ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੩)

ਹਿਕਾਯਤ ਪਹਿਲੀ

ਕਿ ਓ ਬੇ ਮੁਹਾਬ ਅਸਤ ਸ਼ਾਹਾਨਿ ਸ਼ਾਹ॥
ਜ਼ਮੀਨੋ ਜ਼ਮਾ ਸੱਚਏ ਪਾਤਸ਼ਾਹ॥੭੧॥

ਕਿ=ਜੋ। ਓ=ਓਹ। ਬੇ=ਬਿਨ। ਮੁਹਾਬ=ਡਰ। ਅਸਤ = ਹੈ
ਸ਼ਾਹਾਨਿਸ਼ਾਹ=ਰਾਜਿਆਂ ਦਾ ਰਾਜਾ। ਜ਼ਮੀਨ=ਧਰਤੀ।ਜ਼ਮਾਂ=ਸਮਾਂ।
ਵਾ=ਅਕਾਸ਼। ਸੱਚਏ ਪਾਤਸ਼ਾਹ = ਸੱਚਾ ਪਰਜਾਪਤੀ।

ਭਾਵ—ਕਿਉਂ ਜੋ ਓਹ ਬਿਨਾਂ ਡਰ ਤੇ ਹੈ ਅਰਥਾਤ ਲੜਾਈ ਤੇ ਰਹਿਤ ਹੈ। ਧਰਤੀ ਅਤੇ ਸਮੇਂ ਅਕਾਸ਼ ਦਾ ਸੱਚਾ ਪਤੀ ਹੈ॥੭੧॥

ਖ਼ੁਦਾਵੰਦ ਏਜ਼ਦ ਜ਼ਮੀਨੋ ਜ਼ਮਾਂ।
ਕੁਨਿੰਦਅਸਤ ਹਰਕਸ ਮਕੀਨੋ ਮਕਾਂ॥੭੨॥

ਖੁਦਾਵੰਦ=ਪਤੀ। ਏਜ਼ਦ=ਵਾਹਿਗੁਰੂ। ਜ਼ਮੀਨ=ਧਰਤੀ। ਜਮਾਂ=ਸਮਾਂ
ਵਾ=ਅਕਾਸ਼। ਕੁਨਿੰਦ=ਕਰਤਾ। ਅਸਤ=ਹੈ। ਹਰਕਸ=ਸਾਰੇ ਮਨੁਖ।
ਮਕੀਨ = ਰਹਿਣ ਵਾਲੇ। ਓ= ਅਤੇ। ਮਕਾਂ=ਥਾਉਂ।

ਭਾਵ— ਵਾਹਿਗੁਰੂ ਧਰਤੀ ਅਤੇ ਅਕਾਸ਼ ਦਾ ਪਤੀ ਹੈ ਅਤੇ ਸਾਰੇ ਪੁਰਖਾਂ ਰਹਿਣ ਵਾਲਿਆਂ ਅਤੇ ਥਾਉਂ ਦਾ ਕਰਤਾ ਹੈ॥੭੨॥

ਹਮਅਜ਼ ਪੀਰ ਮੋਰੇ ਹਮਅਜ਼ ਪੀਲਤਨ॥
ਕਿ ਆਜਿਜ਼ ਨਿਵਾਜ਼ ਅਸਤ ਗ਼ਾਫਲ ਸ਼ਿਕਨ॥੭੩॥

ਹਮ = ਭੀ। ਅਜ਼ = ਤੇ। ਪੀਰ = ਬੁਢਾ। ਮੋਰ = ਕੀੜੀ। ਓ = ਅਤੇ।
ਹਮ = ਭੀ। ਅਜ਼ = ਲੈਕੇ। ਪੀਲਤਨ = ਹਾਥੀ ਦੇ ਸਰੀਰ ਵਾਲਾ।
ਕਿ = ਜੋ। ਆਜਿਜ਼ = ਅਧੀਨ। ਨਿਵਾਜ਼ = ਪ੍ਰਿਤਪਾਲੂ। ਅਸਤ = ਹੈ।
ਓ = ਅਤੇ। ਗਾਫਿਲ ਸ਼ਿਕੰਨ = ਭੁਲਿਆਂ ਨੂੰ ਮਾਰਨ ਵਾਲਾ।

ਭਾਵ—ਬੁਢੀ ਕੀੜੀ ਅਤੇ ਵਡੇ ੨ ਹਾਥੀ ਵਰਗੇ ਸਰੀਰ ਵਾਲੇ ਸੂਰਬੀਰਾਂ ਦਾ ਓਹੀ ਕਰਤਾ ਹੈ। ਜੋ ਅਧੀਨਾਂ ਦੀ ਪਾਲਣਾ ਕਰਨ ਵਾਲਾ ਹੈ ਅਤੇ ਜੇਹੜੇ ਪ੍ਰਮੇਸ਼ਰ ਨੂੰ ਭੁਲ ਜਾਂਦੇ ਹਨ ਤਿਨਾਂ ਦਾ ਵਾਹਿਗੁਰੂ ਸਤਿਆਨਾਸ ਕਰਦਾ ਹੈ॥੭੩॥

ਕਿ ਓਰਾ ਚ ਇਸਮਅਸਤ ਆਜਿਜ਼ ਨਿਵਾਜ਼॥
ਕਿ ਓ ਬੇ ਸੁਪਾਸਅਸਤ ਓ ਬੇਨਿਆਜ਼॥੭੪॥

ਕਿ = ਜੋ। ਓਰਾ = ਓਹਦਾ। ਚੁ = ਆਦਿਕ। ਇਸਮ = ਨਾਮ
ਅਸਤ = ਹੈ। ਆਜ਼ਿਜ਼ਨਿਵਾਜ਼ = ਅਧੀਨਾਂ ਦੀ ਪਾਲਣਾ ਕਰਨ ਵਾਲਾ।
ਕਿ = ਜੋ। ਓ = ਓਹ। ਬੇ = ਰਹਤ। ਸਪਾਸ = ਧੰਨਵਾਦ। ਅਸਤ = ਹੈ।
ਓ = ਹੈ। ਬੇਨਿਆਜ਼ = ਇਛਾ ਰਹਿਤ।