ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੪੧)

ਹਿਕਾਯਤ ਦੂਸਰੀ

ਭਾਵ— ਦਸ ਵਰ੍ਹੇ ਬੀਜਿਆ ਬੀਜ ਜੋ ਉਸਤੇ ਬਣਿਆਂ ਉਸਨੂੰ ਪਾਲਿਆ ਅਤੇ ਉਸਤੋਂ ਖੇਤੀ ਵੱਢੀ।

ਬਰੇਜ਼ੀਦ ਦਹ ਬਿਸ਼ਤ ਬਾਰਸ ਅਜ਼ੋ॥
ਬਸੇਗਸ਼ਤ ਖਰਵਾਰ ਦਾਨਹ ਅਜ਼ੋ॥੨੧॥

ਬਰੇਜ਼ੀਦ = ਬੀਜਿਆ। ਦਹ = ਦਸਾ। ਬਿਸਤ = ਵੀਹ ੨੦। ਬਾਰ= ਵੈਰੀ
ਸ਼ = ਉਸਨੂੰ। ਅਜ਼ = ਤੇ। ੋ = ਉਸ। ਬਸੇ = ਬਹੁਤੇ। ਗਸ਼ਤ — ਹੋਏ।
ਖਰਵਾਰ = ਬੋਹਲ। ਦਾਨਹ = ਦਾਣੇ। ਅਜ਼ੋ = ਉਸਤੇ। ਅਜ਼ੋ= ਅਜ਼ ਓ।

ਭਾਵ— ਉਸਨੂੰ ਦਸ ਵੀਹ ਵੇਰੀ ਬੀਜਿਆ ਉਸਤੇ ਦਾਣਿਆਂ ਦਾ ਬਹੁਤ ਬੋਹਲ ਹੋ ਗਇਆ॥੨੧॥

ਚੁਨਾ ਜ਼ਿਯਾਦਰ ਸੂਦ ਦੌਲਤ ਦਿਲ ਕਰਾਰ॥
ਕਿ ਜ਼ੋ ਦਾਨਹੁ ਸ਼ਦ ਦਾਨਹਾਇ ਅੰਬਾਰ॥੨੨॥

ਚੁਨਾ = ਅਜੇਹੀ। ਜ਼ਿਆਦਹ = ਬਹੁਤ। ਸ਼ੁਦ = ਹੋਈ। ਦੌਲਤੇ = ਧਨ
ਦਿਲ ਕਰਾਰ = ਰਜਕੇ ਅਰਥਾਤ ਬੇਅੰਤ। ਕਿ = ਜੋ। ਜੋ = ਉਸਤੇ।
ਦਨਾਹ = ਦਾਣਾ। ਸ਼ੁਦ=ਹੋਏ। ਦਾਨਹਾਇ = ਬਹੁਤੇ ਦਾਣੇ।
ਅੰਬਾਰ = ਢੇਰ।

ਭਾਵ—ਜੋ ਅਜੇਹਾ ਓਸ ਦਾਣੇ ਤੇ ਦਾਣਿਆਂ ਢੇਰ ਹੋ ਗਿਆ ਜੋ ਰਜਨ ਜੋਗਾ ਧਨ ਹੋ ਗਿਆ॥ ੨੨॥

ਖੀਰਦਹ ਅਛਾਂ ਨਕਦ ਦਹ ਹਜ਼ਾਰ ਫੀਲ॥
ਚੁਕੋਹੇ ਰਵਾਂ ਹਮ ਚੁ ਦਰਿਆਇ ਨੀਲ॥੨੩॥

ਖੀਰਦਹ=ਮੁਲ ਲਏ। ਅਜ਼ਾਂ=ਉਸਤੇ। ਨਕਦ= ਰੋਕੜੀ। ਦਹ=ਦਸ।
ਹਜ਼ਾਰ = ਸਹੰਸ। ਫੀਲ = ਹਾਥੀ। ਚੁ = ਵਰਗੇ। ਕੋਹੇ = ਪਹਾੜ।
ਰਵਾਂ=ਤੁਰਦਾ। ਹਮਚੁ = ਨਿਆਈਂ। ਦਰਿਆਇ=ਦਰਯਾਉ। ਨੀਲ=ਇਕ
ਨਦੀ।(ਮਿਸਰ ਦੇਸ ਵਿਚ ਹੈ)।

ਭਾਵ—ਉਸ ਰੋਕੜੀ ਨਾਲ ਦਸ ਹਜ਼ਾਰ ਹਾਥੀ ਮੁਲ ਲਏ ਜੋੜੇ ਤੁਰਦੇ ਪਹਾੜ ਅਤੇ ਨੀਲ ਨਦੀ ਦੀ ਨਿਆਈਂ ਸਨ॥੨੩॥

ਬਗੀਰਦ ਅਜ਼ੇ ਅਸਪ ਪਾਂ ਸ੍ਵਦ ਹਜ਼ਾਰ॥
ਹਮਹ ਜ਼ਰੋ ਜ਼ੀਨੋ ਹਮਹ ਨੁਕਰਹ ਵਾਰ॥੨੪॥