ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੪੫)

ਹਿਕਾਯਤ ਦੂਸਰੀ

ਚਰਾਗ਼ੇ ਜਹਾਂ ਆਫਤਾਬੇ ਯਮਨ॥੩੫॥

ਬਿਆਰੀ=ਲਿਆਵੇਂ। ਮਰਾਂ=ਮੇਰੇ। ਪੇਸ਼=ਪਾਸ। ਬਖ਼ਸ਼ੀਦਹ = ਦਾਤ।
ਮਨ=ਮੇਰੀ।ਚਰਾਂਗੇ-ਦੀਵਾ। ਜਹਾਂ=ਸੰਸਾਰ। ਆਫਤਾਬੇ = ਸੂਰਜ।
ਯਮਨ=ਇਕ ਦੇਸ਼ ਦਾ ਨਾਮ ਹੈ।

ਭਾਵ— ਕਿ ਮੇਰੇ ਪਾਸ ਮੇਰੀ ਦਾਤ (ਅਰਥਾਤ ਜੋ ਮੈਂ ਤੁਹਾਨੂੰ ਦਿਤਾ ਸੀ) ਲਿਆਓ ਹੇ ਸੰਸਾਰ ਦੇ ਦੀਵੇ ਅਤੇ ਯਮਨ ਦੇ ਸੂਰਜ (ਪੁਤ੍ਰੋ)।

ਬਗੋਯਦ ਮੁਰਦੰਦ ਬਾਜ਼ੀ ਮੁਹਿੰਮ॥
ਕਿ ਮੈਂ ਹਮ ਬਸ਼ਾ ਫ਼ੀਲ ਬਖ਼ਸ਼ੀਦਹ ਅਮ॥੩੬॥

ਬਗੋਯਦ=ਆਖਿਆ! ਕਿ=ਜੋ। ਮੁਰਦੰਦ=ਮਰ ਗਏ। ਬਾਜੇ=ਕਈਕ।
ਮੁਹਿੰਮ=ਧਾਵਾਕਿ= ਅਤੇ।ਮਾ=ਮੈਂ।ਹਮ = ਭੀ।ਬਸਾ = ਬਹੁਤੇ।ਫੀਲ=ਹਾਥੀ।
ਬਖ਼ਸ਼ੀਦਹਅਮ=ਦੇ ਦਿਤੇ ਹਨ।

ਭਾਵ—(ਪਹਿਲੇ ਪੁਤ੍ਰ ਨੇ ਆਖਿਆ ਕਈਕ ਧਾਵੇ ਵਿਚ ਮਰ ਗਏ ਮੈਂ ਭੀ ਬਹੁਤ (ਲੋਕਾਂ ਨੂੰ) ਦੇ ਦਿਤੇ॥੩੬॥

ਦਿਗਰ ਰਾ ਬਿਪੁਰਸੀਦ ਅਸਪਯ ਚਿਕਰਦ॥
ਕਿ ਬਾਜ਼ੇ ਬਬਖਸ਼ੀਦ ਬਾਜ਼ੇ ਬਿਮੁਰਦ॥੩੭॥

ਦਿਗਰ=ਦੂਜੇ। ਰਾ=ਨੂੰ। ਬਿਪੁਰਸੀਦ = ਪੁਛਿਆ। ਅਸਪ=ਘੋੜੇ।
ਸ਼-ਉਸਦੇ। ਚਿ=ਕੀ। ਕਰਦ=ਕੀਤੇ। ਕਿ=ਜੋ। ਬਾਜ਼=ਕਈਕ।
ਬਬਖ਼ਸ਼ੀਦ=ਵੰਡ ਦਿਤੇ। ਬਾਜੇ=ਕਿਤਨੇ ਹੀ। ਬਿਮੁਰਦ=ਮਰ ਗਏ।

ਭਾਵ—ਦੂਜੇ ਨੂੰ ਪੁਛਿਆ ਤੈਂ ਆਪਣੇ ਘੋੜੇ ਕੀ ਕੀਤੇ (ਉਸ ਉਤਰ) ਦਿੱਤਾ ਕਈਕ ਵੰਡ ਦਿਤੇ ਕਿੰਨੇ ਹੀ ਮਰ ਗਏ ਹਨ॥੩੭॥

ਸਿਯਮ ਰਾ ਬਿਪੁਰਸੀਦ ਸੁਤ੍ਰਾ ਨਮਾ॥
ਕੁਜਾ ਤੋ ਬਿ ਬਖਸ਼ੀਦ ਏ ਜਾਨਿਮਾ॥੩੮॥

ਸਿਯਮ = ਤੀਜਾ। ਰਾ= ਨੂੰ।(ਬਿ=ਬਾਧੂ ਪਦ ਜਾਣ ਲਓ) ਪੁਰਸੀਦ=ਪੁ-
ਛਿਆ। ਸ਼ੁਤ੍ਰਾ=ਊਠ। ਨਮਾ= ਦਿਖਾਓ। ਕੁਜਾ= ਕਿੱਥੇ। ਤੋ=ਤੂੰ।
ਬਖਸ਼ੀਦ=ਵੰਡੇ। ਏ=ਹੇ। ਜਾਨਿ=ਜਿੰਦ। ਮਾ=ਮੇਰੀ।

ਭਾਵ—ਤੀਜੇ ਨੂੰ ਪੁਛਿਆ ਹੇ ਮੇਰੀ ਜਿੰਦ ਊਠ ਦਖਲਾਓ ਤੈਂ ਕਿਥੇ ਵੰਡੇ ਅਰਥਾਤ ਕੀ ਕੀਤੇ ਹਨ॥੩੮॥

ਬਿਗੁਫ਼ਤਹ ਕਿ ਬਾਜ਼ੇ ਬਕਾਰ ਆਮਦੰਦ॥