ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੩੨)

ਹਿਕਾਯਤ ਪਹਿਲੀ

ਅਗਰ=ਜੇਕਰ। ਰਹਨਮਹ=ਰਸਤਾ ਦੱਸਣ ਵਾਲਾ (ਵਾਹਿਗੁਰੂ)।
ਬਰ-ਉਪਰ। ਵੈ= ਉਸ। ਰਾਜ਼ੀ = ਪ੍ਰਸੰਨ। ਸ਼ਵਦ = ਹੋਵੇ

ਭਾਵ— ਵੈਰੀ ਕੀ ਹੈ? (ਅਰਥਾਤ ਕੀ ਸਮਰੱਥਾ ਰਖਦਾ ਹੈ) ਜੋ ਓਸ ਨਾਲ ਧੋਖਾ ਕਰੇ ਜੇਕਰ ਵਾਹਿਗੁਰੂ ਉਸ ਉਤੇ ਪ੍ਰਸੰਨ ਹੋਵੇ॥੧੦੩॥

ਅਗਰ ਬਰ ਯਕ ਆਯਦ ਦਹੋ ਦਹ ਹਜ਼ਾਰ॥
ਨਿਗਾਬਾਨ ਓਰਾ ਸਵਦ ਕਿਰਦਗਾਰ॥੧੦੪॥

ਅਗਰ = ਜੇਕਰ। ਬਰ = ਉਪਰ। ਯਕ = ਇਕ। ਆਯਦ = ਆਵੇ।
ਦਹੋਦਹ = ਸੌ ੧੦੦ ਹਜ਼ਾਰ (ਸਹੰਸ) ਲੱਖ। ਨਿਗਾਬਾਨ = ਰਾਖਾ।
ਓਰਾ = ਉਸਦਾ। ਸਵਦ = ਹੋਵੇ। ਕਿਰਦਗਾਰ = ਕਰਤਾ।

ਭਾਵ— ਜੇ ਇਕ ਉਤੇ ਲੱਖ ਆਇ ਪਵੇ ਤਾਂ ਕਰਤਾ ਓਸਦਾ ਰਾਖਾ ਹੁੰਦਾ ਹੈ॥੧੦੪॥

ਤੁਰਾ ਗਰ ਨਜ਼ਰ ਹਸਤ ਲਸ਼ਕਰ ਵ ਜ਼ਰ॥
ਕਿ ਮਾਰਾ ਨਿਗਾਹ ਅਸਤ ਯਜ਼ਦਾਂ ਸ਼ੁਕਰ॥੧੦੫॥

ਤੁਰਾ = ਤੇਰਾ। ਗੁਰ = ਜੇ। ਨਜ਼ਰ = ਧਿਆਨ। ਹਸਤ = ਹੈ
ਲਸ਼ਕਰ = ਸੈਨਾ। ਵ = ਅਤੇ। ਜ਼ਰ = ਸੋਇਨਾਂ (ਅਰਥਾਤ ਧਨ)।
ਕਿ = ਅਤੇ। ਮਾਰਾ = ਸਾਡਾ। ਨਿਗਾਹ = ਧਿਆਨ। ਅਸਤ = ਹੈ
ਯਜ਼ਦਾਂ = ਵਾਹਿਗੁਰੂ। ਸ਼ੁਕਰ = ਧੰਨਵਾਦ

ਭਾਵ— ਤੇਰਾ ਜੇ ਸੈਨਾ ਅਤੇ ਧਨ ਵਲ ਧਿਆਨ ਹੈ ਤਾਂ? ਸਾਡਾ ਪਰਮੇਸ਼ਰ ਦੇ ਧੰਨਵਾਦ ਵਲ ਧਿਆਨ ਹੈ॥੧੦੫॥

ਕਿ ਓਰ ਗਰੂਰ ਅਸਤ ਬਰ ਮੁਲਕੁਮਾਲ॥
ਵ ਮਾਰਾ ਪਨਾਹ ਅਸਤ ਯਜ਼ਦਾਂ ਅਕਾਲ॥੧੦੬॥

ਕਿ = ਜੋਓਰਾ = ਉਸਨੂੰ। ਗ਼ਰੂਰ = ਹੰਕਾਰ। ਅਸਤ = ਹੈ। ਬਰ = ਉਤੇ
ਮੁਲਕ = ਦੇਸ। ਉ = ਅਤੇ। ਮਾਲ = ਧਨ। (ਆਦੀ) ਵ = ਅਤੇ।
ਮਾਰਾ = ਸਾਨੂੰ। ਪਨਾਹ = ਆਸਰਾ। ਅਸਤ = ਹੈ। ਯਜ਼ਦਾਂ = ਵਾਹਿਗੁਰੂ
ਅਕਾਲ= ਮ੍ਰਿਤੂ ਰਹਤ।

ਭਾਵ— ਜੋ ਉਸਨੂੰ ਅਰਥਾਤ ਨੌਰੰਗੇ ਨੂੰ) ਰਾਜ ਅਤੇ ਧਨ ਉਤੇ ਹੰਕਾਰ ਹੈ ਤਾਂ ਸਾਨੂੰ ਵਾਹਿਗੁਰੂ ਅਕਾਲ ਦਾ ਆਸਰਾ ਹੈ॥੧੦੬॥

ਤੁੋ ਗਾਫਿਲ ਮਸ਼ੌ ਈਂ ਸਪੰਜੀ ਸਰਾ॥
ਕਿ ਆਲਮ ਬਿ ਗੁਜ਼ਰਦ ਸਰੇ ਜਾ ਬਜਾ॥੧੦੭॥