ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

29

ਕਿ-ਜੋ। ਰੌਸ਼ਨ ਜ਼ਮੀਰ=ਪ੍ਰਗਾਸ ਬੁਧੀ। ਹੁਸਨਲ ਜਮਾਲ=ਸੁੰਦ੍ਰ ਰੂਪ
ਖੁਦਾਵੰਦਿ=ਪਤੀ ।(ਿ=ਜੋੜਕ ਪਦ)।ਬਖ਼ਸ਼ਿੰਦਹੇ=ਦਾਤਾ।ਮੁਲਕ=ਦੇਸ
ਓ= ਅਤੇ। ਮਾਲ = ਧਨ।

ਭਾਵ— ਜੋ ਪ੍ਰਗਾਸ ਬੁਧੀ ਅਤੇ ਸੁੰਦ੍ਰ ਰੂਪ ਹੈ ਅਰ ਦੇਸ ਮਾਲ ਦਾ ਦਾਤਾ (ਸਰਬ) ਪਤੀ ਹੈ ॥੯੨॥

ਕਿ ਬਖ਼ਸ਼ਸ਼ ਕਬੀਰ ਅਸਤ ਦਰ ਜੰਗ ਕੋਹ॥
ਮਲਾਇਕ ਸਿਫਤ ਚੂੰ ਸ਼ਰੱਯਾ ਸ਼ਕੋਹ॥੯੩॥

ਕਿ=ਜੋ। ਬਖਸ਼ਸ਼=ਦਾਤ। ਕਬੀਰ=ਵੱਡੀ । ਅਸਤ = ਹੈ। ਦਰ= ਵਿਚ।
 ਜੰਗ=ਲੜਾਈ। ਕੋਹ=ਪਹਾੜ। ਮਲਾਇਕ= ਦੇਵਤੇ । ਸਿਫਤ= ਗੁਣ
ਚੂੰ=ਵਰਗਾ। ਸਰੱਯਾ=ਅਕਾਸ ਦੀ ਟੀਸੀ। ਸ਼ਕੋਹ=ਪ੍ਰਤਾਪ।

ਭਾਵ— ਜੋ ਵੱਡੀ ਦਾਤ ਵਾਲਾ ਹੈ ਅਤੇ ਲੜਾਈ ਵਿਚ ਪਹਾੜ ਦੀ ਨਿਆਈਂ (ਨਹੀਂ) ਹਿਲਣ ਵਾਲਾ ਦੇਵਤਿਆਂ ਦੇ ਗੁਣਾਂ ਵਾਲਾ ਅਤੇ ਬਹੁਤ ਹੀ ਉਚੇ ਪ੍ਰਤਾਪ ਵਾਲਾ ਹੈ॥੯੩॥

ਸ਼ਾਹਨ ਸ਼ਾਹਿ ਅਉਰੰਗਜ਼ੇਬ ਆਲਮੀਂ॥
ਕਿ ਦਾਰਾਇ ਦੌਰ ਅਸਤ ਦੂਰ ਅਸਤ ਦੀਂ।੯੪॥

ਸ਼ਾਹਨਸ਼ਾਹਿ = ਰਾਜਿਆਂ ਦਾ ਰਾਜਾ। ਿ = ਦਾ। ਅਉਰੰਗ=ਗੱਦੀ।ਜ਼ੇਬ=ਸਜੌਟ
ਆਲਮੀਨ=ਲੋਕ ਪ੍ਰਲੋਕ। ਕਿ=ਜੋ।ਦਾਰਾ=ਰਖਣ ਵਾਲਾ (ਅਰਥਾਤ)
ਸਮਾਲਣ ਵਾਲਾ। ਇ=ਦਾ ! ਦੌਰ= ਪ੍ਰਿਥਵੀ ਦਾ ਚੱਕ੍ਰ । ਅਸਤ= ਹੈ।
ਦੂਰ=ਪਰੇ। ਅਸਤ = ਹੈ। ਦੀਂ=ਧਰਮ।

ਭਾਵ— ਗੱਦੀ ਦਾ ਅਧਿਰਾਜ ਅਤੇ ਲੋਕ ਪ੍ਰਲੋਕ ਦੀ ਸਜੌਟ ਜੋ ਪ੍ਰਿਥਵੀ ਚੱਕ੍ਰ ਦੇ ਸਮਾਲਨ ਵਾਲਾ ਹੈ (ਪਰ ਤੇਰੇ ਵਿਚ ਏਹੀ ਘਾਟਾ ਹੈ) ਧਰਮ ਤੇ ਪਰੇ ਹੈਂ॥੯੪॥

ਮਨਮ ਕੁਸ਼ਤਨਮ ਕੋਹੀਆਂ ਬੁਤ ਪ੍ਰਸਤ॥
ਕਿ ਓ ਬੁਤ ਪ੍ਰਸਤੰਦ ਮਨ ਬਤ ਸ਼ਿਕਸਤ॥੬੫॥

ਮਨਮ=ਮੈਹਾਂ। ਕੁਸ਼ਤਨਮ=ਮਾਰਨ ਵਾਲਾ। ਕੋਹੀਆਂ=ਪਹਾੜੀਏ।
ਬੁਤ ਪ੍ਰਸਤ=ਮੂਰਤੀ ਪੂਜਕ। ਕਿ=ਜੋ। ਓ=ਓਹ।ਬੁਤ ਪ੍ਰਸਤ=ਬੁਤ ਪੂਜ
ਅੰਦ=ਹੈ। ਮਨ = ਮੈਂ। ਬੁਤ ਸ਼ਿਕਸਤ = ਬੁਤ ਭੰਨਣ ਵਾਲਾ।

ਭਾਵ— ਮੈਂ ਪੱਥਰ ਪੂਜਣੇ ਵਾਲੇ ਪਹਾੜੀਆਂ ਦੇ ਮਾਰਨ ਵਾਲਾ ਹਾਂ ਕਿਉਂ ਓਹ ਪੱਥਰ ਪੂਜ ਹਨ ਅਤੇ ਅਸੀਂ ਬੁਤਾਂ ਦੇ ਤੋੜਨ ਵਾਲੇ ਹਾਂ॥੯੫॥