ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੫੭)

ਹਿਕਾਯਤ ਤੀਸਰੀ

ਫੇਰ ਚਾਹਿਆ-ਗਲ ਭਲੀ ਪ੍ਰਕਾਰ ਕਰੇ ਦੂਜੀ ਵੇਰੀਂ॥੧੬॥

ਬ ਕਿੰਗਸ਼ ਦਰਾਂਮਦ ਦਰੰਗਸ਼ ਗਿਰਿਫਤ॥
ਜਵਾਬੇ ਸਖਨ ਰਾ ਬਰੰਗਸ਼ ਗਿਰਿਫਤ॥੧੭॥

ਬ = ਵਿਚ। ਕਿੰਗਸ਼ = ਮਤਾ। ਦਰਾਂਮਦ = ਆਇਆ। ਦਰੰਗ = ਢਿਲ
ਸ਼ = ਉਸ। ਗਿਰਿਫਤ = ਫੜੀ। ਜਵਾਬ = ਉਤਰ। ਏ = ਦਾ। ਸੁਖਨ = ਬਾਤ
ਰਾ = ਨੂੰ। ਬ = ਵਿਚ। ਰੰਗ = ਭਲੀ ਪ੍ਰਕਾਰ। ਸ਼ = ਉਸ। ਗਿਰਿਫਤ = ਫੜਿਆ।

ਭਾਵ— ਮੰਤ੍ਰੀਆਂ ਨੇ ਆਪੋ ਵਿਚੀ ਮਤਾ ਪਕਾਇਆ ਅਤੇ ਚਿਰ ਲਾਇ ਦਿੱਤਾ ਫਿਰ ਬਾਤ ਦੇ ਉਤਰ ਨੂੰ ਭਲੀ ਪ੍ਚਾਰ ਕਹਿਣ ਲੱਗੇ॥੧੭॥

ਚਪੋਰਾਸਤਸ਼ ਕਰਦ ਚਰਖ਼ੇ ਜ਼ੁਬਾਂ॥
ਬਰਾਵਰਦ ਸੁਖ਼ਨੇ ਕੈਬਰ ਕਮਾਂ॥੧੮॥

ਚਪ = ਖੱਬਾ। ਓ = ਅਤੇ। ਰਾਸਤ = ਸਜਾ। ਸ਼ = ਉਸ। ਕਰਦ = ਕੀਤੀ।
ਚਰਖ-ਚਕ੍ਰ। ਏ = ਦਾ। ਜ਼ੁਬਾਂ = ਬੋਲੀ। ਬਰਾਵਰਦ = ਕਢੀ। ਸੁਖਨ= ਬਾਤ।
ਚੁ = ਨਿਆਈਂ। ਕੈਬਰ = ਤੀਰ। ਕਮਾਂ = ਧਨਖ।

ਭਾਵ— ਪਹਿਲਾਂ ਓਹਨਾਂ ਨੇ ਸਜੇ ਖੱਬੇ ਬਾਤ ਨੂੰ ਚਕ੍ਰ ਦਿਤਾ (ਐਧਰ ਓਧਰ ਦੀਆਂ ਗਲਾਂ ਕੀਤੀਆਂ) ਫੇਰ ਬਾਤ ਧਨੁਖ ਦੇ ਬਾਣ ਦੀ ਨਿਆਈਂ ਸਿਧੀ ਕਢੀ (ਕੀਤੀ॥੧੮॥

ਕਿ ਐ ਸ਼ਾਹ ਹੁਸ਼ਿਆਰ ਆਜ਼ਾਦ ਮਗਜ਼॥
ਚਿਰਾਮੇ ਤੁਗੋਈ ਦਰੀਂ ਕਾਰ ਨਗਜ਼॥੧੯॥

ਕਿ = ਜੋ। ਐ = ਹੈ। ਸ਼ਾਹ - ਰਾਜਾ। ਹੁਸ਼ਿਆਰ = ਸਿਆਣਾ।
ਆਜ਼ਾਦ = ਨਿਆਰਾ। ਮਗਜ਼ = ਸੋਚ। ਚਿਰਾ = ਕਿਉਂ
ਮੇਤੁਗੋਈ = ਤੂੰ ਕਹਿੰਦਾ ਹੈ। ਦਰੀਂ = (ਦਰ। ਈਂ = ਦਰ = ਵਿਚ। ਈਂ =) ਇਸ।
ਕਾਰ = ਕੰਮ। (ਇਸ ਕੰਮ ਵਿਚ) ਨਗਜ਼ = ਅਸਚਰਜ।

ਭਾਵ— ਜੋ ਹੈ ਸਿਆਣੇ ਅਤੇ ਨਿਆਰੀ ਬੁਧੀ ਵਾਲੇ ਰਾਜੇ ਤੂੰ ਅਸਚਰਜ ਗੱਲਾਂ ਕਿਉਂ ਆਖਦਾ ਹੈਂ॥੧੯॥

ਕਸੇ ਰਾ ਸ਼ਵਦ ਕਾਰ ਈਂ ਦਰ ਜ਼ਮਾਂ॥
ਵਜ਼ਾਂ ਹਸਤ ਐਬਸਤ ਜ਼ਾਹਰ ਜਹਾਂ॥੨੦॥