ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੩੯)

ਹਿਕਾਯਤ ਦੂਸਰੀ

ਪਾਂਨਸ੍ਵਦ = ਪੰਜ ਸੈ। ਹਜ਼ਾਰ = ਸਹੰਸ। ਜਿ = ਨਾਲ। ਜ਼ਰ = ਸੋਇਨਾ
ਸਾਖਤਹ = ਬਣਿਆ ਹੋਇਆ। ਜ਼ੀਨ = ਕਾਠੀ। ਚੂੰ = ਨਿਆਈਂ।
ਨਉ ਬਹਾਰ = ਨਵੀਂ ਰੁਤ।

ਭਾਵ—ਦੂਜੇ ਨੂੰ ਰਾਜਾ ਪੰਜ ਲੱਖ ਘੋੜੇ ਜਿਨ੍ਹਾਂ ਦੀਆਂ ਕਾਠੀਆਂ ਸੋਇਨੇ ਨਾਲ ਨਵੀਂ ਰੁਤ ਵਰਗੀਆਂ ਅਰਥਾਤ ਅਤੀ ਸੁੰਦ੍ਰ ਹੋਣ ਦੇਵੇ॥੧੩॥

ਸਿਉਮ ਰਾ ਦਿਹਦ ਸ਼ੁਤਰ ਸੇ ਸ੍ਵਦ ਹਜ਼ਾਰ॥
ਹਮਾਹ ਨੁਕਰਹ ਬਾਰੋ ਹਮਾਹ ਕਰ ਨਿਗਾਰ॥੧੪॥

ਸਿਉਮ = ਤੀਜਾ। ਰਾ = ਨੂੰ। ਦਿਹਦ = ਦੇਵੇ। ਸ਼ੁਤ੍ਰ = ਊਠ
ਸੇ = {ਸਿਹ} ਤਿੰਨ। ਸ੍ਵਦ = ਸੌਹਜ਼ਾਰ = ਸਹਸ। (ਅਰਥਾਤ ਤਿੰਨ ਲੱਖ)
ਹਮਾਹ = ਸਾਰੇ। ਨੁਕਰਹ = ਚਾਂਦੀ। ਬਾਰ = ਭਾਰ। ਓ = ਅਤੇ।
ਹਮਾਹ = ਸਾਰੇ। ਜ਼ਰ = ਸੋਇਨਾ। ਨਿਗਾਰ = ਸਜੇ ਹੋਇ।

ਭਾਵ—ਤੀਜੇ ਨੂੰ ਤਿੰਨ ਲੱਖ ਊਠ ਜੋ ਸਾਰੇ ਚਾਂਦੀ ਨਾਲ ਲੱਦੇ ਹੋਇ ਅਤੇ ਸੋਇਨੇ ਨਾਲ ਸਜੇ ਹੋਇ ਹੋਣ ਦੇਵੇ॥ ੧੪॥

ਚੁਅਮ ਰਾ ਦਿਹਦ ਮੂੰਗ ਯਕ ਨੁਖ਼ਦ ਨੀਮ॥
ਅਜ਼ਾਂ ਮਰਦ ਆਜ਼ਾਦ ਆਕਿਲ ਅਜ਼ੀਮ॥੧੫॥

ਚੁਅਮ=ਚੌਥਾ (ਚੁਵੁਮ)। ਰਾ=ਨੂੰ। ਦਿਹਦ=ਦੇਵੇ। ਮੂੰਗ=ਮੰਗੀ।
ਯਕ=ਇਕ। ਨੁਖੇਦ=ਛੋਲਾ; ਨੀਮ= ਅੱਧਾ। ਅਜ਼ਾਂ=ਇਸ ਕਰਕੇ।
ਮਰਦ=ਪੁਰਖ। ਆਜ਼ਾਦ=ਨਿਰਬੰਧ। ਆਕਿਲ—ਬੁਧੀ ਵਾਨ
ਅਜ਼ੀਮ=ਵੱਡਾ।

ਭਾਵ—ਚੌਥੇ ਨੂੰ ਇਕ ਦਾਣਾ ਮੂੰਗੀ ਦਾ ਅਤੇ ਅੱਧਾ ਦਾਣਾ ਛੋਲਿਆਂ ਦਾ ਦੇਵੇ ਕਿਉਂ ਜੋ ਓਹ ਨਿਰਬੰਧ ਅਤੇ ਵੱਡਾ ਬੁਧੀਵਾਨ ਸੀ॥੧੫॥

ਬਿਆਵਰਦ ਪੁਰ ਅਕਲ ਖ਼ਾਨਾ ਕਜ਼ਾਂ॥
ਦਿਗਰ ਨੀਮ ਨਖ਼ਦਸ਼ਿ ਬਿਬਸਤਨ ਅਸ਼ਾਂ॥੧੬॥

ਬਿਆਵਰਦ=ਲਿਆਇਆ।ਪੁਰ=ਪੁੰਜ, ਅਕਲ=ਬੁਧੀ। ਖਾਨਾਂ=ਘਰ
ਕਿ=ਜੋ। ਅਜ਼ਾ=ਉਸਤੇ। (ਕਜ਼ਾ, ਕਿ ਅਜ਼ ਆਂ) ਦਿਗਰ=ਦੂਜਾ।
ਨੀਮ=ਅਧਾ। ਨੁਖਦ=ਛੋਲਾ। ਸ਼ਿ=ਉਸ। ਬਿਬਸਤਨ (ਬਿਬਸਤਦ)
= ਲੈ ਲਿਆ। ਅਜ਼ਾਂ=ਉਸ ਨਾਲ।

ਭਾਵ—ਓਹ ਵੱਡਾ ਬੁਧੀਵਾਨ ਘਰ ਲੈ ਆਇਆ ਜੋ ਉਸ ਅਧੇ ਛੋਲੇ ਦੇ ਬਰਾਬਰ ਦੂਜਾ ਛੋਲਾ ਲੈ ਲਿਆ॥੧੬॥