸਤਹ=ਸੁੰਦਰ (ਏ=ਵਾਧੂ ਪਦ
ਜੋੜਨ ਵਾਸਤੇ) ਯਕ=ਇਕ। ਹਜ਼ਾਰ=ਸਹਸ। ਬਿਯਾ=ਆਓ। ਤਾ=ਤਦ
(ਬ=ਵਾਧੂ ਪਦ) ਗੀਰੀ=ਤੂੰ ਲਵੇਂ। ਬ=ਤੇ। ਮਨ-ਮੈਂ।
ਈਂ=ਏਹ। ਦਿਯਾਰ=-ਤਲਕਾ।

ਭਾਵ— ਇਕ ਹਜ਼ਾਰ ਸੁੰਦਰ ਘੋੜੇ ਲੈਕੇ ਮੇਰੇ ਪਾਸ ਆਓ ਤਾਂ ਤੂੰ ਮੇਂਤੇ ਏਹ ਦੇਸ ਲੈ ॥੬੧॥

ਸ਼ਹਨ ਸ਼ਾਹਿ ਰਾ ਬੰਦਹਏ ਚਾਕਰੇਮ॥
ਅਗਰ ਹੁਕਮ ਆਇਦ ਬਜਾਂ ਹਾਜ਼ਰੇਮ॥੬੨॥

ਸ਼ਹਨਸ਼ਾਹਿ=ਰਾਜਿਆਂ ਦਾ ਰਾਜਾ ਅਰਥਾਤ ਅਧਿਰਾਜ ਪਰਮੇਸ਼ਰ।
ਰਾ=ਦੇ। ਬੰਦਹ=ਦਾਸ। (ਏ=ਪਦ ਜੋੜਕ) ਚਾਕਰ=ਸੇਵਕ।
ਏਮ=ਅਸੀ ਹਾਂ। ਅਗਰ=ਜੇਕਰ। ਹੁਕਮ=ਆਗਿਆ। ਆਇਦ=ਹੋਵੇ।
ਬ=ਨਾਲ। ਜਾਂ=ਜਿੰਦ। ਹਾਜ਼ਰੇਮ=ਤਿਆਰ ਬਰ ਤਿਆਰ ਹਾਂ।

ਭਾਵ— ਅਸੀਂ ਵਾਹਿਗੁਰੂ ਦੇ ਦਾਸਨ ਦਾਸ ਹਾਂ ਜੇਕਰ ਆਗਿਆ ਹੋਈ ਤਾਂ ਤਨੋਂ ਮਨੋਂ ਤਿਆਰ ਬਰ ਤਿਆਰ ਹਾਂ॥ ੬੨॥

ਅਗਰ ਚੇ ਬਿਯਾਮਦ ਬਫਰਮਾਨ ਮਨ॥
ਹਜ਼ੂਰਤੁ ਬਿਆਇਮ ਹਮਾ ਜਾਨੁ ਤਨ॥੬੩॥

ਅਗਰਚੇ = ਜੇਕਰ (ਬਿ =ਵਾਧੂ ਪਦ ਜੋੜਕ) ਆਮਦ=ਹੋਈ।