ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੫੬)

ਹਿਕਾਯਤ ਤੀਸਰੀ

ਨ ਪਾਓ ਨ ਦਸਤੋ ਨ ਚਸ਼ਮ ਜ਼ੁਬਾਂ॥
ਨ ਹੋਸ਼ੋ ਨ ਹਿੰਮਤ ਨ ਹੈਬਤ ਕਸ਼ਾਂ॥੧੩॥

ਨ = ਨਹੀਂ। ਪਾਓ = ਪੈਰ। ਓ = ਅਤੇ। ਨ = ਨਹੀਂ। ਦਸਤ = ਹਥ। ਓ = ਅਤੇ।
ਨ = ਨਹੀਂ। ਚਸ਼ਮ = ਅੱਖ। ਓ = ਅਤੇ। ਜ਼ਬਾਂ = ਜਿਹਬਾ। ਨ = ਨਹੀਂ।
ਹੋਸ਼ = ਸੂਰਤ। ਓ = ਅਤੇ। ਨ = ਨਹੀਂ। ਹਿੰਮਤ = ਉਦਮ। ਨ = ਨਹੀਂ।
ਹੈਬਤ = ਦਬਾਓ। ਕਸ਼ਾਂ = ਲੋਕ॥

ਭਾਵ— ਜਿਸਦੇ ਨ ਪੈਰ ਨ ਹੱਥ ਨ ਅੱਖਾਂ ਨ ਜੇਹਬਾ ਨ ਸੁਰਤ ਨ ਉਦਮ ਨ ਲੋਕਾਂ ਉਤੇ ਦਬਾਓ ਹੋਵੇ॥੧੩॥

ਨ ਹਾਉਲੋ ਨ ਹਿੰਮਤ ਨ ਹੀਲਾ ਨ ਹੋਸ਼॥
ਨਬੀਨੀ ਨ ਬੀਨਾਇਗੀ ਹਰਦੋ ਗੋਸ਼॥੧੪॥

ਨ = ਨਹੀਂ। ਹਾਉਲ = ਡਰ। ਨ = ਨਹੀਂ। ਹਿੰਮਤ = ਪੁਰਸ਼ਾਰਥ। ਨ= ਨਹੀਂ।
ਹੀਲਾ = ਯਤਨ। ਨ = ਨਹੀਂ। ਹੋਸ਼ = ਸੰਭਾਲ। ਨ = ਨਹੀਂ। ਬੀਨੀ = ਨੱਕ
ਨ = ਨਹੀਂ। ਬੀਨਾਇਗੀ = ਦ੍ਰਿਸ਼ਟੀ। ਹਰਦੋ = ਦੋਨੋ। ਗੋਸ਼ = ਕੰਨ।

ਭਾਵ— ਜਿਸਨੂੰ ਡਰ ਪੁਰਸ਼ਾਰਥ ਯਤਨ ਸੁਰਤ ਨੱਕ ਦ੍ਰਿਸ਼ਟੀ ਅਤੇ ਦੋਨੋਂ ਕੰਨ ਨਾ ਹੋਣ॥੧੪॥

ਹਰਾਂ ਕਸ਼ ਕਿ ਹਸਤ ਆਜ਼ਮਾਇਸ਼ ਬਵਦ॥
ਵਜ਼ਾਂ ਦੁਉਰ ਦੀਂ ਬਾਤਸ਼ਾਹੀ ਬਵਦ॥੧੫॥

ਹਰਾਂਕਸ = ਜੋ ਕੋਈ। ਕਿ = ਕਿ। ਹਸਤ = ਹੈ। ਅਜ਼ਮਾਇਸ਼ = ਪ੍ਰੀਖ੍ਯਾ।
ਵਜ਼ਾਂ = ਉਸਤਰਾਂ। ਦਉਰ = ਆਗਿਆ। ਦੀਂ = ਧਰਮ।
ਬਾਦਸ਼ਾਹੀ = ਰਾਜ। ਬਵਦ—ਹੋਵੇ।

ਭਾਵ— ਜੋ ਕੋਈ ਕਿ ਹੋਵੇ ਪ੍ਰੀਖਿਆ ਕਰੋ ਉਸਦੀ ਆਗਿਆ ਨਾਲ ਏਹ ਧਾਰਮਿਕ ਰਾਜ ਹੋ ਜਾਊ॥੧੫॥

ਅਜਬ ਮਾਂਦ ਦਾ ਨਾਇ ਦਉਰ ਈਂ ਜਵਾਬ॥
ਸੁਖਨ ਬਾਜ਼ ਦੀਗਰ ਕੁਨਦ ਬਾ ਜਵਾਬ॥੧੬॥

ਅਜਬ = ਅਸਚਰਜ। ਮਾਂਦ = ਰਹੇ। ਦਾਨਾ = ਬੁਧਵਾਨ। ਇ = ਦੇ।
ਦਉਰ = ਸਮਾਂ। ਈਂ = ਇਸ। ਜਵਾਬ = ਉਤਰ। ਸੁਖਨ = ਗਲ। ਬਾਜ਼=ਫੇਰ।
ਦੀਗਰ = ਦੂਜੀ। ਕੁਨਦ = ਕਰੇ। ਬਾ = ਨਾਲ। ਸਵਾਬ=ਚੰਗਿਆਈ।

ਭਾਵ— ਸਮੇਂ ਦੇ ਬੁਧੀਵਾਨ (ਮੰਤ੍ਰੀ) ਇਸ ਉਤਰ ਤੇ ਅਸਚਰਜ ਰਹਿ ਗਏ