ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੪੯)

ਹਿਕਾਯਤ ਦੂਸਰੀ

ਅਜ਼ੋ = ਉਸਦਾ। ਸ਼ਹਰ = ਨਗਰੀ। ਦਹਲੀ = ਦਿੱਲੀ। ਸ਼ੁਦ = ਹੋਇਆ
ਅਸਤ = ਹੈ।

ਭਾਵ— ਅਤੇ ਅੱਧੇ ਚਣੇ ਦਾ ਦੂਜਾ ਨਗਰ ਬੰਨ੍ਹਿਆਂ ਜਿਸਦਾ ਨਾਉਂ ਦਿੱਲੀ ਨਗਰੀ ਹੋਇਆ ਹੈ॥੪੯॥

ਖੁਸ਼ ਆਮਦ ਬ ਤਦਬੀਰ ਮਾਨੋਂ ਮਹੀਪ
ਖ਼ਿਤਾਬਸ਼ ਬਦੋਵਾਦ ਰਾਜਹ ਦਲੀਪ॥੫੦॥

ਖੁਸ਼ = ਅੱਛੀ। ਆਮਦ = ਆਈ। ਬ = ਵਿੱਚ। ਤਦਬੀਰ = ਜੁਗਤੀ।
ਮਾਨੋਂ = ਮਾਨਧਾਤਾ। ਮਹੀਪ = ਪਰਜਾ ਪਤੀ। ਖਿਤਾਬ=ਇਕ ਵਡਿਆਈ ਦਾ ਨਾਉਂ ਹੈ, ਜੋ ਰਾਜੇ ਅਤੇ ਅਧਿਰਾਜ ਅਪਣੇ ਸੇਵਕਾਂ ਨੂੰ ਦਿੰਦੇ ਹਨ।
ਸ਼ = ਉਸ। ਬਦੋ = ਉਸਨੂੰ। ਦਾਦ = ਦਿੱਤਾ। ਰਾਜਹ ਦਲੀਪ =ਨਾਉਂ।

ਭਾਵ— ਮਾਨਧਾਤੇ ਰਾਜੇ ਨੂੰ ਜੁਗਤੀ ਵਿਚ ਓਹ ਚੰਗਾ ਲੱਗਾ ਅਤੇ ਰਾਜਾ ਦਲੀਪ ਖਿਤਾਬ ਉਸਨੂੰ ਦਿੱਤਾ॥੫੦॥

ਕਿ ਪੈਦਾ ਅਜ਼ੋ ਮਰਦ ਸ਼ਾਹਨ ਸ਼ਹੀ॥
ਸਜ਼ਾਵਾਰ ਤਖਤ ਅਸਤ ਤਾਜੋਮਹੀ॥੫੧॥

ਕਿ = ਜੋ। ਪੈਦਾ = ਪਗਟ। ਅਜ਼ = ਤੇ। ਓ = ਉਸ। ਮਰਦ = ਪਰਤਾਪ
ਸ਼ਾਹਨਸ਼ਹੀ = ਰਾਜ ਦਾ। ਸਜ਼ਾਵਾਰ = ਜੋਗ। ਤਖਤ = ਗੱਦੀ। ਅਸਤ=ਹੈ
ਤਾਜ = ਛਤ੍ਰ। ਓ = ਅਤੇ। ਮਹੀ = ਜੱਥੇਦਾਰੀ

ਭਾਵ— ਜੋ ਉਸਤੇ ਰਾਜ ਦਾ ਪਰਤਾਪ ਪਰਗਟ ਸੀ ਅਤੇ ਗੱਦੀ ਅਰ ਛਤ੍ਰ ਅਤੇ ਜੱਥੇਦਾਰੀ ਦੇ ਜੋਗ ਹੈ॥੫੧॥

ਬਜ਼ੇਬਦ ਅਜ਼ੋ ਮਰਦ ਤਾਜੋ ਨਗੀਂ॥
ਬਰਾਂ ਅਕਲੋ ਤਦਬੀਰ ਹਜ਼ਾਰ ਆਫ਼ਰੀਂ॥੫੨॥

(ਬ = ਪਦ ਜੋੜਕ) ਜ਼ੇਬਦ = ਸਜਦਾ ਹੈ। ਅਜ਼ੋ = ਉਸਤੇ। ਮਰਦ = ਪੁਰਖ ਤਾਜ = ਛਤ੍ਰ। ਓ = ਅਤੇ। ਨਗੀਂ=ਛਾਪ। ਬਰਾਂ= (ਬਰ ਆਂ, ਬਰ = ਉਪਰ
ਆਂ = ਉਸ)। ਅਕਲ = ਬੁਧੀ। ਓ = ਅਤੇ। ਤਦਬੀਰ = ਜੁਗਤੀ।
ਹਜ਼ਾਰ = ਹਜਾਰ। ਆਫ਼ਰੀਂ = ਧੰਨਵਾਦ।

ਭਾਵ— ਉਸ ਪੁਰਖ ਤੇ ਛਤ੍ਰ ਅਤੇ ਛਾਪ ਸੁਹਾਉਂਦੀ ਹੈ ਉਸ ਬੁਧੀ ਅਤੇ ਜੁਗਤੀ ਉਤੇ ਹਜ਼ਾਰ ਵੇਰੀ ਧੰਨਵਾਦ ਹੈ॥੫੨॥ ਸਿਓ ਹਸਤ ਬੇਅਕਲ ਅਦਹ ਮਗਜ਼॥