ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੪੩)

ਹਿਕਾਯਤ ਦੂਸਰੀ

ਨੂੰ ਚੰਗਾ ਲਗਦਾ ਹੈ ਅਤੇ ਵੈਰੀਆਂ ਨੂੰ ਹਾਰ ਦੁਵਾਉਣ ਵਾਲਾ॥੨੭॥

ਬਿ ਗੁਜ਼ਰੀਦ ਦਹਦੋਬਰੀ ਨਮਤ ਸਾਲ॥
ਬਸੇ ਗਸ਼ਤ ਜ਼ੋ ਦੌਲਤੇ ਬੇਜ਼ਵਾਲ॥੨੮॥

(ਬਿ = ਵਾਧੂ ਪਦ)। ਗੁਜ਼ਰੀਦ = ਬੀਤੇ। ਦਹ = ਦਸ। ਦੋ = ੨ ਅਰਥਾਤ ਬਾਰਾਂ
ਬਰ = ਉਤੇ। ਈ = ਇਸ। ਨਮਤ = ਢੰਗ। ਸਾਲ = ਵਰ੍ਹਾ। ਬਸੇ = ਬਹੁਤ।
ਗਸ਼ਤ = ਹੋਇਆ। ਜੋ = ਉਸਤੇ। ਦੌਲਤੇ = ਧਨ। ਬੇ = ਬਿਨਾਂ।
ਜ਼ਵਾਲ = ਘਾਵਾਂ।

ਭਾਵ— ਇਸ ਪ੍ਰਕਾਰ ਬਾਰਾਂ ਵਰ੍ਹੇ ਬੀਤੇ ਤੇ ਬਹੁਤ ਬਿਨਾਂ ਘਾਟੇ ਤੇ ਅਰਥਾਤ ਅਖੁਟ ਧਨ ਹੋਗਿਆ॥੨੮॥

ਚ ਬਿਨਸ਼ਸਤ ਬਰ ਤਖ਼ਤ ਮਾਨੋ ਮਹੀਪ॥
ਬਪੁਰਸਿਸ਼ ਦਰਾਮਦ ਸ਼ਹੇ ਹਫ਼ਤ ਦੀਪ॥੨੯॥

ਚੁ = ਜਦ। ਬਿਨਸ਼ਸਤ = ਬੈਠਾ।
ਬਿਨਸ਼ਸਤ = ਬੈਠਾ। ਬਰ = ਉਪਰ। ਤਖਤ = ਗੱਦੀ।
ਮਾਨੋ = ਮਾਨਧਾਤਾ। ਮਹੀਪ = ਰਾਜਾ। ਬ = ਵਿਚ। ਪੁਰਸਿਸ਼ = ਪੁਛਣਾ।
ਦਰਾਮਦ = ਆਯਾ। ਸ਼ਹ = ਰਾਜਾ। ਏ = ਦਾ। ਹਫ਼ਤ = ਸਤ। ਦੀਪ = ਦੇਸ।

ਭਾਵ— ਜਦ ਮਾਨਧਾਤਾ ਰਾਜ ਗੱਦੀ ਤੇ ਬੈਠਾ ਤਾਂ ਉਹ ਸੱਤਾਂ ਦੇਸਾਂ ਦਾ ਰਾਜਾ ਪੁਛਣ ਲੱਗਾ॥੨੯॥

ਬ ਗੁਫਤਾ ਕਿ ਪੇਸ਼ੀਨ ਕਾਗ਼ਜ਼ ਬਿਆਰ॥
ਚਿ ਬਖਸ਼ੀਵਹੁ ਅਮ ਮਨ ਬਪਿਸਰਾਂ ਸ਼ੁਮਾਰ॥੩੦॥

ਬ ਗੁਫਤਾ = ਆਖਿਆ। ਕਿ = ਜੋ। ਪੇਸ਼ੀਨ = ਪਹਿਲਾਂ। ਕਾਗਜ਼ = ਕਾਗਦ
ਬਿਆਰ = ਲਿਆਓ। ਚਿ = ਕੀ। ਬਖਸ਼ੀਦਹ ਅਮ = ਮੈਂ ਦਾਤ ਦਿਤੀ ਹੈ।
ਮਨ = ਮੈਂ। ਬ = ਨੂੰ। ਪਿਸਰਾਂ = ਪੁਤ੍ਰਾਂ। ਸ਼ੁਮਾਰ = ਗਿਣਤੀ।

ਭਾਵ— ਮੰਤ੍ਰੀ ਨੂੰ ਆਖਿਆ ਜੋ ਪਹਿਲਾ ਕਾਗਦ ਲਿਆ ਮੈਂ ਪੁਤ੍ਰਾਂ ਨੂੰ ਕਿੰਨੀ ਕਿੰਨੀ ਦਾਤ ਦਿਤੀ ਹੈ॥੩॥

ਦਬੀਰੇ ਕਲਮ ਜ਼ਨ ਕਲਮ ਬਰ ਗ੍ਰਿਫ਼ਤ॥
ਜਵਾਬੇ ਸੁਖ਼ਨ ਰਾਂ ਅਲਮ ਬਰ ਗਰਿਫਤ॥੩੧॥

ਦਬੀਰ = ਲਿਖਾਰੀ। ਕਲਮਜ਼ਨ = ਲਿਖਣ ਚਲੌਣ ਵਾਲਾ। ਕਲਮ = ਲਿਖਣ।
(ਬਰ, ਪਦ ਜੋੜਕ, ਵਾਧੂ ਪਦ) ਗ੍ਰਿਫਤ = ਫੜੀ। ਜਵਾਬ = ਉਤਰ।
ਏ = ਦੇ। ਸੁਖਨ = ਗਲ। ਰਾਂ = ਲਈ। ਅਲਮ = ਝੰਡਾ। ਬਰਗਰਿਫਤ = ਖੜਾ ਕੀਤਾ