ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੪੬)

ਹਿਕਾਯਤ ਦੂਸਰੀ

ਬਬਖਸ਼ ਅੰਦਰੂੰ ਬੇਸ਼ੁਮਾਰ ਆਮਦੰਦ॥੩੯॥

ਬਿਗੂਫਤਹ=ਆਖਿਆ ਕਿ=ਜੋ। ਬਾਜੇ=ਕਈਕ। ਬ=ਵਿਚ। ਕਾਰ=ਕੰਮ
ਆਮਦੰਦ=ਆਏ। (ਬ=ਵਾਧੂ ਪਦ)। ਬਖਸ਼=ਦਾਨ। ਅੰਦਰੂੰ=ਵਿਚ
ਬੇਸ਼ੁਮਾਰ=ਬੇਅੰਤ। ਆਮਦੰਦ= ਆਏ।

ਭਾਵ— ਉਸਨੇ ਆਖਿਆ ਕਈਕ ਰਨ ਭੂਮੀ ਵਿਚ ਕੰਮ ਆਏ ਅਰਥਾਤ ਮਰ ਗਏ ਅਤੇ ਅਨਗਿਣਤ ਹੀ ਪੁੰਨ ਕਰ ਦਿਤੇ॥੩੯॥

ਚਵੁਮਰਾ ਬਿਪੁਰਸੀਦ ਕਿ ਏ ਨੇ ਕਬਖਤ॥
ਸਜ਼ਾਵਾਰਿ ਦੇਹੀਮ ਸ਼ਾਯਾਂਨ ਤਖਤ॥੪੦॥

ਚਵੁਮ=ਚੌਥਾ। ਰਾ= ਨੂੰ। ਬਿਪੁਰਸ਼ੀਦ=ਪੁਛਿਆ। ਕਿ=ਜੋ। ਏ=ਜੋ।
ਨੇਕਬਖਤ = ਚੰਗੇ ਭਾਗਾਂ ਵਾਲਾ। ਸਜ਼ਾਵਾਰਿ=ਜੋਗ। ਦੇਹੀਮ = ਛਤ੍ਰ।
ਸਾਯਾਂਨ=ਜੋਗ। ਤਖਤ = ਗੱਦੀ।

ਭਾਵ— ਚੌਥੇ ਨੂੰ ਪੁਛਿਆ ਹੇ ਵਡੇ ਭਾਗਾਂ ਵਾਲੇ ਅਤੇ ਛਤ੍ਰ ਅਤੇ ਗੱਦੀ ਦੇ ਜੋਗ॥੪੦॥

ਕੁਜਾਗਸ਼ਤ ਬਖਸ਼ਸ਼ ਤੂ ਮਾਰਾ ਫਹੀਮ॥
ਯਕੇ ਦਾਨਾਹ ਮੁੰਗੋ ਦਿਗਰ ਨਖੁਦ ਨੀਮ॥੪੧॥

ਕੁਜਾ=ਕਿਥੇ। ਗਸ਼ਤ = ਗਇਆ। ਬਖਸ਼ਸ਼=ਦਾਤ। ਤੁ = ਤੂੰ।
ਮਾਰਾ=ਸਾਨੂੰ। ਫਹੀਮ=ਸਮਝਾਓ। ਯਕੇ=ਇਕ। ਦਾਨਾਹ=ਦਾਣਾ।
ਮੁੰਗ=ਮੂੰਗੀ।ੋ = ਅਤੇ। ਦਿਗਰ=ਦੂਜਾ। ਨੁਖਦ=ਛੋਲਾ,ਨੀਮ=ਅੱਧਾ।

ਭਾਵ— ਤੂੰ ਮੇਰੀ ਦਾਤ ਕਿਥੇ ਵਰਤੀ ਤੂੰ ਮੈਨੂੰ ਸਮਝਾਓ ਓਹ ਇਕ ਦਾਣਾ ਮੂੰਗੀ ਦਾ ਅਤੇ ਅੱਧਾ ਛੋਲਾ॥੪੧॥

ਸ਼ਵਦਗਰ ਹੁਕਮ ਤਾਬਿਆਰੇਮ ਪੇਸ਼॥
ਹਮਹ ਫੀਲ ਅਸਪੋ ਅਜ਼ੋ ਸ਼ੁਤ੍ਰ ਬੇਸ਼॥੪੨॥

ਸਵਦ=ਹੋਵੇ। ਗਰ=ਜੇਕਰ। ਹੁਕਮ=ਆਗਿਆ। ਤਾ = ਤਾਂ।
ਬਿਆਰੇਮ=ਲਿਆਵੇਂ। ਪੇਸ=ਸਾਹਮਣੇ। ਹਮਹ=ਸਾਰੇ। ਫੀਲ=ਹਾਥੀ।
ਅਸਪ=ਘੋੜਾ।ੋ = ਅਤੇ।ਅਜ=ਤੇ।।ੋ = ਉਸ (ਅਜ਼ੋ ਅੱਜ ਓ) ਸ਼ੁਤ=ਊਠ।
ਬੇਸ਼=ਬਹੁਤੇ।

ਭਾਵ— ਉਸ ਆਖਿਆ ਜੇਕਰ ਆਗਿਆ ਹੋਵੇ ਤਾਂ ਹਾਥੀ ਅਰ ਘੋੜੇ ਅਤੇ ਉਨ੍ਹਾਂ ਤੇ ਵਧੀਕ ਊਠ ਅਸੀਂ ਸਾਹਮਣੇ ਲੈ ਆਈਏ॥੪੧॥