ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੪੮)

ਹਿਕਾਯਤ ਦੂਸਰੀ


ਬਸੇ-ਬਹੁਤੇ। ਸੁਤ੍ਰ=ਊਠ। ਬਗਦਾਦ=ਰੂਮ ਦੇਸ ਵਿਚ ਇਕ ਨਗਰੀ ਹੈ
ਜਿਸਦੇ ਉਠ ਵਡੇ ਬਲਵਾਨ ਅਤੇ ਸੁੰਦ੍ਰ ਹੁੰਦੇ ਹਨ। ਜ਼ਰਬਫ਼ਤ = ਸੁਇਨੇ ਦੇ
ਬਣੇ ਹੋਏ। ਬਾਰ=ਭਾਰ। ਜ਼ਰ=ਸੁਇਨਾ। ਓ-ਅਤੇ। ਜਾਮਹ = ਬਸਤ੍ਰ।
ਹਮ=ਭੀ। ਆਸਤੀਂ = ਬਾਂਹ ਅਰਥਾਤ ਕੁੜਤਾ। ਬੇਸ਼ੁਮਾਰ = ਬੇਗਿਣਤ

ਭਾਵ— ਬਹੁਤ ਬਗਦਾਦ ਦੇ ਊਠ ਜੋ ਸੁਨੈਹਰੀ ਬਸਤ੍ਰਾਂ ਨਾਲ ਲੱਦੇ ਹੋਏ ਅਤੇ ਸੁਨੈਹਰੀ ਅੰਗਰੱਖੇ ਕੁੜਤੇ ਅਨਗਿਣਤ ਲਿਆਇਆ॥੪੬॥

ਕਿ ਦਹ ਨੀਲ ਦਹ ਪਦਮ ਦੀਨਾਰ ਜ਼ਰਦ॥
ਕਜ਼ੋਦੀਦਹ ਸ਼ਦ ਦੀਦਹ ਏ ਦੋਸਤ ਸਰਦ॥੪੭॥

ਕਿ = ਅਤੇ। ਦਹ = ਦਸ। ਨੀਲ = ਸੌ ਕ੍ਰੋੜ ਨੂੰ ਅਰਬ ਆਖਦੇ ਹਨ।
ਅਤੇ ਸੌ ਅਰਬ ਦਾ ਇਕ ਖਰਬ ਸੌ ਖਰਬ ਦਾ ਇਕ ਨੀਲ ਹੁੰਦਾ ਹੈ)
ਦਹ = ਦਸ। ਪਦਮ=ਦਸਾਂ ਨੀਲਾਂ ਦਾ ਹੁੰਦਾ ਹੈ। ਦੀਨਾਰ-ਮੋਹਰ
ਜ਼ਰਦ=ਪੀਲਾ। ਕਜ਼ੋ={ਕਿ ਅਜ਼ ਓ)। (ਕਿ = ਜੋ। ਅਜ਼= ਤੇ ਓ, ਉਸ)
ਉਸਨੂੰ। ਦੀਦਹ= ਦੇਖਕੇ। ਸ਼ੁਦ=ਹੋਈ। ਦੀਦਹ = ਅੱਖ। ਏ=ਦੀ
ਦੋਸਤ=ਮਿਤ੍ਰ। ਸਰਦ=ਠੰਢੀ

ਭਾਵ— ਅਤੇ ਦਸ ਨੀਲ ਦਸ ਪਦਮ ਖਰੀਆਂ ਸੁੰਦਰ ਮੋਹਰਾਂ ਜਿਸਦੇ ਦੇਖਣੇ ਤੇ ਮਿਤ੍ਰਾਂ ਦੀਆਂ ਅੱਖਾਂ ਠੰਢੀਆਂ ਹੋ ਗਈਆਂ॥੪੭॥

ਕਿ ਯਕ ਮੂੰਗ ਯਕ ਸ਼ਹਰ ਜੂ ਕਾਮ ਸ਼ੁਦ॥
ਕਿ ਮੂੰਗੀ ਪਟਨ ਸ਼ਹਰ ਓ ਨਾਮ ਸ਼ੁਦ॥੪੮॥

ਕਿ=ਜੋ। ਯਕ=ਇਕ। ਮੂੰਗ=ਮੂੰਗੀ। ਸ਼ਹਰ=ਨਗਰੀ। ਜੂ = (ਅਜ਼
ਊ। ਅਜ਼ = ਤੇ। ਊ=ਉਸ),ਉਸਤੇ। ਕਾਮ==ਇਛਾ। ਸ਼ੁਦ=ਹੋਇਆ
ਕਿ=ਜੋ। ਮੂੰਗੀ ਪਟਨ=ਨਾਉਂ। ਸ਼ਹਰ = ਨਗਰੀ। ਓ=ਉਸ
ਨਾਮ=ਨਾਉਂ। ਸ਼ੁਦ=ਹੋਇਆ।

ਭਾਵ— ਜੋ ਉਸ ਇਕ ਮੂੰਗੀ ਤੇ ਇੱਕ ਇੱਛਾ ਅਨੁਸਾਰ ਇੱਕ ਨਗਰੀ ਬਣੀ ਜਿਸਦਾ ਨਾਉਂ ਮੂੰਗੀ ਪਟਨ ਹੋਇਆ॥੪੮॥

ਕਿ ਨੀਮੇਂ ਨੁਖਦਰਾ ਦਿਗਰ ਸ਼ਹਰ ਬਸਤ॥
ਕਿ ਨਾਮੇ ਅਜ਼ੋ ਸ਼ਹਰ ਦਹਲੀ ਸ਼ਦ ਅਸਤ॥੪੯॥

ਕਿ=ਅਤੇ। ਨੀਮ = ਅੱਧਾ। ਨੁਖਦ = ਛੋਲਾ। ਰਾ = ਦਾ। ਦਿਗਰ = ਦੂਜਾ
ਸ਼ਹਰ = ਨਗਰ। ਬਸਤ = ਬੰਨਿਆਂ। ਕਿ = ਜੋ। ਨਾਮ = ਨਾਉਂ।