ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੫)

ਹਿਕਾਯਤ ਪਹਿਲੀ

ਚਿਹ=ਕੀ। ਸ਼ੁਦ=ਹੋਇਆ। ਕਿ=ਜੋ । ਚੂੰ=ਜਦ । ਬਚੱਗਾਂ=ਬਾਲਕ
ਕੁਸ਼ਤਹ=ਮਾਰੇ ਗਏ। ਚਾਰ=ਚਾਰ। ਕਿ=ਜੋ। ਬਾਕੀ=ਬਚਿਆ ਹੋਯਾ|
(ਬਿ=ਪਦ ਜੋੜਕ) ਮਾਂਦ=ਰਹਿਆ। ਅਸਤ=ਹੈ। ਪੇਚੀਦਹ=ਗੁਛਮੁਛ,
ਅਰਥਾਤ ਕੁੰਡਲੀ ਵਾਲਾ। ਮਾਰ=ਸਰਪ।

ਭਾਵ— ਕੀ ਹੋਇਆ ਜੋ ਚਾਰ ਬਾਲ ਮਾਰੇ ਗਏ ਕਿਉਂ ਜੋ ਕੁੰਡਲੀਆ ਸੱਪ ਪਿਛੇ ਬਚਿਆ ਹੋਇਆ ਹੈ॥੭੮॥

ਚਿ ਮਰਦੀ ਕਿ ਅਖ਼ਗਰ ਖ਼ਮੋਸ਼ਾਂ ਕੁਨੀ॥
ਕਿ ਆਤਸ਼ ਦਮਾਂ ਰਾ ਬਦੌਰਾ ਕੁਨੀ ॥੭੯॥

ਚਿ=ਕੀ। ਮਰਦ=ਸੂਰਮਾ। ਈਂ=ਤੂੰ ਹੈਂ। ਕਿ=ਜੋ। ਅਖ਼ਗਰ=ਚੰਗਿ-
ਆੜਾ। ਖਮੋਸ਼ਾਂ=ਬੁਝਿਆ ਹੋਯਾ ਹੈ। ਕੁਨੀ =ਤੂੰ ਕਰਦਾ ਹੈਂ। ਕਿ=ਸਗੋਂ
ਆਤਸ਼=ਅੱਗ। ਦਮਾਂ=ਦਗਦੀ। ਰਾ= ਨੂੰ। ਬ=ਵਿਚ। ਦੌਰਾ=ਪ੍ਰਿਥੀ
ਸਮਾ। ਕੁਨੀ=ਤੂੰ ਕਰਦਾ ਹੈਂ।

ਭਾਵ— ਤੂੰ ਕੀ ਸੂਰਮਾ ਹੈਂ ਜੋ ਚੰਗਿਆੜਿਆਂ ਨੂੰ ਬੁਝਾਂਵਦਾ ਹੈਂ ਅਤੇ ਉਲਟਾ ਦਗ਼ਦੀ ਅੱਗ ਨੂੰ ਲੋਕਾਂ ਵਿਚ ਭੜਕਾਇ ਰਹਿਆ ਹੈਂ॥੭੯॥

ਚਿ ਖ਼ੁਸਗੁਫ਼ਤ ਫ਼ਿਰਦੌਸੀਏ ਖ਼ੁਸ਼ ਜ਼ੁਬਾਂ॥
ਸ਼ਿਤਾਬੀ ਬਵਦ ਕਾਰਿ ਆਹਿਰਮਨਾ ॥੮੦॥

ਚਿ = ਕੀ । ਖੁਸ਼ = ਸੁੰਦਰ। ਗੁਫਤ = ਕਹਿਆ ਹੈ। ਫਿਰਦੌਸੀ = ਇਕ

  • ਕਵੀ ਦਾ ਨਾਉਂ ਹੈ। (ਏ = ਪਦ ਜੋੜਕ)। ਖੁਸ਼ ਜਬਾਂ = ਸੁੰਦਰ ਬਾਣੀ

ਬੋਲਣ ਵਾਲਾ । ਸ਼ਿਤਾਬੀ = ਕਾਹਲੀ । ਬਵਦ = ਹੁੰਦਾ ਹੈ ।
ਕਾਰਿ=ਕੰਮ। ਿ=ਦੇ । ਆਹਿਰਮਨਾ=(ਬਹੁ ਵਾਚਕ ਆਹਿਰਮਨ ਦਾ ਹੈ
ਆਹਰਮਨ) ਦੇਉ=ਰਾਖਸ਼।

ਭਾਵ— ਫਿਰਦੌਸੀ(ਕਵੀ)ਨੇ ਕਿਆ ਸੋਹਣਾ ਕਹਿਆ ਹੈ ਜੋ ਕਾਹਲੀ ਕਰਨਾ ਰਾਖਸ਼ਾਂ ਦਾ ਕੰਮ ਹੈ॥੮੦॥

ਕਿ ਮਾਂ ਬਾਦਗਰ ਹਜ਼ਰਤ ਆਯਮ ਸ਼ੁਮਾ॥
ਅਜ਼ਾਂ ਰੋਜ਼ ਬਾਸ਼ੀ ਵ ਸ਼ਾਹਿਦ ਸ਼ੁਮਾ॥੮੧॥


*ਏਹ ਸਾਰਸ ਦੇਸ ਦਾ ਰਹਿਣ ਵਾਲਾ ਸੀ ਅਤੇ ਉਸਨੇ ਮਹਮੂਦ ਗਜ਼ਨਵੀ ਦੀ ਆਗਿਆ ਅਨੁਸਾਰ 'ਸ਼ਾਹਨਾਮਾ' ਨਾਮੀ ਪੁਸਤਕ ਰਚਿਆ ਸੀ। ਇਸਦਾ ਪੂਰਾ ੨ ਬਿਰਤਾਂਤ 'ਸ਼ਾਹਨਾਮਾ' ਦੇ ਪਹਿਲੇ ਹੀ ਲਿਖ੍ਯਾ ਹੋਇਆ ਹੈ।