ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੫੪)

ਹਿਕਾਯਤ ਤੀਸਰੀ

ਬ = ਵਿਚ। ਰਜ਼ਮ = ਜੁੱਧ। ਓ = ਅਤੇ। ਬ = ਵਿਚ। ਬਜ਼ਮ = ਸਭਾ।
ਓ = ਅਤੇ। ਹਮਹ = ਸਾਰਾ। ਬੰਦੁਬਸਤ = ਪ੍ਰਬੰਧ। ਕਿ = ਜੋ।
ਬਿਸੀਆਰ = ਬਹੁਤ। ਤੇਗ = ਤਲਵਾਰ। ਅਸਤ = ਹੈਸੀ।
(ਤੇਗਸਤ, ਤੇਗ ਅਸਤ) ਹੁਸ਼ਿਆਰ ਦਸਤ = ਫੁਰਤੀਲਾ।

ਭਾਵ— ਜੁੱਧ ਅਤੇ ਸਭਾ ਵਿਚ ਦਾ ਅਤੇ ਹੋਰ ਸਾਰਾ ਪ੍ਰਬੰਧ ਕੀਤਾ ਹੋਇਆ ਸੀ ਅਤੇ ਬੜਾ ਤਲਵਾਰ ਵਾਹੁਣ ਵਾਲਾ ਅਤੇ ਫੁਰਤੀਲਾ ਸੀ॥੫॥

ਨਵਾਲਹਿ ਪਿਆਲਾ ਜ਼ੁਰਮੋ ਬਬਜ਼ਮ॥
ਤੁਗੁਫਤੀ ਕਿ ਦੀਗਰ ਯਲੇ ਸ਼ੁਦ ਬਬਜ਼ਮ॥੬॥

ਨਵਾਲਹਿ = ਗ੍ਰਾਸ। ਪਿਆਲਾ-ਕਟੋਰਾ। ਜ਼ਿ = ਤੇ। ਰਜ਼ਮ=ਜੁੱਧ। ਓ = ਅਤੇ
ਬ = ਵਿਚ। ਬਜ਼ਮ = ਸਭਾ। ਤੁਗੁਫ਼ਤੀ=ਤੂੰ ਕਹੇਂ। ਕਿ=ਜੋ। ਦੀਗਰ=ਦੂਜਾ।
ਯਲੇ = ਮੱਲ। ਖ਼ੁਦ = ਹੋਇਆ। ਬਬਜ਼ਮ = ਵਿਚ ਸਭਾ ਦੇ।

ਭਾਵ— ਖਾਣੇ ਪੀਣੇ ਅਤੇ ਜੁਧ ਅਰ ਸਭਾ ਵਿਚ ਤੂੰ ਕਹੇਂ ਸਭਾ ਵਿਚ ਦੂਜਾ ਮੱਲ ਹੋ ਚੁਕਾ॥੬॥

ਜ਼ਿ ਤੀਰੋ ਤੁਫੰਗ ਹਮਚੋ ਆਮੋਖਤਹ॥
ਤੋੁਗੋਈ ਕਿ ਦਰ ਸ਼ਿਕਮ ਅੰਦੋਖਤਹ॥੭॥

ਜ਼ਿ = ਤੇ (ਆਦਿਕ)। ਤੀਰੋ = ਬਾਣ। ਤੁਫੰਗ = ਰਾਮਜੰਗਾ। ਹਮਚੋ = ਅਜੇਹਾ।
ਆਮੋਖਤਹ=ਸਿੱਖਿਆ ਹੋਇਆ ਸੀ। ਤੋੁ=ਤੂੰ। ਗੋਈ = ਕਹੇ। ਕਿ = ਜੋ।
ਦਰ = ਵਿਚ। ਸ਼ਿਕਮ = ਪੇਟ। ਅੰਦੋਖਤਹ = ਇਕੱਤ੍ਰ ਕੀਤਾ ਗਿਆ ਸੀ।

ਭਾਵ— ਤੀਰ ਅਤੇ ਰਾਮਜੰਗੇ ਆਦਿਕ (ਚਲੌਣੇ) ਅਜੇਹਾ ਸਿੱਖਿਆ ਹੋਇਆ ਸੀ ਜੋ ਤੂੰ ਕਹੇਂ ਪੇਟ ਵਿਚ ਇਕੱਤ੍ਰ ਕੀਤੇ ਹੋਏ ਸੀ ਅਰਥਾਤ ਸਿੱਖਕੇ ਜੰਮਿਆ ਸੀ।

ਚੋ ਮਾਲਿਸ਼ ਗਿਰਾਂਨਸ਼ ਮਤ੍ਵਾਅਸ਼ ਅਜ਼ੀਮ॥
ਕਿ ਮੁਲਕਸ਼ ਬਸੇ ਹਸਤ ਬਖ਼ਸ਼ਸ਼ ਕਰੀਮ॥੮॥

ਚੋ = ਆਦਿਕ। ਮਾਲਿ= ਧਨ। ਸ਼=ਉਸ। ਗਿਰਾਂਨ =ਭਾਰੀ।ਸ਼ = ਉਸਦਾ।
ਮਤ੍ਵਾਅ = ਪਦਾਰਥ। ਸ਼ = ਉਸ। ਅਜ਼ੀਮ = ਭਾਰੀ। ਕਿ = ਅਤੇ।
ਮੁਲਕ = ਦੇਸ। ਸ਼ = ਉਸ। ਬਸੇ = ਬਹੁਤ। ਹਸਤ = ਹੈ।
ਬਖਸ਼ਸ਼ = ਦਾਤ। ਕਰੀਮ = ਦਾਤਾਰ।

ਭਾਵ— ਉਸਦੇ ਪਾਸ ਧਨ ਭਾਰੀ ਅਤੇ ਪਦਾਰਥ ਬਹੁਤ ਸਨ ਅਤੇ ਉਸਦੇ ਦੇਸ ਬਹੁਤ ਸਨ ਅਰ ਦਾਤਾਰ ਵਾਲੀ ਦਾਤ ਸੀ ਅਰਥਾਤ ਦਾਤਾਰ ਵਾਂਗੂੰ ਦਾਤ ਕਰਦਾ ਸੀ॥੮॥