ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੨)

ਹਿਕਾਯਤ ਪਹਿਲੀ


ਕਿ=ਜੋ। ਅਜਬ=ਅਸਚਰਜ। ਅਸਤ = ਹੈ। ਇਨਸਾਫ = ਨਿਆਉਂ ।
ਦਂੀਂ ਪਰਵਰੀ=ਧਰਮ ਦੀ ਪਾਲਣਾ। ਕਿ=ਜੋ। ਹੈਫ=ਮਸੋਸ। ਅਸਤ=ਹੈ।
ਸਦ = ਸੌ ੧੦੦। ਹੈਫ=ਮਸੋਸ। ਈਂ=ਏਹ। ਸਰਵਰੀ=ਜਥੇਦਾਰੀ।

ਭਾਵ— ਜੋ ਏਹ ਨਿਆਉਂ ਅਤੇ ਧਰਮ ਦੀ ਪਾਲਣਾ ਅਸਚਰਜ ਨਿਰਾਲੀ ਜੋ ਏਹੋ ਜੇਹੀ ਜਥੇਦਾਰੀ ਉਪਰੋਂ ਸੈਂਕੜੇ ਵਾਰੀ ਅਫਸੋਸ ਅਰਥਾਤ ਧ੍ਰਿਗ ਹੈ॥੬੭॥

ਕਿ ਅਜਬ ਅਸਤ ਉਜਬ ਅਸਤ ਫਤਹ ਸ਼ੁਮਾਂ॥
ਬਜੁਜ਼ ਰਾਸਤੀ ਸੁਖ਼ਨ ਗੁਫਤਨ ਜ਼ਿਯਾਂ॥੬੮॥

ਕਿ=ਜੋ। ਅਜਬ=ਅਸਚਰਜ। ਅਸਤ=ਹੈ। ਉਜਬ=ਹੰਕਾਰ। ਅਸਤ= ਹੈ।
ਫਤਵਹ=ਆਗਿਆ। ਸ਼ੁਮਾਂ=ਤੁਸਾਡਾ। ਬਜੁਜ਼=ਬਿਨਾਂ। ਰਾਸਤੀ = ਸਚਿ-
ਆਈ। ਸੁਖ਼ਨ=ਗੱਲ। ਗੁਫਤਨ=ਕਹਿਣੀ। ਜ਼ਿਯਾਂ=ਘਾਟਾ।

ਭਾਵ— ਜੋ ਤੁਸਾਡੀ ਆਗਿਆ ਅਸਚਰਜ ਨਰਾਲੀ ਅਤੇ ਹੰਕਾਰ ਭਰੀ ਹੈ। ਸਚਿਆਈ ਤੇ ਬਿਨਾਂ ਅਰਥਾਤ ਝੂਠੀ ਗੱਲ ਕਹਿਣੀ ਘਾਟਾ ਹੈ॥ ੬੮॥

ਮਜ਼ਨ ਤੇਗ਼ ਬਰ ਖ਼ੂਨਿ ਕਸ ਬੇਦਰੇਗ਼ਾਂ॥
ਤੁਰਾ ਨੀਜ਼ ਖ਼ੂਨ ਅਸਤ ਬਾਚਰਖ਼ ਤੇਗ਼॥੬੯॥

ਮਜ਼ਨ = ਨਾ ਮਾਰ। ਤੇਗ਼=ਤਲਵਾਰ। ਬਰ=ਲਈ। ਖ਼ੂਨਿ=ਜਿੰਦੋਂ
ਮਾਰਨਾ। ਕਸ=ਕਿਸੇ। ਬੇ=ਬਿਨ। ਦਰੇਗਂ=ਧੜਕਾ। ਤੁਰਾ=ਤੈਨੂੰ।
ਨੀਜ਼=ਭੀ। ਖੂਨ=ਮਰਨਾ । ਅਸਤ = ਹੈ। ਬਾ=ਨਾਲ। ਚਰਖ=ਅਕਾਸ਼।
ਤੇਗ਼=ਸ੍ਰੀ ਸਾਹਿਬ।

ਭਾਵ— ਤੂੰ ਕਿਸੇ ਦੀ ਜਿੰਦ ਮਾਰਨ ਲਈ ਬੇਧੜਕ ਤਲਵਾਰ ਨਾ ਚਲਾਇ ਤੈਨੂੰ ਭੀ ਅਕਾਸ਼ੀ ਤਲਵਾਰ ਨਾਲ ਮਰਨਾ ਹੈ॥੬੯॥

ਤੂ ਗ਼ਾਫਲਿ ਮਸ਼ੌ ਮਰਦ ਯਸ਼ਦਾਂ ਹਿਰਾਸ॥
ਕਿ ਓ ਬੇਨਿਆਜ਼ ਅਸਤ ਓ ਬੇ ਸੁਪਾਸ॥੭੦॥

ਤੁ=ਤੂੰ। ਗ਼ਾਫਲਿ=ਭੁੱਲਿਆ ਹੋਇਆ। ਮਸ਼ੌ=ਨਾਬਣ। ਮਰਦਿ=ਪੁਰਖ
ਯਜ਼ਦਾਂ = ਵਾਹਿਗੁਰੂ। ਹਿਰਾਸ=ਡਰ। ਕਿ=ਕਿਉਂ ਜੋ। ਓ-ਓਹ
ਬੇਨਿਆਜ਼ = ਬੇਪਰਵਾਹ। ਅਸਤ=ਹੈ। ਓ=ਅਤੇ ਬੇ=ਬਿਨਾਂ।
ਸੁਪਾਸ = ਧੰਨਵਾਦ ।

ਭਾਵ— ਹੇ ਪੁਰਖ ਤੂੰ ਭੁਲ ਨਾ। ਵਾਹਿਗੁਰੂ ਤੋਂ ਡਰ ਕਿਉਂ ਜੋ ਓਹ ਬੇਲੋੜ ਹੈ ਅਤੇ ਧੰਨਵਾਦ ਤੋਂ ਪਰੇ ਹੈ ॥੭੦॥