ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੫੩)

ਹਿਕਾਯਤ ਤੀਸਰੀ

ਭਾਵ— ਵਾਹਿਗੁਰੂ ਸਮਝ ਦੇਣ ਵਾਲਾ ਅਤੇ ਨਿਆਈਂ ਅਨੰਦ ਦੇਣ ਵਾਲਾ ਅਤੇ ਹਰ ਪ੍ਰਕਾਰ ਦੀ ਵਿੱਦਿਆ ਅਤੇ ਅੰਨ ਦੇਣ ਵਾਲਾ ਹੈ॥੧॥

ਅਮਾਂ ਬਖ਼ਸ਼ ਬਖ਼ਸ਼ਿੰਦਹ ਓ ਦਸ੍ਤਗੀਰ॥
ਕਸ਼ਾਇਸ਼ ਕੁਨੋ ਰਹਨੁਮਾਇਸ਼ ਪਜ਼ੀਰ॥੨॥

ਅਮਾਂ ਬਖਸ਼ = ਸੁਖਦਾਤਾ। ਬਖਸ਼ਿੰਦਹ = ਉਦਾਰ। ਓ = ਅਤੇ।
ਦਸਤਗੀਰ = ਹਥ ਫੜਨ ਵਾਲਾ (ਅਰਥਾਤ ਸਹਾਈ)।
ਕੁਸ਼ਾਇਸ਼ ਕੁਨ = ਬੰਧਨਾਂ ਦੇ ਤੋੜਨ ਵਾਲਾ। ਓ = ਅਤੇ।
ਰਹਨਮਾਇ=ਆਗੂ। ਸ਼=ਓਹ। ਪਜ਼ੀਰ=ਮਨ ਭਾਉਂਦਾ।

ਭਾਵ— ਸੁਖਦਾਤਾ ਅਤੇ ਸਹਾਈ ਬੰਧਨਾਂ ਦੇ ਤੋੜਨ ਵਾਲਾ ਉਦਾਰ ਚਿਤ ਆਗੂ ਅਤੇ ਮਨ ਭਾਉਂਦੇ (ਫਲ ਦੇਣ ਵਾਲਾ ਹੈ)॥੨॥

ਹਿਕਾਇਤ ਸ਼ਨੀਦਮ ਯਕੇ ਨੇਕ ਮਰਦ॥
ਕਿ ਅਜ਼ ਦੌਰਿ ਦੁਸ਼ਮਨ ਬਰ ਆਵਰਦ ਗਰਦ॥੩॥

ਹਿਕਾਇਤ = ਸਾਖੀ। ਸ਼ੁਨੀਦਮ = ਮੈਂ ਸੁਣੀ ਹੈ। ਯਕੇ=ਇਕ। ਨੇਕ=ਭਲਾ।
ਮਰਦ = ਪੁਰਖ। ਕਿ = ਜੋ। ਅਜ਼ = ਤੇ! ਦੌਰ = ਔਧ। ਇ = ਦੀ।
ਦੁਸ਼ਮਨ = ਵੈਰੀ। ਬਰ ਆਵਰਦ = ਕੱਢੀ (ਉਡਾ ਦਿੱਤੀ)। ਗਰਦ = ਧੂੜ।

ਭਾਵ— ਮੈਂ ਇਕ ਭਲੇ ਪੁਰਸ਼ ਦੀ ਸਾਖੀ ਸੁਣੀ ਹੈ ਜੋ ਉਸਨੇ ਵੈਰੀ ਔਧੀ ਦੀ ਧੂੜ ਉਡਾ ਦਿੱਤੀ (ਮਾਰ ਪਛਾੜਿਆ)॥੩॥

ਖ਼ਸਮ ਅਫਗਨੋ ਸ਼ਾਹਿ ਚੀਂ ਦਿਲ ਫਿਰਾਜ਼॥
ਗ਼ਰੀਬੁਲ ਨਵਾਜ਼ੋ ਗ਼ਨੀਮੁਲ ਗੁਦਾਜ਼॥੪॥

ਖਸਮ ਅਫਗਨ = ਵੈਰੀ ਨੂੰ ਚੱਕਕੇ ਮਾਰਨ ਵਾਲਾ। ਸ਼ਾਹਿ ਚੀਂ = ਚੀਨ ਦਾ
ਰਾਜਾ। ਦਿਲ ਫਿਰਾਜ਼ = ਉਦਾਰ ਚਿਤ। ਗਰੀਬੁਲ ਨਵਾਜ਼ = ਅਧੀਨਾਂ
ਦਾ ਪ੍ਰਿਤਪਾਲਕ। ਗਨੀਮੂਲ ਗ਼ੁਦਾਜ਼ = ਵੈਰੀਆਂ ਦੇ ਗਾਲਣ ਵਾਲਾ
ਅਰਥਾਤ ਨਾਸ ਕਰਨ ਵਾਲਾ।

ਭਾਵ— ਜੋ ਚੀਨ ਦਾ ਰਾਜਾ ਸੀ ਅਤੇ ਵੈਰੀਆਂ ਨੂੰ ਪਛਾੜਨ ਵਾਲਾ ਅਧੀਨਾਂ ਦਾ ਪ੍ਰਿਤਪਾਲਕ ਅਤੇ ਵੈਰੀਆਂ ਦੇ ਨਾਸ ਕਰਨ ਵਾਲਾ ਸੀ॥੪॥

ਬ ਰਜ਼ਮੋ ਬਜ਼ਮ ਓ ਹਮ ਬੰਦੁਬਸਤ॥
ਕਿ ਬਿਸੀਆਰ ਤੇਗ਼ਸਤ ਹੁਸ਼ਿਆਰ ਦਸਤ॥੫॥