ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੪੬)

ਹਿਕਾਯਤ ਦੂਸਰੀ

ਨਦਰ ਕਰਦ ਫੀਲੇ ਦੋ ਦਹ ਹਜ਼ਾਰ ਮਸਤ॥
ਪੁਰ ਅਜ਼ ਜ਼ਰ ਬਾਰੋ ਹਮਹ ਨੁਕਰਾ ਬਸਤ॥੪੩॥

ਨਦਰ ਕਰਦ = ਦਖਲਾਏ। ਫੀਲ= ਹਾਥੀ। ਦੋ ਦਹ= ਦੋ ਦਹੱਕੇ। ਅਰਥਾਤ
ਵੀਹ ੨੦ (ਦੋ ਦਹ ਬਾਰਾਂ ਨੂੰ ਭੀ ਆਖਦੇ ਹਨ),। ਹਜਾਰ=ਹਜ਼ਾਰ।
ਮਸਤ=ਮੱਤੇ ਹੋਏ। ਪੁਰ=ਭਰੇ ਹੋਏ। ਅਜ਼=ਨਾਲ। ਜ਼ਰ = ਸੋਇਨਾ।
ਬਾਰੋ = ਬਹੁਤਾ। ਹਮਹ=ਸਾਰੇ। ਨੁਕਰਾ=ਚਾਂਦੀ। ਬਸਤ=ਮਤੇ ਹੋਏ।

ਭਾਵ— ਉਸਨੇ ਰਾਜੇ ਨੂੰ ਵੀਹ ਹਜ਼ਾਰ ਮੱਤੇ ਹੋਏ ਹਾਥੀ ਜੋ ਬਹੁਤੇ ਸੋਇਨੇ ਨਾਲ ਲੱਦੇ ਹੋਏ ਅਤੇ ਸਾਰੇ ਚਾਂਦੀ ਨਾਲ ਮੜੇ ਹੋਏ ਸਨ ਦਿਖਾਏ॥੪੩॥

ਹਮਾਂ ਅਸਪ ਦਹਸ੍ਵਦ ਹਜ਼ਾਰ ਆਵਰੀਦ॥
ਹਮਾਂ ਜ਼ੀਨੇਜ਼ਰ ਬੇਸ਼ਮਾਰ ਆਵਰੀਦ॥੪੪॥

ਹਮਾਂ=ਭੀ। ਆਂ-ਓਹ। ਹਮਾਂ, ਹਮ ਆਂ)।ਅਸਪ = ਘੋੜਾ। ਦਹ = ਦਸ
ਸਦ=ਸੌ। ਹਜਾਰ=ਹਜਾਰ। ਆਵਰੀਦ=ਲਿਆਇਆ। ਹਮ=ਭੀ।
ਆਂ=ਓਹ। ਜੀਨ=ਕਾਠੀ ਜ਼ਰ = ਸੋਇਨਾ। ਬੇਸ਼ੁਮਾਰ=ਅਨਗਿਣਤ
ਆਵਰੀਦ=ਲਿਆਇਆ।

ਭਾਵ— ਓਹ ਦਸ ਲਖ ਘੋੜੇ ਅਤੇ ਓਹ ਅਨਗਿਣਤ ਸੋਇਨੇ ਦੀਆਂ ਕਾਠੀਆਂ ਭੀ ਲਿਆਇਆ।੪੪॥

ਹਮਾਂ ਖੋਦ ਖ਼ਫਤਾਨ ਓਬਰ ਗੁਸਤਵਾਂ॥
ਬਸੇ ਤੀਰ ਸ਼ਮਸ਼ੇਰ ਕੀਮਤ ਗਿਰਾਂ॥੪੫॥

ਹਮਾਂ ਭੀ। ਆਂ=ਓਹ। ਖੋਦ=ਲੋਹੇ ਦਾ ਟੋਪ। ਖਫਤਾਨ=ਪਟ ਨਾਲ
ਭਰਿਆ ਹੋਇਆ ਬਸਤ੍ਰ (ਜਿਸਨੂੰ ਚਿਲਤਾ ਭੀ ਆਖਦੇ ਹਨ)। ਓ=ਅਤੇ
ਬਰ ਗੁਸਤਵਾਂ=ਪਾਖਰ ਅਰਥਾਤ ਸੁਨੈਹਰੀ ਜੜਾਊ ਝੁੱਲ। ਬਸੇ=ਬਹੁਤ
ਤੀਰ = ਬਾਣ। ਸ਼ਮਸ਼ੇਰ=ਤਲਵਾਰ। ਕੀਮਤ=ਮੁਲ। ਗਿਰਾਂ-ਭਾਰੀ।

ਭਾਵ— ਓਹ ਲੋਹੇ ਦੇ ਟੋਪ ਚਿਲਤੇ ਅਤੇ ਪਾਖਰ ਅਤੇ ਬਹੁਤ ਤੀਰ ਤਲਵਾਰਾਂ ਭਾਰੇ ਮੁਲ ਦੀਆਂ ਲਿਆਇਆ॥੪੫॥

ਬਸੇਸ਼ੁਤ੍ਰ ਬਗਦਾਦ ਜ਼ਰ ਬਫ਼ਤਬਾਰ॥
ਜ਼ਰੋ ਜਾਮਹ ਹਮ ਆਸਤੀਂ ਬੇਸ਼ੁਮਾਰ॥੪੬॥