ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੬)

ਹਿਕਾਯਤ ਪਹਿਲੀ

ਕਿ=ਜੋ। ਮਾਂ=ਅਸੀਂ। ਬਾਰਗਹ=ਮੰਦਰ। ਹਜ਼ਰਤ=ਵੱਡਾ ਅਰਥਾਤ
ਪ੍ਰਮੇਸ਼ਰ। ਆਯਮ=ਔਂਦਾ ਹਾਂ। ਸ਼ੁਮਾ=ਤੂੰ। ਅਜ਼=ਤੇ। ਆਂ= ਉਸ
ਰੋਜ਼=ਦਿਹਾੜੇ। ਬਾਸ਼ੀ=ਤੂੰ ਹੋਵੇ। ਵ=ਅਤੇ ਸ਼ਾਹਿਦ=ਸਾਖੀ। ਸ਼ੁਮਾ=ਤੂੰ

ਭਾਵ— ਅਸੀਂ ਅਤੇ ਤੂੰ ਪ੍ਰਮੇਸ਼ਰ ਦੇ ਪਾਸੋਂ ਆਏ ਹਾਂ, ਤੂੰ ਓਸ ਦਿਹਾੜੇ ਦਾ ਸਾਖੀ ਰਹੋ ਅਰਥਾਤ ਉਸ ਦਿਨ ਨੂੰ ਸੋਚ ਜੋ ਤੈਨੂੰ ਨਿਆਉਂ ਕਰਨ ਦੀ ਅਤੇ ਸਾਨੂੰ ਧਰਮ ਪ੍ਚਾਰ ਦੀ ਆਗਿਆ ਹੋਈ ਹੈ॥੮੧॥

ਵਗਰਨ ਤੋ ਈਂ ਹਮ ਫਰਾਮੁਸ਼ ਸ਼ੁਵਦ॥
ਤੁਰਾ ਹਮ ਫਰਾਮੋਸ਼ ਯਜ਼ਦਾਂ ਕੁਨਦ॥੮੨॥

ਵਗਰਨ=ਨਹੀਂ ਤਾਂ। ਈਂ =ਏਹ। ਹਮ=ਭੀ। ਫਰਾਮੁਸ਼=ਭੁਲਾਉਣਾ।
ਸ਼ੁਵਦ=ਹੋਵੇ। ਤੁਰਾ=ਤੈਨੂੰ। ਹਮ=ਭੀ। ਫਰਾਮੋਸ਼=ਭੁਲਾਉਣਾ।
ਯਜ਼ਦਾਂ=ਵਾਹਿਗੁਰੂ। ਕੁਨਦ=ਕਰੇਗਾ।

ਭਾਵ—ਜੇਕਰ ਤੂੰ ਭੀ ਏਹ ਭੁਲਾ ਦੇਵੇਂਗਾ ਤਾਂ ਵਾਹਿਗੁਰੂ ਤੈਨੂੰ ਭੀ ਭੁਲਾਇ ਦੇਵੇਗਾ ਅਰਥਾਤ ਤੈਨੂੰ ਢੋਈ ਨਾ ਮਿਲੇਗੀ॥੮੨॥

ਅਗਰਕਾਰ ਈਂ ਬਰ ਤੂ ਬਸਤੀ ਕਮਰ॥
ਖੁਦਾਵੰਦ ਬਾਸ਼ਦ ਤੁਰਾ ਬਹਿਰਵਰ॥੮੩॥

ਅਗਰ = ਜੇ। ਕਾਰ=ਕੰਮ। ਈਂ=ਇਸ। ਬਰ=ਉਪਰ। ਤੁ = ਤੂੰ।
ਬਸਤੀ=ਬੰਨ੍ਹਿਆ। ਕਮਰ=ਲੱਕ। ਖੁਦਾਵੰਦ=ਵਾਹਿਗੁਰੂ।
ਬਾਸ਼ਦ=ਹੋਊਗਾ। ਤੁਰਾ=ਤੈਨੂੰ। ਬਹਿਰਵਰ=ਫਲਦਾਤਾ।

ਭਾਵ—ਜੇ ਤੈਂ ਏਸ ਕੰਮ ਉੱਤੇ ਲੱਕ ਬੰਨ੍ਹਿਆ ਤਾਂ ਵਾਹਿਗੁਰੂ ਤੈਨੂੰ ਇਸਦ ਫਲ ਦੇਵੇਗਾ॥੮੩॥

ਕਿ ਈਂ ਕਾਰ ਨੇਕ ਅਸਤ ਦੀਂ ਪਰਵਰੀ॥
ਚ ਯਜ਼ਦਾਂ ਸਨਾਸੀ ਬਜਾਂ ਬਰਤਰੀ॥੮੪॥

ਕਿ=ਜੋ। ਈਂ=ਏਹ। ਕਾਰ=ਕੰਮ। ਨੇਕ=ਅੱਛਾ। ਅਸਤ=ਹੈ।
ਦੀਂ ਪਰਵਰੀ=ਧਰਮ ਪਾਲਣਾ ਕਰਨੀ। ਚੁ=ਜਦ। ਯਜ਼ਦਾਂ = ਵਾਹਿਗੁਰੂ
ਸਨਾਸੀ=ਤੂੰ ਪਛਾਣੇਂ। ਬ=ਤੇ। ਜਾਂ=ਜਿੰਦ ਬਰਤਰ=ਵੱਡਾ। ਈਂ=ਤੂੰ ਹੈਂ

ਭਾਵ—ਜੋ ਏਹ ਧਰਮ ਦੀ ਪਾਲਣਾ ਕਰਨਾ ਅੱਛਾ ਕੰਮ ਹੈ, ਜਦ ਤੂੰ ਵਾਹਿਗੁਰੂ ਨੂੰ ਜਾਣੇਂਗਾ ਤਾਂ ਜਿੰਦ ਤੇ ਭੀ ਤੂੰ ਵਧੀਆ ਹੈਂ॥੮੪॥

ਤੁਰਾ ਮਨ ਨਦਾਨਮ ਕਿ ਯਜ਼ਦਾਂ ਸਨਾਸ॥