ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੩੦)

ਹਿਕਾਯਤ ਪਹਿਲੀ

ਬਬੀਂ ਗਰਦਸ਼ੋ ਬੇਵਫ਼ਾਈ ਜ਼ਮਾ॥
ਪਸਿ ਪੁਸ਼ਤ ਉਫਤਦ ਰਸਾਨਦ ਜ਼ਿਆਂ॥੯੬॥

ਬਬੀਂ=ਦੇਖ। ਗਰਦਸ਼ = ਚਕ੍ਰ।ੇ=ਦੀ। ਬੇਵਫਾਈ=ਦੌਖੀ। ਜ਼ਮਾ=ਦਿਨ।
ਪਸ=ਪਿਛੇ। ਿ=ਦੇ। ਪੁਸ਼ਤ ਪਿਠ। ਉਫਤਦ=ਪੈਂਦਾ ਹੈ। ਰਸਾਨਦ= ਪਹੁ-
ਚਾਉਂਦਾ ਹੈ।ਜ਼ਿਆਂ=ਘਾਟਾ।

ਭਾਵ— ਦਿਨਾਂ ਦੇ ਦੁਖਦਾਈ ਚੱਕ੍ਰ (ਵਲ) ਦੇਖ ਜੋ ਪਿਛੇ ਪਇਆ ਹੋਇਆ ਹੈ ਅਤੇ ਘਾਟਾ ਪਹੁਚਾਉਂਦਾ ਹੈ॥੯੬॥

ਬਬੀਂ ਕੁਦਰਤੇ ਨੇਕ ਯਜ਼ਦਾਨਿ ਪਾਕ॥
ਕਿ ਅਜ਼ ਯਕ ਬਦਹ ਲੱਕ ਰਸਾਨਦ ਹਲਾਕ॥੯੭॥

ਬਬੀਂ = ਦੇਖ। ਕੁਦਰਤ = ਭਾਣਾ। =ਉਪਮਾਂ ਅਤੇ ਉਪਮੇਯ ਦਾ ਸੰਬੰਧੀ ਹੈ
ਨੇਕ=ਸੋਹਣਾ। ਯਜ਼ਦਾਨ=ਪਰਮੇਸ਼ਰ। =ਸਨਬੰਧੀ ਪਦ।
ਪਾਕ=ਪਵਿੱਤ੍ਰ। ਕਿ=ਜੋ। ਅਜ਼=ਤੇ। ਯਕ=ਇਕ।ਦਹ=ਦਸ ੧੦।
ਲੱਕ=ਲੱਖ। ਰਸਾਂਨਦ=ਪਹੁਚਾਉਂਦਾ ਹੈ। ਹਲਾਕ=ਮਰੀ।

ਭਾਵ— ਪਵਿੱਤ੍ਰ ਪਰਮੇਸ਼ਰ ਦਾ ਸੁੰਦਰ ਭਾਣਾ ਦੇਖ ਇਕਦੇ (ਹੱਥੋਂ) ਦਸ ਲੱਖ ਨੂੰ ਮਰੀ ਪਾਉਂਦਾ ਹੈ॥੯੭॥

ਚਿ ਦੁਸ਼ਮਨ ਕੁਨਦ ਮਿਹਰਬਾਨ ਅਸਤ ਦੋਸਤ॥
ਕਿ ਬਖਸ਼ਿੰਦਗੀ ਕਾਰ ਬਖ਼ਸ਼ਿੰਦਹ ਓਸਤ॥੯੯॥

ਚਿ=ਕੀ। ਦੁਸ਼ਮਨ=ਵੈਰੀ। ਕੁਨਦ=ਕਰੇ। ਮਿਹਰਬਾਨ=ਦਿਆਲੂ।
ਅਸਤ=ਹੈ। ਦੋਸਤ=ਮਿਤ੍ਰ। ਕਿ=ਜੋ। ਬਖਸ਼ਿੰਦਗੀ ਕਾਰ=ਦਾਤ ਦਾ ਕੰਮ।
ਬਖਸ਼ਿੰਦਰ=ਦਾਤਾ।ਓ=ਓਸ। ਅਸਤ=ਹੈ।

ਭਾਵ— ਵੈਰੀ ਕੀ ਕਰੇ (ਜਦ) ਮਿੱਤ੍ਰ ਦਿਆਲੂ ਹੈ, ਕਿਉਂ ਜੋ ਓਸ ਦਾਤੇ ਦਾ ਕੰਮ ਦਾਤ ਦੇਣਾ ਹੈ॥੯੮॥

ਰਿਹਾਈ ਦਿਹ ਓ ਰਹਨੁਮਾਈ ਦਿਹਦ॥
ਜ਼ਬਾਂ ਦਾ ਬ ਸਿਫ਼ਤ ਆਸ਼ਨਾਈ ਦਿਹ॥੯੯॥

ਰਿਹਾਈ ਦਿਹ=ਛੁਟਕਾਰਾ ਕਰਨ ਵਾਲਾ। ਓ=ਅਤੇ। ਰਹਨੁਮਾਈ=ਰਸਤਾ
ਦਖਾਲਣਾ। ਦਿਹਦ=ਦਿੰਦਾ ਹੈ। ਜ਼ਬਾਂ=ਜਿਹਬਾ। ਰਾ=ਨੁੰ। ਬ=ਤੇ।
ਸਿਫਤ=ਉਸਤਤੀ। ਆਸ਼ਨਾਈ=ਪਛਾਣ। ਦਿਹੱਦ = ਦਿੰਦਾ ਹੈ।

ਭਾਵ— ਓਹ ਛੁਟਕਾਰਾ ਕਰਨ ਵਾਲਾ ਅਤੇ (ਧਰਮ ਦਾ) ਰਸਤਾ ਦੱਸਣ