ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

34

ਭਾਵ—ਵਾਹਿਗੁਰੂ ਸਹਾਈ ਹੋਵੇ ਤਾਂ ਵੈਰੀ ਕੀ ਕਰ ਸਕਦਾ ਹੈ, ਭਾਵੇਂ ਵੈਰ ਲਈ ਸੈਂਕੜੇ ਆਦਮੀ ਕਠੇ ਕਰੇ॥੧੧੦॥

ਖ਼ਸਮ ਦੁਸ਼ਮਨੀਗਰ ਹਜ਼ਾਰ ਆਵਰਦ॥
ਨ ਯਕ ਮੂਇ ਓਰਾ ਅਜ਼ਾਰ ਆਵਰਦ॥੧੧੧॥

ਖਸਮ = ਵੈਰੀ। ਦੁਸ਼ਮਨੀ = ਵੈਰ। ਗੁਰ = ਜੇ। ਹਜ਼ਾਰ = ਸਹੰਸ।
ਆਵਰਦ = ਲਾਵੈ। ਨ = ਨਹੀਂ। ਯਕ = ਇਕ। ਮੂਇ = ਵਾਲ। ਓ = ਓਸ
ਰਾ = ਦਾ। ਅਜ਼ਾਰ = ਦੁਖ। ਆਵਰਦ = ਲਾਇ।

ਭਾਵ—ਵੈਰੀ ਭਾਵੇਂ ਸਹੰਸ ਵੈਰ ਕਰੇ ਓਸਦਾ ਇਕ ਵਾਲ ਨਹੀਂ ਦੁਖਾਇ ਸਕਦਾ ਅਰਥਾਤ ਵਾਲ ਵਿੰਗਾ ਨਹੀਂ ਕਰ ਸਕਦਾ॥੧੧੧॥

ਅਗੰਜਉ ਅਭੰਜਉ ਅਰੁਪਉ ਅਰੇਖ॥
ਅਗਾਧਉ ਅਬਾਧਉ ਅਭਰਮਉ ਅਲੇਖ॥੧੧੨॥

ਅਗੰਜਉ = ਅਗਿਣਤ। ਅਭੰਜਉ = ਅਬਿਨਾਸੀ।ਅਰੂਪਉ = ਰੂਪਰਹਿਤ। ਅਰੇਖ = ਚਿਹਨ ਤੇ ਰਹਿਤ। ਅਗਾਧਉ — ਡੂੰਘਾ। ਅਬਾਧਉ = ਬੰਧਨ ਰਹਿਤ। ਅਭਰਮ = ਭਰਮ ਰਹਿਤ। ਉ = ਅਤੇ। ਅਲੇਖ = ਲਿਖਤ ਰਹਿਤ

ਭਾਵ—ਅਕਾਲ ਪੁਰਖ ਅਗਿਣਤ ਅਤੇ ਅਬਿਨਾਸੀ ਰੂਪ ਤੇ ਰੇਖ ਥੀਂ ਰਹਿਤ ਹੈ ਅਤੇ ਓਹ ਬੇਅੰਤ ਬੰਧਨਾਂ ਅਤੇ ਭਰਮ ਤੇ ਰਹਿਤ ਹੈ ਅਤੇ ਉਸਦੀ ਵਡਿਆਈ ਲਿਖੀ ਨਹੀਂ ਜਾਇ ਸਕਦੀ॥੧੧੨॥

ਅਰਾਗਉ ਅਰੂਪਉ ਅਰੇਖਉ ਅਰੰਗ॥
ਅਜਨਮਉ ਅਬਰਨੋ ਅਭੁਤੋ ਅਭੰਜ॥੧੧੩॥

ਅਰਾਗਉ = ਮਿਤ੍ਰਾਈਰਹਿਤ।ਅਰੂਪਉ = ਰੂਪਰਹਿਤ। ਅਰੇਖਉ-ਰਹਿਤ
ਚਿਹਨ। ਅਰੰਗ = ਰੰਗਤੀਂ ਰਹਿਤ। ਅਜਨਮ = ਜੰਮਣੇ ਤੋਂ ਰਹਿਤ।
ਅਬਰਨੋ = ਬਰਨ ਰਹਿਤ। ਅਭੂਤੋ = ਸੁਧ ਵਾ ਸਦੀਵ। ਅਭੰਜ = ਮਿਰਤ
ੋ = ਅਤੇ।

ਭਾਵ—ਏਹਨਾਂ ਸਭਨਾਂ ਲੱਛਣਾਂ ਥੀਂ ਰਹਤ ਵਾਹਿਗੁਰੂ ਹੈ॥੧੧੩॥

ਅਛੇਦੋ ਅਭੇਦੋ ਅਕ੍ਰਮੋ ਅਕਾਮ॥
ਅਖੇਦੋ ਅਭੇਦੋ ਅਭਰਮੋ ਅਭਾਮ॥ ੧੧੪॥