ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੩੭)

ਹਿਕਾਯਤ ਦੂਸਰੀ

ਬ ਤਮਕੀਨਿ ਪਾਸੁਖ ਅਲਮਬਰ ਕੁਸ਼ਾਦ॥੬॥

ਸ਼ਨੀਦ = ਸੁਣੀ। ਈਂ = ਏਹ । ਚੁ = ਜਦ। ਦਨਾਇ = ਸਿਆਣਾ।
ਦਾਨਿਸ਼ ਨਿਹਾਦ – ਬੁੱਧੀਵਾਨ। ਬ = ਲਈ। ਤਮਕੀਨਿ = ਪਦਵੀ।
ਪਾਸੁਖ = ਉਤ। ਅਲਮ-ਖੰਡਾ। ਬਰ=ਉਪਰ । ਕੁਸ਼ਾਦ- ਉਚਾ ਕੀਤਾ।

ਭਾਵ— ਜਦ ਬੁੱਧੀਵਾਨ ਸਿਆਣੇ ਨੇ ਏਹ ਗੱਲ ਸੁਣੀ ਤਾਂ ਉਤ੍ਰ ਦੀ ਪਦਵੀ ਉਤੇ ਝੰਡਾ ਖੜਾ ਕੀਤਾ ਅਰਥਾਤ ਬੋਲਿਆ॥੬॥

ਬਿਗੂਫਤੰਦ ਖੁਸ਼ਦੀਨ ਦਾਨਾਇ ਨਗਜ਼॥
ਕਿ ਯਜ਼ਦਾਂ ਸ਼ਨਾਸ ਅਸਤ ਆਜ਼ਾਦ ਮਗ਼ਜ਼॥੭॥

(ਬਿ = ਪਦ ਜੋੜਕ) । ਗੁਫਤੰਦ = ਕਹਿਆ। ਕਿ … ਜੋ | ਖੁਸ਼ - ਚੰਗਾ।
ਦੀਂ = ਧਰਮ । ਦਾਨਾਇ = ਬੁਧਵਾਨ । ਨਗ਼ਜ਼ = ਚਤਰ । ਕਿ = ਜੋ ।
ਯਜ਼ਦਾਂ ਸਨਾਸ = ਪ੍ਰਮੇਸ਼ੁਰ ਨੂੰ ਜਾਨਣ ਵਾਲਾ । ਅਸਤ = ਹੈ।
ਅਜ਼ਾਦ = ਖੁਲਾ | ਮਗਜ਼ = ਮਿਝ।

ਭਾਵ—ਆਖਿਆ ਤੇਰਾ ਧਰਮ ਭਲਾ ਹੈ ਅਤੇ ਤੂੰ ਚਤਰ ਸਿਆਣਾ ਹੈਂ ਜੋ ਪਰਮੇਸ਼ਰ ਦੇ ਜਾਨਣੇ ਵਾਲਾ ਹੈਂ ਅਰ ਤੂੰ ਧੀਵਾਨ ਹੈਂ॥੭॥

ਮਰਾ ਕੁਦਰਤੇ ਨੇਸਤ ਈਂ ਗੁਫਤਨ ਅਸਤ॥
ਸੁਖ਼ਨ ਗੁਫਤਨੋ ਬਿਕਰ ਜਾਂ ਸੁਫਤਨ ਅਸਤ॥੮॥

ਮਰਾ = ਮੈਨੂੰ। ਕੁਦਰਤੇ = ਕੋਈ ਬਲ । ਨੇਸਤ = ਨਹੀਂ। ਈਂ =ਏਹ।
ਗੁਫ਼ਤਨ = ਕਹਿਣਾ।ਅਸਤ = ਹੈ।ਸੁਖਨ = ਬਚਨ। ਗੁਫਤਨ = ਬੋਲਣਾ
ਓ= ਅਤੇ। ਬਿਕਰ=ਕੁਆਰੀ । ਜਾਂ = ਜਿੰਦ । ਸੁਫਤਨ = ਪਰੋਣਾ।
ਅਸਤ = ਹੈ।

ਭਾਵ— ਮੈਨੂੰ ਏਸ ਗੱਲ ਕਹਿਣ ਦਾ ਕੋਈ ਬਲ ਨਹੀਂ ਕਿਉਂ ਜੋ ਬਚਨ ਬੋਲਣਾ ਕੁਆਰੀ ਦੀ ਜਿੰਦ ਬਿੰਨ੍ਹਣੀ ਹੈ (ਅਰਥਾਤ ਮੋਤੀ ਪਰੋਣੇ ਕਠਨ ਹੁੰਦੇ ਹਨ। ਏਹ ਜਿੰਦ ਬਿੰਨਣੀ ਅਤੀ ਕਠਣ ਹੈ) ॥੮॥

ਅਗਰ ਸ਼ਹਿ ਬਿਗ਼ੈਯਦ ਬਿਗੋਯਮ ਜਵਾਬ॥
ਨੁਮਾਯਮ ਬ ਤੋ ਹਾਲ ਈ ਬਾ ਸੁਵਾਬ॥੯॥

ਅਗਰ=ਜੇਕਰ। ਸ਼ਹਿ-ਰਾਜਾ। ਬਿਗੋਯਦ = ਕਹੇ। ਬਿਗੋਯਮ ਮੈਂ ਆਖੂੰ।
ਜਵਾਬ = ਉਤਰ। ਨੁਮਾਯਮ … ਮੈਂ ਦਖਾਊਂ। ਬਤੋ=ਤੈਨੂੰ। ਹਾਲ = ਵਿਰਤਾਂਤ
ਈਂ= ਏਹ। ਬਾ= ਨਾਲ। ਸ੍ਵਵਾਬ= ਚੰਗਿਆਈ।