ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੪)

ਹਿਕਾਯਤ ਪਹਿਲੀ

ਭਾਵ—ਕਿਉਂ ਜੋ ਉਸਦਾ ਨਾਉਂ ਅਧੀਨਾਂ ਪ੍ਰਿਤਪਾਲੂ ਆਦਿਕ ਹੈ ਅਤੇ ਉਹ ਧੰਨਵਾਦ ਰਹਤ ਬੇਲੋੜ ਹੈ॥੭੫॥

ਕਿ ਓ ਬੇਨਗੂੰ ਅਸਤ ਓ ਬੇਚਗੂੰ॥
ਕਿ ਓ ਰਹਿਨਮਾ ਅਸਤੁ ਓ ਰਹਿਨਮੂੰ॥੭੫॥

ਕਿ = ਜੋ। ਓ = ਓਹ। ਬੇ ਨਗੂੰ = ਰਹਤ ਰੰਗ। ਅਸਤ = ਹੈ।
ਓ = ਓਹ। ਬੇ = ਬਿਨਾਂ। ਚਗੂੰ = ਚਿਹਨ। ਕਿ = ਜੋ। ਓ = ਓਹ।
ਰਹਿਨਮਾ = ਰਸਤੇ ਪੌਣ ਵਾਲਾ। ਅਸਤ = ਹੈ।ਓ=ਓਹ।ਰਹਿਨਮੂੰ = ਆਗੂ।

ਭਾਵ—ਕਿਉਂ ਜੋ ਓਹ ਰੰਗਾਂ ਚਿਹਨਾਂ ਬਾਹਰਾ ਹੈ ਅਤੇ ਓਹ ਰਸਤੇ ਪਾਉਣ ਵਾਲਾ ਅਤੇ ਆਗੂ ਹੈ॥੭੫॥

ਕਿ ਬਰਸਰ ਤੇਰਾ ਫਰਜ਼ ਕਸਮਿ ਕੁਰਾਂ।
ਬਗੁਫ਼ਤਹ ਸ਼ੁਮਾ ਕਾਰ ਖ਼ੂਬੀ ਰਸਾਂ॥੭੬॥

ਕਿ=ਜੋ। ਬਰ=ਉਪਰ। ਸਰ=ਸਿਰ। ਤੁਰਾ=ਤੇਰੇ। ਫਰਜ਼=ਭਾਰ।
ਕਸਮ=ਸੌਂਹ। ਿ=ਦੀ। ਕੁਰਾਂ=ਕੁਰਾਨ। (ਬ=ਪਦ ਜੋੜਕ)
ਗੁਫਤਾ=ਕਹਿਆ ਹੋਇਆ ਅਰਥਾਤ ਬਚਨ। ਸ਼ੁਮਾ=ਤੂੰ।
ਕਾਰ=ਕੰਮ। ਖ਼ੂਬੀ=ਭਲੀ ਪ੍ਰਕਾਰ। ਰਸਾਂ=ਪਹੁੰਚਾਉ।

ਭਾਵ— ਜੋ ਤੇਰੇ ਸਿਰ ਉਤੇ ਕੁਰਾਨ ਦੀ ਸੌਂਹ ਦਾ ਭਾਰ ਹੈ, ਆਪਣੇ ਕਹੇ ਅਨੁਸਾਰ ਭਲੀ ਕਾਰ ਕੰਮ ਪੂਰਾ ਕਰ ਅਰਥਾਤ ਆਪਣਾ ਬਚਨ ਭਲੀ ਕਾਰ ਨਿਭਾਇ॥੭੬॥

ਬਿਬਾਯਦ ਤੁਦਾਨਸ਼ ਪਰਸਤੀ ਕੁਨੀ॥
ਬਕਾਰੋ ਸ਼ਮਾ ਚੀਰ ਦਸਤੀ ਕਨੀ॥੭੭॥

ਬਿਬਾਯਦ=ਲੋੜੀਂਦਾ ਹੈ। ਤੁ=ਤੂੰ। ਦਾਨਸ਼=ਬੁੱਧੀ। ਪਰਸਤੀ=ਪਾਲਣਾ।
ਕੁਨੀ=ਕਰੇ। ਬਕਾਰ=ਕੰਮ ਵਿਚ। `=ਦੇ। ਸ਼ੁਮਾ=ਤੇਰੇ।
ਚੀਰਹ ਦਸਤੀ=ਹਥ ਦੀ ਕਾਹਲੀ। ਕੁਨੀ=ਕਰੇ।

ਭਾਵ— ਤੈਨੂੰ ਲੋੜੀਂਦਾ ਹੈ ਜੋ ਬੁੱਧੀ ਦੀ ਪਾਲਣਾ ਕਰੇ, ਆਪਣੇ ਕੰਮ ਵਿਚ ਹੱਥ ਦੀ ਕਾਹਲੀ ਕਰੇ॥੭੭॥

ਚਿਹਾ ਸ਼ੁਦ ਕਿ ਰੂੰ ਬੱਚਗਾਂ ਕੁਸ਼ਤਹ ਚਾਰ॥
ਕਿ ਬਾਕੀ ਬਿਮਾਂਦ ਅਸਤ ਪੇਚੀਦਹ ਮਾਰ॥੭੮॥