ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

21

ਜ਼ਫ਼ਰਨਾਮਾ ਸਟੀਕ

(੨੧)

ਹਿਕਾਯਤ ਪਹਿਲੀ

ਫ਼ਰਮਾਨ=ਆਗਿਆ। ਮਨ=ਮੈਂ। ਬ= ਨੂੰ। ਹਜੂਰ = ਸਾਹਮਣੇ।
ਤੁ=ਤੇਰੇ। ਬਿਆਇਮ=ਮੈਂ ਆਊਂਗਾ। ਹਮਾ=ਸਾਰੇ। ਜਾਨ=ਜਿੰਦ।
ਉ = ਅਤੇ। ਤਨ=ਸਰੀਰ

ਭਾਵ— ਜੇਕਰ ਮੈਨੂੰ ਆਗ੍ਯਾ ਆ ਗਈ ਅਰਥਾਤ ਹੋਈ ਤਾਂ ਮੈਂ ਤੇਰੇ ਸਾਹਮਣੇ ਤਨ ਮਨ ਕਰਕੇ ਆਇ ਜਾਵਾਂਗਾ॥੬੩॥

ਅਗਰ ਤੂ ਬਯਜ਼ਦਾਂ ਪਰਸਤੀ ਕੁਨੀ॥
ਬਕਾਰੇ ਮਰਾ ਈਂ ਨ ਸੁਸਤੀ ਕੁਨੀ॥ ੬੪॥

ਅਗਰ=ਜੇਕਰ। ਤੁ = ਤੂੰ। ਬ = ਨੂੰ। ਯਜ਼ਦਾਂ = ਪ੍ਰਮੇਸ਼੍ਵਰ। ਪ੍ਰਸਤੀ=ਪੂਜਾ
ਕੁਨੀ=ਤੂੰ ਕਰੇਂ। ਬ = ਵਿਚ। ਕਾਰ = ਕੰਮ। ਏ = ਦੇ। ਮਰਾ = ਮੇਰੇ।
ਈਂ = ਇਸ। ਨ = ਨਾ। ਸੁਸਤੀ = ਢਿੱਲ। ਕੁਨੀ = ਤੂੰ ਕਰੇਂ।

ਭਾਵ— ਜੇਕਰ ਤੂੰ ਪ੍ਰਮੇਸ਼ਰ ਦੀ ਪੂਜਾ ਕਰੇਂ ਤਾਂ ਮੇਰੇ ਇਸ ਕੰਮ ਵਿਚ ਤੂੰ ਢਿੱਲ ਨਾ ਕਰੀਂ॥ ੬੪॥

ਤੋਬਾਯਦ ਕਿ ਯਕ਼ਦਾਂ ਪ੍ਰਤੀ ਕੁਨੀ॥
'ਨ ਗੁਫਤਹ ਕਸਾਂ ਕਸ ਖਰਾਸ਼ੀ ਕੁਨੀ॥੬੫॥

ਤੋ= ਤੈਨੂੰ। ਬਾਯਦ=ਲੋੜੀਂਦਾ। ਕਿ=ਜੋ। ਯਜ਼ਦਾਂ=ਪ੍ਰਮੇਸ਼ਰ। ਪ੍ਰਤੀ=ਪੂਜਾ। ਕੁਨੀ=ਕਰੇਂ। ਨ=ਨਹੀਂ। ਗੁਫਤਹ = ਬੋਲ (ਕਸਾਂ-ਲੋਕ। ਕਸ=ਪੁਰਖ। ਖਰਾਸ਼ੀ=ਛਿਲਣਾ = ਸਤੌਣਾ ਅਰਥਾਤ ਦੁਖ ਦੇਣਾ। ਕੁਨੀ=ਤੂੰ ਕਰੇਂ।

ਭਾਵ——ਤੈਨੂੰ ਲੋੜੀਦਾ ਹੈ ਜੋ ਪ੍ਰਮੇਸ਼ਰ ਵਾਹਿਗੁਰੂ ਦਾ ਸੇਵਨ ਕਰੇਂ ਅਤੇ ਲੋਕਾਂ ਦੇ ਕਹੇ ਪੁਰਸ਼ਾਂ ਦੀ ਛਿਲ ਨਾ ਲਾਹੇਂ॥੬੫॥

ਤੁ ਮਸਨਦਨਸ਼ੀਂ ਸਰਵਰੇ ਕਾਯਨਾਤ॥
ਕਿ ਅਜਬ ਅਸਤ ਇਨਸਾਫ ਈਂ ਹਮ ਸਿਫਾਤ॥੬੬॥

ਤੁ=ਤੂੰ। ਮਸਨਦਨਸ਼ੀਂ = ਗੱਦੀ ਵਾਲਾ। ਸਰਵਰ=ਜਥੇਦਾਰ। ਏ=ਦਾ।
ਕਾਯਨਾਤ=ਪਰਜਾ। ਕਿ=ਜੋ। ਅਜਬ=ਅਸਚਰਜ। ਅਸਤ = ਹੈ।
ਇਨਸਾਫ=ਨਿਆਉਂ। ਈਂ ਹਮ=ਇਹੋ ਜੇਹਾ। ਸਿਫਾਤ=ਪੁਕਾਰ।

ਭਾਵ— ਤੂੰ ਪਰਜਾ ਦਾ ਜਥੇਦਾਰ ਗੱਦੀ ਵਾਲਾ ਹੈਂ। ਅਜੇਹੇ ਢੰਗ ਦਾ ਨਿਆਉਂ? ਅਸਚਰਜ ਗੱਲ ਹੈ॥ ੬੬॥

ਕਿ ਅਜਬ ਅਸਤ ਇਨਸਾਫ ਦਂੀ ਪਰਵਰੀ॥
ਕਿ ਹੈਫ਼ ਅਸਤ ਸਦ ਹੈਫ ਈਂ ਸਰਵਰੀ॥੬੭॥