ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੪੪)

ਹਿਕਾਯਤ ਦੂਸਰੀ

ਭਾਵ— ਲਿਖਣ ਵਾਲੇ ਲਿਖਾਰੀ ਨੇ ਲਿਖਣ ਫੜੀ ਅਤੇ ਗਲ ਦੇ ਉਤਰ ਲਈ ਝੰਡਾ ਗੱਡਿਆ। ਅਰਥਾਤ ਉਚਾਰਨ ਕਰਿਆ ਅਰਥਾਤ ਚੰਗਾ ਉਤ੍ਰ ਦੇਣ ਲੱਗਾ।੩੧॥

ਬਗੁਫ਼ਤਾ ਚਿ ਬਖਸ਼ੀਦਮ ਏਸ਼ਾਂ ਹਜ਼ਾਰ॥
ਬਕਾਗ਼ਜ਼ ਬੀਂ ਤਾ ਜ਼ਬਾਨਸ਼ ਬਿਆਰ॥੩੨॥

ਬਗੁਫਤਾ=ਆਖਿਆ। ਚਿ=ਕਿੰਨੇ। ਬਖਸ਼ੀਦਮ=ਮੈਂ ਦਿਤੇ। ਏਸ਼ਾ=ਉਨ੍ਹਾਂ।
ਹਜ਼ਾਰ=ਹਜ਼ਾਰ। ਬ=ਉਪਰ। ਕਾਗਜ਼ = ਕਾਗਦ (ਬ,ਪਦ ਜੋੜਕ ਵਾਧੂ ਹੈ)
ਬੀਂ=ਦੇਖ। ਤਾ=ਤਾਈਂ। ਜ਼ਬਾਨ=ਜਿਹਬਾ। ਸ਼=ਉਸਨੂੰ
ਬਿਆਰ=ਲਿਆ।

ਭਾਵ— ਅਖਿਆ ਮੈਂ ਇਨ੍ਹਾਂ ਨੂੰ ਕਿੰਨੇ ਹਜ਼ਾਰ ਦਿਤਾ ਸੀ ਕਾਗਤ ਉਪਰ ਦੇਖ। ਅਤੇ ਉਸਨੂੰ ਜਿਹਬਾ ਤਾਈਂ ਲਿਆ ਅਰਥਾਤ ਕਹੁ॥ ੩੨॥

ਬਕਾਗ਼ਜ਼ ਬਬੀੰ ਤਾ ਬਗੋਯਦ ਜ਼ੁਬਾਂ॥
ਚਿ ਬਖ਼ਸ਼ੀਦਹ ਖ਼ੁਦ ਬਖ਼ਸ਼ ਹਰਕਸ ਕਜ਼ਾਂ॥੩੩॥

ਬਕਾਗਜ਼=ਕਾਗਦ ਪਰ ਬਬੀਂ =ਦੇਖ। ਤਾ= ਫੇਰ। ਬਗੋਯਦ=ਕਹੇ।
ਜ਼ਬਾਂ=ਜੇਹਬਾ। ਚਿ=ਕੀ। ਬਖਸ਼ੀਦਹ ਸ਼ੁਦ= ਦਾਤ ਦਿਤੀ ਗਈ। ਬਖਸ਼=ਭਾਗ
ਹਰਕਸ = ਕੱਲੇ ਕੱਲੇ। ਕਜ਼ਾਂ=(ਕਿ ਅਜ਼ ਆਂ ਕਿ ਜੋ ਅਜ਼ ਤੇ ਆਂ ਉਸ)
ਉਸ ਤੇ।

ਭਾਵ— ਪਹਿਲਾਂ ਕਾਗਦ ਉੱਪਰ ਦੇਖ ਫੇਰ ਮੁਖੋਂ ਉਚਾਰ। ਜੋ ਕੱਲੇ ਕੱਲੇ ਨੂੰ ਕੀ ਭਾਗ ਦਿਤਾ ਗਿਆ ਹੈ॥੩੩॥

ਚ ਬਿਸ਼ਨੀਦ ਸੁਖਨ ਮਹੀਪਾਨਿ ਮਾਨ॥
ਫ਼ਰਿਸ਼ਤਾ ਸਿਫਤ ਚੂੰ ਮਲਾਇਕ ਮਕਾਨ॥੩੪॥

ਚੁ=ਜਦੋਂ। ਬਿਸ਼ਨੀਦ = ਸੁਣੀ। ਸੁਖ਼ਨ=ਬਾਤ। ਮਹੀਪਾਨਿ=ਰਾਜਾ।
ਮਾਨ= ਮਾਨਧਾਤਾ। ਫਰਿਸ਼ਤਾ= ਦੇਵਤਾ। ਸਿਫਤ = ਵਡਿਆਈ
ਚੂੰ=ਨਿਆਈਂ। ਮਲਾਇਕ=(ਬਹੁ ਵਚਨ=ਮਲਕ ਦਾ ਹੈ। ਮਲਕ= ਫਰ
ਿਸ਼ਤੇ ਅਰਥਾਤ ਦੇਵਤੇ ਨੂੰ ਆਖਦੇ ਹਨ) ਦੇਵਤੇ। ਮਕਾਨ = ਪਦਵੀ।

ਭਾਵ— ਭਾਵ ਜਦੋਂ ਮਾਨਧਾਤੇ ਰਾਜੇ ਦੇਵਤਿਆਂ ਦੀ ਵਡਿਆਈ ਅਤੇ ਪਦਵੀ ਵਾਲੇ ਦੀ ਗੱਲ ਸੁਣੀ॥੩੪॥

ਬਿਆਰੀ ਮਰਾ ਪੇਸ਼ ਬਖ਼ਸ਼ੀਦਹ ਮਨ॥