ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੩੩)

ਹਿਕਾਯਤ ਪਹਿਲੀ

ਤੋ = ਤੂੰ। ਗਾਫਲ = ਭੁਲਣ ਵਾਲਾ। ਮਸ਼ੌ = ਨਾਹੋ। ਈਂ = ਇਸ।
ਸਪੰਜੀ — ਥੋੜੇ ਦਿਨ ਰਹਿਣ ਵਾਲਾ।ਸਰਾ = ਘਰ ਟਿਕਾਣਾ। ਕਿ = ਜੋ।
ਆਲਮ = ਜਗਤ। (ਬ = ਵਾਧੂ ਪਦ ਹੈ) ਗੁਜ਼ਰਦ = ਚਲਿਆ ਜਾਂਦਾ ਹੈ।
ਸਰੇ = ਸਾਰਾ। ਜਾ — ਥਾਉਂ। ਬ = ਅਰ। ਜਾ = ਥਾਇ।

ਭਾਵ— ਤੂੰ ਇਸ ਥੋੜੇ ਚਿਰ ਦੇ ਟਿਕਾਣੇ(ਅਰਥਾਤ ਜੀਵਨ ਉਤੇ ਨਾ ਭੁਲ ਕਿਉਂ ਜੋ ਸਾਰਾ ਜਗਤ ਥਾਬਰ ਥਾ ਅਰਥਾਤ ਬਾਰੋ ਬਾਰੀ ਚਲਿਆ ਜਾਂਦਾ ਹੈ॥੧੦੭॥

ਬਬਂੀਂ ਗਰਦਸ਼ੇ ਬੇ ਵਫਾਈ ਜ਼ਮਾਂ॥
ਕਿ ਬਗੁਜ਼ਸ਼ਤ ਬਰ ਹਰ ਮਕੀਨੋ ਮਕਾਂ॥੧੦੮॥

ਬਬਂੀਂ = ਦੇਖ। ਗਰਦਸ਼ = ਚਕ੍ਰ।ੇ = ਦਾ। ਬੇ= ਬਿਨਾਂ। ਵਫਾਈ = ਬਚਨ
ਪੂਰਾ ਨਿਭਾਉਣਾ। ਜ਼ਮਾਂ = ਵੇਲਾ। ਕਿ = ਜੋ। (ਬ = ਬਾਧੂ ਪਦ)
ਗੁਜਸ਼ਤ = ਬੀਤ ਗਿਆ। ਬਰ = ਉਤੇ। ਹਰ = ਸਰਬ। ਮਕੀਨ=ਰਹਣ
ਵਾਲਾ। ਉ = ਅਤੇ। ਮਕਾਂ = ਘਰ, ਟਿਕਾਣਾ।

ਭਾਵ— ਬਚਨਾਂ ਦੇ ਕੱਚੇ! ਸਮੇਂ ਦਾ ਚੱਕ੍ਰ ਦੇਖ ਜੋ ਸਰਬ ਰਹਿਣੇ ਵਾਲਿਆਂ ਅਤੇ ਟਿਕਾਣਿਆਂ ਵਾਲਿਆਂ ਨੂੰ ਲੰਘ ਜਾਂਦਾ (ਅਰਥਾਤ) ਸਾਰਿਆਂ ਦਾ ਨਾਸ ਕਰ ਦਿੰਦਾ ਹੈ। ਨਾਲ ਨਹੀਂ ਨਿਭਾਉਂਦਾ॥ ੧੦੮॥

ਤੂ ਗਰ ਜਬਰ ਆਜਿਜ਼ ਖ਼ਰਾਸ਼ੀ ਮਕੁੰਨ॥
ਕਸਮ ਰਾ ਬ ਤੇਹ ਤਰਾਸ਼ੀ ਮਕੁੰਨ॥੧੦੯॥

ਤੁ = ਤੂੰ। ਗਰ = ਜੇਕਰ। ਜਬਰ — ਬਲਵਾਨ। ਆਜਿਜ਼ = ਅਧ ਨ
ਖਰਾਸ਼ੀ = ਛਿਲਣਾ ਅਰਥਾਤ ਦੁਖ ਦੇਣਾ। ਮਕੁੰਨ = ਨਾ ਕਰ।
ਕਸਮ = ਸੌਂਹ। ਰਾ = ਨੂੰ। ਬ = ਨਾਲ। ਤੇਸਹ = ਤੇਸਾ। ਤਰਾਸ਼ੀ = ਵਢਣਾ
ਮਕੁੰਨ = ਨਾ ਕਰ।

ਭਾਵ— ਜੇਕਰ ਤੂੰ ਬਲਵਾਨ ਹੈਂ ਤਾਂ ਅਧੀਨਾਂ ਨੂੰ ਦੁਖੀ ਨਾ ਕਰ ਅਤੇ ਆਪਣੀ ਸੌਂਹ ਨੂੰ ਕੁਹਾੜੇ ਨਾਲ ਨਾ ਵੱਢ॥੧੦੯॥

ਹਕੇ ਯਾਰ ਬਾਸ਼ਦ ਚਿਹ ਦੁਸ਼ਮਨ ਕੁਨਦ॥
ਅਗਰ ਦੁਸ਼ਮਨੀ ਰਾ ਬਸਦ ਤਨ ਕੁਨਦ॥੧੧੦॥

ਹਕੇ = ਓਹ ਖੁਦਾਇ — ਅਰਥਾਤ ਵਾਹਿਗੁਰੂ। ਯਾਰ = ਸਹਾਈ
ਬਾਸ਼ਦ = ਹੋਵੇ। ਚਿ = ਕੀ। ਦੁਸ਼ਮਨ = ਵੈਰੀ। ਕੁਨਦ = ਕਰ।
ਅਗਰ = ਜੇਕਰ। ਦੁਸ਼ਮਨੀ = ਵੈਰ ਭਾਵ। ਰਾ = ਲਈ। (ਬ = ਵਾਧੂ
ਪਦ) ਸਦ = ਸੌ। ਤਨ - ਸਰੀਰ, ਅਰਥਾਤ ਪਰਸ਼। ਕੁਨਦ = ਕਰੇ।