ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੩੫)

ਹਿਕਾਯਤ ਦੂਸਰੀ

ਅਛੇਦੋ = ਕਟਣਥੀਂ ਰਹਿਤ। ਅਭੇਦੋ = ਅੰਤ੍ਰੇ ਤੋਂ ਰਹਿਤ। ਅਕਰਮੋ = ਕਰ-
ਤੱਬ ਰਹਿਤ। ਅਖੇਦੋ—ਦੁਖ ਰਹਿਤ। ਅਭੇਦੋ—ਭੇਤਰਹਿਤ। ਅਭਰਮੋ=ਭਰਮ
ਰਹਿਤ। ਅਭਾਮ = ਇਸਤ੍ਰੀ ਰਹਿਤ।

(ਅ ਰਹਿਤ ਨਹੀਂ ਨੂੰ ਜਣੌਦਾ ਹੈ) ॥੧੧੪॥

ਅਰੋਖੋ ਅਭੇਖੇ ਅਲੇਖੋ ਅਭੰਗ॥
ਖੁਦਾਵੰਦ ਬਖਸ਼ਿੰਦਹ ਏ ਰੰਗ ਰੰਗ॥੧੧੫॥

ਅਰੇਖੋ = ਲੀਕ ਰਹਿਤ। ਅਭੇਖੋ = ਵਰਣ ਆਸ਼ਰਮ ਰਹਿਤ।
ਅਲੇਖੋ = ਲਿਖਤ ਰਹਿਤ। ਅਭੰਗ = ਅਬਿਨਾਸ਼ੀ।ਖੁਦਾਵੰਦ = ਵਾਹਿਗੁਰੂ
ਬਖਸ਼ਿੰਦਰ = ਦਾਤਾ। ਏ = ਦਾ। ਰੰਗ ਰੰਗ = ਹਰ ਪ੍ਰਕਾਰ

ਭਾਵ— ਵਾਹਿਗੁਰੂ ਲੀਕ ਅਤੇ ਵਰਣ ਆਸ਼ਰਮ ਅਤੇ ਲਿਖਤ ਰਹਿਤ ਅਤੇ ਅਬਿਨਾਸ਼ੀ ਹੈ ਅਤੇ ਹਰ ਪ੍ਰਕਾਰ ਦਾ ਦਾਤਾ ਹੈ॥ ੧੧੫॥

ਅਰਥ— ਹੇ ਔਰੰਗੇ! ਉਪਰ ਲਿਖੇ ਗੁਣਾਂ ਵਾਲੇ ਵਾਹਿਗੁਰੂ ਦਾ ਪਰਤਾਪ ਦੇਖ ਜੋ ਤੈਨੂੰ ਥੋੜਾ ਜਿਹਾ ਜੱਥਾ ਕਿਹੇ ਹੱਥ ਦਖਾਇ ਰਹਿਆ ਹੈ॥੧॥

੧ ਓ ਵਾਹਿਗੁਰੂ ਜੀ ਕੀ ਫਤਹ॥

ਏਸਦਾ ਅਰਥ ਪਹਿਲੀ ਹਿਕਾਯਤ ਵਿਚ ਦੇਖੋ।

ਹਿਕਾਯਤ ਦੂਸਰੀ ਚੱਲੀ

ਵਾਰਤਾ ਦੂਸਰੀ ਤੁਰੀ

ਹਿਕਾਇਤ ਸੁਨੀਦੇਸ਼ ਰਾਜਾਹ ਦਲੀਪ॥
ਨਸ਼ਸਤਰ ਬਦਹ ਨਿਸ਼ਦ ਮਾਨੋ ਮਹੀਪ॥੧॥

ਹਿਕਾਇਤ = ਸਾਖੀ। ਸੁਨੀਦੇਮ = ਅਸੀਂ ਸੁਣੀ। ਰਾਜਾਹ = ਪ੍ਰਜਾਪਤੀ
ਦਲੀਪ = ਨਾਉਂ ਹੈ। ਨਸ਼ਸਤਹ ਬੁਦਹ = ਬੈਠਾ ਹੋਇਆ ਸੀ।
ਨਿਜ਼ਦ = ਪਾਸ। ਮਾਨੋ — ਇਕ ਨਾਉਂ ਹੈ। ਮਹੀਪ = ਰਾਜਾ

ਭਾਵ—ਅਸੀਂ ਰਾਜੇ ਦਲੀਪ ਦੀ ਸਾਖੀ ਸੁਣੀ ਹੈ ਜੋ ਰਾਜਾ ਮਾਨਧਾਤਾ (ਵਜ਼ੀਰਾਂ ਦੇ) ਪਾਸ ਬੈਠਿਆ ਹੋਇਆ ਸੀ॥੧॥

ਕਿ ਓਰਾ ਹਮੀ ਬੂਦ ਪਿਸਰੇ ਚਹਾਰ।
ਕਿ ਦਰ ਰਜ਼ਮ ਦਰ ਬਜ਼ਮ ਆਮੋਖ਼ਤਹ ਕਾਰ॥੨॥