ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

38

ਭਾਵ— ਜੇ ਰਾਜਾ ਕਹੇ ਤਾਂ ਮੈਂ ਉੱਤਰ ਆਖਾਂ ਅਤੇ ਤੈਨੂੰ ਏਹ ਵਰਤਾਂਤ ਭਲੀ ਪ੍ਰਕਾਰ ਦਖਾਵਾਂ ਅਰਥਾਤ ਦਸਾਂ॥੯॥

ਹਰਾਂਕਸ ਕਿ ਯਜ਼ਦਾਨਿ ਯਾਰੀ ਦਿਹਦ॥
ਬਿਕਾਰਿ ਜਹਾਂ ਕਾਮਗਾਰੀ ਦਿਹਦ॥੧੦॥

ਹਰਾਂਕਸ= ਜੇਹੜਾ ਕਿ=ਜੋ। ਯਜ਼ਦਾਨਿ = ਪਰਮੇਸ਼ਰ। ਯਾਰੀ ਸਹਾਇਤਾ।
ਦਿਹਦ=ਦੇਵੇ।ਬਿ ਵਿਚ। ਕਾਰ = ਕੰਮ। ਇ=ਦੇ। ਜਹਾਂ=ਸੰਸਾਰ।
ਕਾਮਗਾਰੀ = ਭੌਣੀ ਪੂਰਣ। ਦਿਹਦ = ਦੇਵੇ।

ਭਾਵ— ਜੇੜੇ ਦੀ ਅਕਾਲ ਪੁਰਖ ਸਹਾਇਤਾ ਕਰੇ ਸੰਸਾਰ ਦੇ ਕੰਮ ਵਿਚ ਉਸ ਦੀ ਭੌਣੀ ਪੂਰਣ ਕਰਦਾ ਹੈ॥੧੦॥

ਕਿ ਈਂ ਰਾਬ ਅਕਲ ਆਜ਼ਮਾਈ ਕੁਨੇਮ॥
ਵਜ਼ਾਂਪਸ ਬਕਾਰ ਆਜ਼ਮਾਈ ਕੁਨੇਮ॥੧੧॥

ਕਿ ਜੋ। ਈਂ=ਏਹ। ਰਾ= ਨੂੰ। ਬ=ਵਿਚ। ਅਕਲ=ਬੁਧੀ।
ਆਜ਼ਮਾਈ= ਪ੍ਰੀਖਿਆ। ਕੁਨੇਮ=ਅਸੀ ਕਰੀਏ। ਵ= ਅਤੇ। ਅਜ਼=ਤੇ।
ਆਂ= ਉਸ (ਵਜ਼ਾਂ ਵ ਅਜ਼ ਆਂ) ਪਸ=ਪਿਛੋਂ। ਬ=ਵਿਚ। ਕਾਰ=ਕੰਮ
ਆਜ਼ਮਾਈ = ਪਤਿਆਵਾ। ਕੁਨੇਮ=ਅਸੀਂ ਕਰਾਂਗੇ।

ਭਾਵ— ਜੋ ਪਹਿਲੇ ਇਨਾਂ ਲੜਕਿਆਂ ਦੀ ਬੁਧੀ ਵਿਚ ਪ੍ਰੀਖਿਆ ਕਰੀਏ ਅਤੇ ਉਸਤੇ ਉਪ੍ਰੰਤ ਕੰਮਾਂ ਵਿਚ ਪਤਿਆਵਾਂਗੇ॥ ੧੧॥

ਯਕੇਰਾ ਦਿਹਦ ਫੀਲ ਦਹਿ ਹਜ਼ਾਰ ਮਸਤ।
ਹਮਾਹ ਮਸਤੀ ਓ ਮਸਤ ਜ਼ੰਜੀਰ ਬਸਤੁ॥੧੨॥

ਯਕੇ = ਇਕ।ਰਾ = ਨੂੰ। ਦਿਹਦ = ਦੇਵੇ।ਫੀਲ = ਹਾਥੀ। ਦਹਿ = ਦਸ
ਹਜ਼ਾਰ = ਸਹਸ। ਮਸਤ = ਮਤਵਾਲੇ।ਹਮਾਹ = ਸਾਰੇ। ਮਸਤੀ = ਮਤੇ
ਹੋਏ।ਓ = ਅਤੇ। ਮਸਤ - ਜੋਬਨ ਭਰੇ। ਜ਼ੰਜੀਰ = ਸੰਗਲ
ਬਸਤ = ਬੰਨ੍ਹੇ ਹੋਏ।

ਭਾਵ— ਇਕ ਨੂੰ ਮਤਵਾਲੇ ਹਾਥੀ ੧੦੦੦੦ ਜੋ ਸਾਰੇ ਮਤੇ ਹੋਏ ਅਤੇ ਜੋਬਨ ਭਰੇ ਹੋਇ ਸੰਗਲੀਂ ਬੱਧੇ ਹੋਇ ਰਾਜਾ ਦੇਵੇ॥੧੨॥

ਦਿਗਰ ਰਾ ਦਿਹਦ ਅਸਪ ਪਾਂਨਸ੍ਵਦ ਹਜਾਰ॥
ਜ਼ਿਜ਼ਰ ਸਾਖਤਹ ਜੀਨ ਚੂੰ ਨਉ ਬਹਾਰ॥੧੩॥

ਦਿਗਰ = ਦੂਜੇ।ਰਾ = ਨੂੰ। ਦਿਹਦ = ਦੇਵੇ। ਅਸਪ = ਘੋੜਾ।