ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੫੫)

ਹਿਕਾਯਤ ਤੀਸਰੀ

ਅਜ਼ੋ ਬਾਦਸ਼ਾਹੀ ਬ ਆਖ਼ਿਰ ਸ਼ੁਦ ਅਸਤ॥
ਨਸ਼ਸਤੰਦ ਵਜ਼ੀਰਾਂਨਿ ਓ ਪੇਸੁ ਪਸਤ॥੯॥

ਅਜ਼ੋ = ਉਸਤੇ। ਬਾਦਸ਼ਾਹੀ = ਰਾਜ ਗੱਦੀ। (ਬ-ਬਾਧੂ ਪਦ ਜੋੜਕ)
ਆਖਿਰ-ਓੜਕ। ਸ਼ੁਦਅਸਤ=ਹੋਈ। ਨਸ਼ਸਤੰਦ = ਬੈਠੇ। ਵਜ਼ੀਰਾਂਨ = ਮੰਤ੍ਰੀ।
ਇ = ਦੇ। ਓ = ਉਸ। ਪੇਸ਼ = ਅਗੇ। ਓ = ਅਤੇ। ਪੁਸਤ=ਪਿਛੇ।

ਭਾਵ— ਜਦ ਉਸਦੀ ਰਾਜ ਗੱਦੀ ਦਾ ਓੜਕ ਸਮਾਂ ਹੋਇਆ ਤਾਂ ਉਸਦੇ ਮੰਤ੍ਰੀ ਅਗੇ ਪਿਛੇ ਬੈਠੇ॥੯॥

ਜ਼ਿਤੋ ਪਸ ਕਿਰਾ ਬਾਦਸ਼ਾਹੀ ਦਹੇਮ॥
ਕਿਰਾ ਤਾਜਿ ਇਕਬਾਲ ਬਰਸਰ ਨਹੈਮ॥੧੦॥

ਜ਼ਿਤੋ = ਤੈਥੋਂ। ਪਸ = ਪਿਛੇ। ਕਿਰਾ = ਕਿਸਨੂੰ। ਬਾਦਸ਼ਾਹੀ = ਰਾਜ।
ਦਹੇਮ = ਅਸੀ ਦਈਏ। ਕਿਰਾ = ਕਿਸਦੇ। ਤਾਜ = ਛਤ੍ਰ। ਇ = ਦਾ।
ਇਕਬਾਲ = ਪਰਤਾਪ। ਬਰ = ਉਪਰ। ਸਰ = ਸਿਰੁ। ਨਹੇਮ = ਰਖੀਏ

ਭਾਵ— ਤੈਥੋਂ ਪਿਛੇ ਅਸ ਕਿਸਨੂੰ ਰਾਜ ਦੇਈਏ ਅਤੇ ਕਿਸਦੇ ਸਿਰ ਉਤੇ ਪਰਤਾਪ ਵਾਲਾ ਛਤ ਰਖੀਏ॥੧੦॥

ਕਿਰਾ ਮਰਦ ਅਜ਼ ਖ਼ਾਨਾ ਬੇਰੂੰ ਕੁਨੇਮ॥
ਕਿਰਾ ਬਖ਼ਤਿ ਇਕਬਾਲੁ ਬਰ ਸਰ ਨਹੇਮ॥੧੧॥

ਕਿਰਾ = ਕਿਸਨੂੰ। ਮਰਦ = ਪੁਰਸ਼। ਅਜ਼ - ਤੇ। ਖਾਨਾ =ਘਰ। ਬੇਰੂੰ=ਬਾਹਰ
ਕੁਨੇਮ =ਕਰੀਏ। ਕਿ=ਕਿਸ। ਰਾ=ਦੇ। ਬਖ਼ਤਿ ਇਕਬਾਲ = ਪਰਤਾਪ
ਵਾਲਾ ਭਾਗ। ਬਰ = ਉਪਰ। ਸਰ = ਸਿਰ। ਨਹੇਮ = ਅਸੀ ਰਖੀਏ।

ਭਾਵ— ਕਿਸੇ ਪੁਰਖ ਨੂੰ ਘਰ ਤੇ ਬਾਹਰ ਕਰੀਏ ਅਤੇ ਕਿਸਦੇ ਸਿਰ ਉਤੇ ਪਰਤਾਪ ਵਾਲਾ ਭਾਗ ਰਖੀਏ॥੧੧॥

ਬਹੋਸ਼ ਅੰਦਰ ਆਮਦ ਕੁਸ਼ਾਦਹ ਦੋਚਸ਼ਮ॥
ਬਗੁਫ਼ਤਹ ਸੁਖਨ ਸ਼ਾਹ ਪੇਸ਼ੀਨਹ ਰਸਮ॥੧੨॥

ਬ = ਵਿਚ। ਹੋਸ਼ = ਸੋਝੀ। ਅੰਦਰ = ਵਿਚ। ਆਮਦ = ਆਇਆ।
ਕੁਸ਼ਾਦਹ = ਖੋਹਲੀਆਂ। ਦੋ ਚਸ਼ਮ = ਦੋ ਅੱਖਾਂ। ਬਗੁਫ਼ਤਹ = ਕਹੀ।
ਸੁਖ਼ਨ = ਗਲ। ਸ਼ਾਹ = ਰਾਜਾ। ਪੇਸ਼ੀਨਹ = ਪਹਿਲੀ। ਰਸਮ=ਰੀਤੀ।

ਭਾਵ— ਸੁਰਤਿ ਵਿਚ ਆਇਆ ਅਤੇ ਦੋਨੋਂ ਅੱਖਾਂ ਖੋਲੀਆਂ ਰਾਜੇ ਨੇ ਪਹਿਲੀ ਮਰਯਾਦਾ ਦੀ ਗਲ ਕਹੀ॥੧੨॥