ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੪੦)

ਹਿਕਾਯਤ ਦੂਸਰੀ

ਹਮੀਖ਼ਾਸ਼ਤ ਕੋ ਤੁਖ਼ਮ ਰੇਜ਼ੀ ਕੁਨਦ॥
ਖ਼ਿਰਦ ਆਜ਼ਮਾਇਸ਼ ਬਰੇਜ਼ੀ ਕਨਦ॥੧੭॥

ਹਮੀਖ਼ਾਸ਼ਤ = ਚਾਹੁੰਦਾ ਸੀ। ਕੋ (ਕਿ, ਓ) ਜੋ = ਓਹ। ਤੁਖ਼ਮ = ਬੀਜ। ਰੇਜ਼ੀ = ਬੀਜਣਾ। ਕੁਨਦ = ਕਰੇ। ਖ਼ੁਰਦ = ਬੁਧੀ। ਆਜ਼ਮਾ{ ਇਸ = ਪ੍ਰੀਖਿਆ। ਬ = ਨਾਲ। ਰੇਜ਼ੀ = ਬੀਜਣਾ। ਕੁਨਦ = ਕਰੇ।

ਭਾਵ— ਓਹ ਚਾਹੁੰਦਾ ਸੀ ਜੋ ਬੀਜ ਬੀਜੇ ਅਤੇ ਬੀਜਕੇ ਬੁਧੀ ਦੀ ਪ੍ਰੀਖਿਆ ਕਰੇ॥੧੭॥

ਦਫ਼ਨ ਕਰਦ ਹਰਦੋ ਜ਼ਮੀਂ ਅੰਦਰਾਂ॥
ਨਜ਼ਰ ਕਰਦ ਬਰ ਸ਼ੁਕਰਿ ਸਾਹਿਬ ਗਰਾਂ॥੧੮॥

ਦਫ਼ਨ ਕਰਦ = ਦਬਿਆ। ਹਰਦੋ = ਦੋਨੋ। ਜ਼ਮੀਂ = ਧਰਤੀ।
ਅੰਦਰਾਂ = ਵਿਚ। ਨਜ਼ਰ ਕਰਦ = ਆਸ ਕੀਤੀ। ਬਰ = ਉਪਰ।
ਸ਼ੁਕਰਿ = ਧੰਨਵਾਦ। ਸ੍ਵਾਹਿਬ = ਪਤੀ। ਗਿਰਾਂ = ਵੱਡਾ ਭਾਰੀ।

ਭਾਵ—ਦੋਨੋਂ ਦਾਣੇ ਧਰਤੀ ਵਿਚ ਦਬੋ ਅਰਬਾਤ ਬੀਜੇ ਅਤੇ ਵੱਢੇ ਭਾਰੀ ਪਤੀ ਅਰਥਾਤ ਪ੍ਰਮੇਸ਼ਰ ਦੀ ਕਿਰਪਾ ਉਤੇ ਆਸ ਕੀਤੀ॥ ੧੮॥

ਚੁਸ਼ਸ਼ਮਾਹ ਗੁਜ਼ਸਤੰਜ ਦਰਾਂ ਦਫ਼ਨਵਾਰ॥
ਪਦੀਦ ਆਮਦਹ ਸਬਜ਼ਹੇ ਨੌ ਬਹਾਰ॥੧੯॥

ਚੁ = ਜਦ। ਸ਼ਸ਼ = ਛੇ। ਮਾਹ = ਮਹੀਨਾ ਗੁਜ਼ਸ਼ਤੰਦ = ਬੀਤੇ।
ਦਰ = ਵਿਚ। ਆਂ = ਉਸ (ਦਰਾਂ ਦਰ ਆਂ) ਦਫਨ ਵਾਰ, ਬੀਜਿਆ
ਹੋਇਆ। ਪਦੀਦ ਆਮਦਹ ਪ੍ਰਗਟ ਹੋਇਆ। ਸਬਜ਼ਹ = ਹਰਿਆਈ।
ਏ = ਦੀ। (ਸਬਜ਼ ਹੇ। ਸਬਜ਼ਹ ਏ)। ਨੌ = ਨਵੀਂ। ਬਹਾਰ = ਰੁਤ।

ਭਾਵ—ਜਦ ਉਸ ਬੀਜੇ ਹੋਏ ਨੂੰ ਛੇ ਮਹੀਨੇ ਬੀਤੇ ਤਾਂ ਨਵੀਂ ਰੁਤ ਅਰਥਾਤ ਬਸੰਤ ਰੁਤ ਦੀ ਹਰਿਆਈ ਪ੍ਰਗਟ ਹੋਈ॥੧੯॥

ਬਰੇਜ਼ੀਦਹ ਦਹ ਸਾਲ ਤੁਖਮੋ ਕਜ਼ਾਂ॥
ਬਪਰਵੁਰਦਹ ਓਰਾ ਬੁਰਦਨ ਅਜ਼ਾਂ॥੨੦॥

ਬਰੇਜ਼ੀਦਹ = ਬੀਜਿਆ। ਦਹ = ਦਸ। ਸਾਲ = ਵਰ੍ਹੇ। ਤੁਖਮੇ = ਬੀਜ।
ਕਜ਼ਾਂ=ਜੋ ਉਸਤੇ।(ਕਿ, ਜ਼ਾ ਕਿ ਅਜ਼ ਆਂ) ਬਪਰਵੁਰਦਹ = ਪਾਲਿਆ।
(ਬਿ, ਵਾਧੂ ਪਦ ਹੈ) ਓਰਾ = ਉਸਨੂੰ। ਬੁਰ ਦਨ = ਵੱਢਣਾ।
ਅਜ਼ਾਂ - ਉਸਤੇ। (ਅਜ਼ਾਂ ਅਜ਼ ਆਂ)