ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੩੬)

ਹਿਕਾਯਤ ਦੂਸਰੀ

ਕਿ = ਜੋ। ਓਰਾ = ਓਸਦੇ। ਹਮੀਬੂਦ = ਸੀ। ਪਿਸਰੇ =ਪੁਤ੍ਰ।
ਚਹਾਰ = ਚਾਰ। ਕਿ = ਜੋ। ਦਰ = ਵਿਚ। ਰਜ਼ਮ = ਜੁਧ। ਦਰ = ਵਿਚ
ਬਜ਼ਮ = ਸਭਾ। ਆਮੋਖਤਹ = ਸਿਖੇ ਹੋਏ। ਕਾਰ = ਕੰਮ।

ਭਾਵ— ਜੋ ਓਸਦੇ ਚਾਰ ਪੁਤ੍ਰ ਸਨ ਜੇਹੜੇ ਜੁਧ ਅਤੇ ਸਭਾ ਦੇ ਕੰਮ ਸਿਖੇ ਹੋਏ ਸਨ॥੨॥

ਬ ਰਜ਼ਮ ਅੰਦਰਾਂ ਹਮਚੁੋ ਅਜ਼ ਸ਼ੇਰ ਮਸਤ॥
ਕਿ ਚਾਬਕ ਰਕਾਬ ਅਸਤ ਗੁਸਤਾਖ ਦਸਤ॥੩॥

ਰਜ਼ਮ = ਲੜਾਈ। ਅੰਦਰਾਂ = ਵਿਚ। (ਬ = ਪਹਿਲਾ ਪਦ ਜੋੜਕ ਹੈ।)
ਹਮਚੁੋ = ਨਿਆਈਂ। ਅਜ਼ = ਸੰਸਾਰ, (ਮਗਰ ਮੱਛ)। ਸ਼ੇਰ = ਸ਼ੀਂਹ।
ਮਸਤ = ਮਤਵਾਲਾ। ਕਿ = ਅਤੇ।ਚਾਬਕ ਰਕਾਬ=ਤਕੜਾ ਘੋੜ ਚੜਾ।
ਅਸਤ = ਹੈ। ਗੁਸਤਾਖ ਦਸਤ = ਹੱਥ ਦਾ ਫੁਰਤੀਲਾ।

ਭਾਵ— ਜੁੱਧ ਸਮੇਂ ਸ਼ੇਰ ਅਤੇ ਮਗਰ ਮੱਛ ਦੀ ਨਿਆਈਂ ਸਨ ਤੇ ਪੱਕੇ ਘੋੜ ਚੜੇ ਅਰ ਹੱਥ ਦੇ ਫੁਰਤੀਲੇ ਸਨ॥੩॥

ਚਹਾਰੋਂ ਸ਼ਹਿ ਪੇਸ਼ ਪਿਸਰਾ ਬਖ਼ਾਂਦ॥
ਜੁਦਾ ਬਰ ਜੁਦਾ ਕੁਰਸੀਏ ਜ਼ਰ ਨਿਸਾਂਦ॥੪॥

ਚਹਾਰੋਂ = ਚਾਰੇ। ਸ਼ਹਿ = ਰਾਜਾ। ਪੇਸ਼ = ਪਾਸ। ਪਿਸਰਾਂ = ਪੁਤ੍
(ਬਹੁ ਵਾਕ)। ਬਖਾਂਦ = ਬੁਲਾਏ। (ਬ _ ਪਦ ਜੌੜਕ ਵਾਧੂ ਪਦ ਹੈ।
ਜੁਦਾ ਬਰ ਜੁਦਾ = ਵੱਖੋ ਵੱਖ। ਕੁਰਸੀ — ਖੁਰਸੀ, ਚੌਂਕੀ। ਏ = ਦੀ
ਜ਼ਰ = ਸਰਨ। ਨਿਸ਼ਾਂਦ = ਬਠਾਲੇ।

ਭਾਵ— ਰਾਜੇ ਨੇ ਚਾਰ ਪੁਤ੍ ਆਪਣੇ ਪਾਸ ਬੁਲਾਏ ਅਤੇ ਨਿਆਰੀ ੨ ਸੋਨੇ ਦੀਆਂ ਚੌਂਕੀਆਂ ਉੱਤੇ ਬਠਾਲੇ॥੪॥

ਬਿਪੁਰਸੀਦ ਦਾਨਾਇ ਦੌਲਤ ਪਰਸਤ॥
ਅਜੀਂ ਅੰਦਰੂੰ ਬਾਦਸ਼ਾਹੀ ਕਸਅਤ॥੫॥

(ਬਿ = ਵਾਧੂ ਪਦ)। ਪੁਰਸੀਦ = ਪੁੱਛਿਆ। ਦਾਨਾਇ = ਸਿਆਣਾ
ਦੌਲਤ ਪਰਸਤ = ਗੱਦੀ ਦਾ ਸੇਵਕ (ਅਰਥਾਤ ਮੰਤ੍ਰੀ)। ਅਜੀਂ = ਇਨ੍ਹਾਂ
ਅੰਦਰੂੰ = ਵਿਚੋਂ। ਬਾਦਸ਼ਾਹੀ = ਰਾਜ। ਕਸ = ਕੌਣ। ਅਸਤ = ਹੈ।

ਭਾਵ— ਬੁਧੀਵਾਨ ਮੰਤ੍ਰੀ ਤੇ ਪੁਛਿਆ ਇਨ੍ਹਾਂ ਵਿਚੋਂ ਰਾਜ ਦੇ ਜੋਗ ਕੌਣ ਹੈ॥੫॥

ਸ਼ਨੀਦ ਈਂ ਚੋ ਦੁਨਾਇ ਦਾਨਿਸ਼ ਨਿਹਾਦ॥