ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੭)

ਹਿਕਾਯਤ ਪਹਿਲੀ

ਬਰਾਂਮਦ ਜਿਤੋ ਯਾਰ ਹਾ ਪੁਰ ਖ਼ਰਾਸ॥੮੫॥

ਤੁਰਾ = ਤੈਨੂੰ। ਮਨ=ਮੈਂ। ਨਦਾਨਮ=ਮੈਂ ਨਹੀਂ ਜਾਣਦਾ। ਕਿ=ਜੋ
ਯਜ਼ਦਾਂ ਸਨਾਸ= ਪ੍ਰਮੇਸ਼ਰ ਦੇ ਪਛਾਨਣ ਵਾਲਾ। ਬਰਾਂਮਦ=ਨਿਕਲੇ
ਅਰਥਾਤ ਹੋਏ। ਜਿਤੋ=ਤੇਰੇ ਥੀਂ। ਕਾਰ ਹਾ=ਬਹੁਤੇ ਕੰਮ
ਪੁਰ=ਭਰਿਆ ਹੋਇਆ। ਖਰਾਸ਼=ਦੁਖ (ਅਰਥਾਤ) ਦੁਖ ਦੇ ਭਰੇ ਹੋਏ।

ਭਾਵ— ਮੈਂ ਤੈਨੂੰ ਪ੍ਰਮੇਸ਼ਰ ਦੇ ਪਛਾਨਣ ਵਾਲਾ ਨਹੀਂ ਜਾਣਦਾ, ਕਿਉਂ ਜੋ ਤੈਥੋਂ ਬਹੁਤੇ ਦੁਖਦਾਈ ਕੰਮ ਹੋਏ ਹਨ॥ ੮੫॥

ਸ਼ਨਾਸਦ ਹਮੀ ਤੋ ਨ ਯਜ਼ਦਾਂ ਕਰੀਮ॥
ਨ ਖ਼ਾਹਦ ਹਮੀ ਤੋ ਬਦੌਲਤ ਅਜ਼ੀਮ॥੮੬॥

ਸ਼ਨਾਸਦ=ਜਾਣੇਗਾ। ਹਮੀ = ਭੀ। ਤੋ=ਤੈਨੂੰ।ਨ=ਨਹੀਂ। ਯਜ਼ਦਾਂ = ਪ੍ਰਮੇਸ਼ਰ
ਕਰੀਮ=ਪ੍ਰਿਤਪਾਲੂ। ਨ ਖਾਹਦ = ਨਹੀਂ ਲੋੜੂਗਾ। ਹਮੀ = ਏਹ ਭੀ
ਤੋ=ਤੂੰ। (ਬ=ਪਦ ਜੋੜਕ) ਦੌਲਤ=ਧਨ। ਅਜ਼ੀਮ=ਬਹੁਤਾ।

ਭਾਵ— ਪ੍ਰਮੇਸ਼ਰ ਪ੍ਰਿਤਪਾਲੂ ਤੈਨੂੰ ਪਛਾਣੂਗਾ ਭੀ ਨਹੀਂ ਅਤੇ ਨਾ ਹੀ ਤੇਰਾ ਬਹੁਤ ਧਨ ਲੋੜੂਗਾ॥੮੬॥

ਅਗਰ ਸ੍ਵਾਦ ਕੁਰਾਂ ਰਾ ਬਖ਼ੁਰਦੀ ਕਸਮ॥
ਮੇਰਾ ਏਤਬਾਰਿ ਨ ਈਂ ਜ਼ੱਰਹ ਦਮ॥੮੭॥

ਅਗਰ = ਜੇਕਰ। ਸ੍ਵਦ=ਸੌ ੧੦੦। ਕੁਰਾਂ=ਕੁਰਾਨ।ਰਾ=ਦੀ।(ਬ=ਪਦ
ਜੋੜਕ) ਖੁਰਦੀ=ਤੈਂ ਖਾਧੀ। ਕਸਮ=ਸੌਂਹ। ਮਰਾ=ਮੈਨੂੰ।
ਏਤਬਾਰਿ=ਪ੍ਰਤੀਤ। ਨ=ਨਹੀਂ। ਈਂ= ਇਸ
ਜ਼ੱਰਹ=ਬਹੁਤ ਥੋੜਾ। ਦਮ=ਭਰ।

ਭਾਵ— ਜੇ ਤੋਂ ਕੁਰਾਨ ਦੀਆਂ ਸੈਂਕੜੇ ਸੌਹਾਂ ਖਾਧੀਆਂ ਤਾਂ ਭੀ ਸਾਨੂੰ ਰਤੀ ਤੇਰੀ ਪ੍ਰਤੀਤ ਨਹੀਂ॥॥੮੭॥

ਹਜ਼ੂਰੀ ਨਿਆਯਮ ਨ ਈਂ ਰਹਿਸ਼ਵਮ॥
ਅਗਰ ਸ਼ਹਿ ਬਖ਼ਾਹਦ ਮਨ ਆਂਜਾ ਰਵਮ॥੮੮॥

ਹਜ਼ੂਰੀ=ਤੇਰੇ ਪਾਸ। ਨਿਆਯਮ=ਮੈਂ ਨਹੀਂ ਆਵਾਂਗਾ। ਨ=ਨਹੀਂ।
ਈਂ =ਇਸ। ਰਹਿ=ਰਸਤਾ। ਸ਼ਵਮ=ਤੁਰੂੰਗਾ | ਅਗਰ = ਜੇਕਰ।
ਸ਼ਹਿ=ਬਾਦਸ਼ਾਹ ਅਰਥਾਤ ਔਰੰਗਾ।(ਬ=ਪਦ ਜੋੜਕ) ਖਾਹਦ=ਚਾਹੇ
ਮਨ=ਮੈਂ। ਆਂਜਾ=ਓਧਰ। ਰਵਮ=ਜਾਊਂਗਾ।