ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੮)

ਹਿਕਾਯਤ ਪਹਿਲੀ

ਭਾਵ— ਮੈਂ ਤੇਰੇ ਪਾਸ ਨਹੀਂ ਆਵਾਂਗਾ, ਜੇ ਤੂੰ ਏਧਰ ਚਾਹੇਂਗਾ ਤਾਂ ਓਧਰ ਨੂੰ ਜਾਊਂਗਾ ਅਰਥਾਤ ਤੇਰੇ ਵਿਰੁੱਧ ਕਰੂੰਗਾ॥੮੮॥

ਖੁਸ਼ ਅਸਤ ਸ਼ਾਹ ਸ਼ਾਹਾਨ ਅਉਰੰਗਜ਼ੇਬ॥
ਚਿ ਚਾਲਾਕ ਦਸਤ ਅਸਤ ਚਾਬਕ ਰਕੇਬ॥੮੯॥

ਖੁਸ਼=ਚੰਗਾ ਸੋਹਣਾ। ਅਸਤ = ਹੈ। ਸ਼ਾਹਸ਼ਾਹਾਨ=ਰਾਜਿਆਂ ਦਾ ਰਾਜਾ। ਅਉਰੰਗ=ਤਖਤ,ਗੱਦੀ। ਜ਼ੇਬ=ਸਜੌਟ। ਚਿ=ਕੀ।ਚਾਲਾਕ=ਫੁਰਤੀਲਾ
 ਦਸਤ = ਹੱਥ। ਅਸਤ=ਹੈ। ਚਾਬਕ-ਪੱਕਾ ਅਸਵਾਰ ਅਰਥਾਤ ਘੋੜਚੜਾ ਰਕੇਬ=ਰਕਾਂਬ

ਭਾਵ— ਰਾਜਿਆਂ ਦਾ ਰਾਜਾ ਅਤੇ ਗੱਦੀ ਦੀ ਸਜੌਟ ਵਾਲਾ ਕਿਆ ਫੁਰਤੀਲੇ ਹੱਥ ਵਾਲਾ ਅਤੇ ਪੱਕਾ ਘੋੜ ਚੜਾ ਹੈ॥੮੯॥

ਚਿ ਹੁਸਨੁਲ ਜਮਾਲ ਅਸਤ ਰੌਸ਼ਨ ਜ਼ਮੀਰ॥
ਖੁਦਾਵੰਦ ਮੁਲਕ ਅਸਤ ਸਾਹਿਬ ਅਮੀਰ॥੯੦॥

ਕਿ=ਕੀ। ਹੁਸਨਲ ਜਮਾਲ=ਸੁੰਦਰ ਰੂਪ। ਅਸਤ=ਹੈ। ਰੌਸ਼ਨ=ਪ੍ਰਗਾਸ਼
ਵਾਲੀ। ਜ਼ਮੀਰ = ਬੁਧ। ਖੁਦਾਵੰਦ=ਪਤੀ। ਮੁਲਕ = ਦੇਸ। ਅਸਤ = ਹੈ। ਸਾਹਿਬ=ਵੱਡਾ। ਅਮੀਰ=ਧਨਾਢ।

ਭਾਵ— ਕੀ ਵੱਡੇ ਸੁੰਦ੍ਰ ਰੂਪ ਵਾਲਾ ਅਤੇ ਪ੍ਰਗਾਸ਼ ਬੁਧੀ ਵਾਲਾ ਦੇਸਾਂ ਦਾ ਪਤੀ ਅਤੇ ਧਨਾਢਾਂ ਤੇ ਭੀ ਵੱਡਾ ਹੈ॥੯੦॥

ਬਤਰਤੀਬ ਦਾਨਸ਼ ਬਤਦਬੀਰਿ ਤੇਗ॥
ਖੁਦਾਵੰਦਿ ਦੇਗ ਓ ਖੁਦਾਵੰਦਿ ਤੇਗ॥੯੧॥

ਬਤਰਤੀਬ=ਸੋਹਣੇ ਢੰਗ। ਬ = ਨਾਲ। ਦਾਨਸ਼ = ਸਮਝ। ਬ= ਨਾਲ।
ਤਦਬੀਰਿ = ਯਤਨ। ਤੇਗ = ਤਲਵਾਰ। ਖੁਦਾਵੰਦਿ ਦੇਗ=ਵਰਤਾਰੇ ਵੰਡਣ
ਵਾਲਾ ਖੁਦਾਵੰਦ। ਤੇਗ = ਸੂਰਬੀਰ।

ਭਾਵ— ਸੋਹਣੇ ਢੰਗ ਦੀ ਬੁਧੀ ਵਾਲਾ (ਅਰਥਾਤ) ਬਹੁਤ ਸਮਝ ਵਾਲਾ ਅਤੇ ਤਲਵਾਰ ਦੇ ਚਲਊਆ ਵਰਤਾਰੇ ਦੇਣ ਵਾਲਾ ਅਤੇ ਸੂਰਬੀਰ ਹੈ॥੯੧॥

ਕਿ ਰੌਸ਼ਨ ਜ਼ਮੀਰ ਅਸਤ ਹੁਸਨਲ ਜਮਾਲ॥
ਖੁਦਾਵੰਦਿ ਬਖਸ਼ਿੰਦਹੇ ਮੁਲਕੁ ਮਾਲ॥ ੯੨॥