ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੩੧)

ਹਿਕਾਯਤ ਪਹਿਲੀ

ਵਾਲਾ। ਜਿਹਬਾ ਨੂੰ ਆਪਣੀ ਉਸਤਤੀ ਦੀ ਪਛਾਣ ਦਿੰਦਾ ਹੈ॥੯੯॥

ਖਸਮ ਰਾ ਚੋ ਕੋਰ ਓ ਕੁਨਦ ਵਕਤਿਕਾਰ॥
ਯਤੀਮਾਂ ਬੇਰੂੰ ਮੇਬੁਰੱਦ ਬੇ ਅਜ਼ਾਰ॥੧੦੦॥

ਖਸਮ=ਵੈਰੀ। ਰਾ= ਨੂੰ। ਚੋ=ਨਿਆਈਂ। ਕੋਰ=ਅੰਨ੍ਹਾਂ। ਓ=ਓਹ
ਕੁਨਦ=ਕਰਦਾ ਹੈ । ਵਕਤ=ਸਮਾ। =ਦੇ। ਕਾਰ=ਕੰਮ
ਯਤੀਮਾਂ =(ਬਹੁ ਵਾਚਕ ਯਤੀਮ ਦਾ ਹੈ) ਅਨਾਥ, ਮਾਪਿਆਂ ਬਾਹਰਾ।
ਬੇਰੂੰ=ਬਾਹਰ। ਮੇਬੁਰੱਦ=ਕੱਢ ਲੈ ਜਾਂਦਾ ਹੈ। ਬੇ=ਬਿਨਾ। ਅਜ਼ਾਰ = ਦੁਖ

ਭਾਵ— ਓਹ ਕੰਮ ਪਏ ਸਮੇਂ ਵੈਰੀ ਨੂੰ ਅਨਿਆਂ ਨਿਆਈਂ ਕਰ ਦਿੰਦਾ ਹੈ ਅਤੇ ਅਧੀਨਾਂ ਨੂੰ ਬਿਨਾ ਦੁਖ ਤੇ ਬਾਹਰ ਕੱਢ ਲੈ ਜਾਂਦਾ ਹੈ ਅਰਥਾਤ ਆਂਚ ਨਹੀਂ ਲੱਗਣ ਦੇਂਦਾ ਹੈ।੧੦੦॥

ਹਰਾ ਕਸ ਅਜ਼ੋ ਰਾਾਸਤ ਬਾਜ਼ੀ ਕੁਨਦ॥
ਰਹੀਮੇ ਬਰੋ ਰਹਮ ਸ਼ਾਜ਼ੀ ਕੁਨਦ॥੧੦੧॥

ਹਰਾਕਸ=ਜੋ ਕੋਈ।ਅਜ਼ੋ=ਉਸਦੇ ਸਾਹਮਣੇ। ਰਾਸਤਬਾਜ਼ੀ=ਸੱਚ ਬੋਲਣਾ
ਕੁਨਦ=ਕਰੇ। ਰਹੀਮੇ=ਦਿਆਲੂ। ਬਰ=ਉਪਰ। ਓ = ਓਸ
ਰਹਮਸਾਜ਼ੀ=ਦਯਾ ਪਾਲਣਾ। ਕੁਨਦ=ਕਰੋ।

ਭਾਵ— ਜੋ ਕੋਈ ਉਸਦੇ ਸਾਹਮਣੇ (ਸ੍ਰੀ ਵਾਹਿਗੁਰੂ ਦੇ) ਸੱਚ ਬੋਲੇ ਓਹ ਦਿਆਲੂ ਓਸਦੇ ਉਤੇ ਦਇਆ ਪਾਲਦਾ ਹੈ। ੧੦੧॥

ਕਸੇ ਖਿਦਮਤ ਆਯੱਦ ਬਸੇ ਦਿਲ ਓ ਜਾਂ॥
ਖਦਾਵੰਦ ਬਖਸ਼ੀਦ ਬਰ ਵੈ ਅਮਾਂ॥੧੦੨॥

ਕਸੇ=ਕੋਈ। ਖਿਦਮਤ=ਸੇਵਾ। ਆਯਦ=ਆਵੇ। ਬਸੇ=ਬਹੁਤ
ਦਿਲ=ਮਨ। ਜਾਂ=ਜਿੰਦ। ਖੁਦਾਵੰਦ=ਸਰਬ ਪਤੀ। ਬਖਸ਼ੀਦ=ਦਿੱਤਾ।
ਬਰ=ਉਪਰ। ਵੈ=ਉਹ। ਅਮਾਂ = ਸੁਖ।

ਭਾਵ— ਜੋ ਕੋਈ ਤਨ ਮਨ ਕਰਕੇ ਉਸਦੀ ਅਛੀ ਸੇਵਾ ਕਰਦਾ ਹੈ (ਜਾਣੋ) ਵਾਹਿਗੁਰੂ ਨੇ ਉਸਨੂੰ ਸੁਖ ਦੇ ਦਿੱਤਾ॥੧੦੨॥

ਚਿ ਦੁਸ਼ਮੱਨ ਕਿ ਜ਼ਾਂ ਹੀਲਹ ਸਾਜ਼ੀ ਕੁਨਦ॥
ਅਗਰ ਰਹਨਮਹ ਬਰ ਵੈ ਰਾਜ਼ੀ ਸ਼ਵਦ॥੧੦੩॥

ਚਿ=ਕੀ। ਦੁਸ਼ਮਨ= ਵੈਰੀ। ਕਿ- ਜੋ। (ਜ਼ਾਂ, ਅਜ਼ ਆਂ) ਅਜ਼= ਨਾਲ।
ਆਂ=ਓਸ। ਹੀਲਹ ਸਾਜ਼ੀ=ਚਲਾਕੀ ਅਰਥਾਤ ਧੋਖਾ। ਕੁਨਦ=ਕਰੇ।