ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੫੮)

ਹਿਕਾਯਤ ਤੀਸਰੀ

ਕਸੇ = ਜੋ ਕੋਈ। ਰਾ = ਦਾ। ਸ਼ਵਦ = ਹੋਵੇ। ਕਾਰ = ਕੰਮ। ਈਂ = ਇਸ
ਦਰ = ਪ੍ਰਕਾਰ। ਜਮਾਂ = ਸਮਾ। ਵਜ਼ਾਂ = ਉਸਤੇ। ਹਸਤ = ਹਥ। ਐਬਸਤ = ਐਬ
ਅਸਤ, ਐਬ = ਭੈੜ। ਅਸਤ = ਹੈ। ਜ਼ਾਹਰ = ਪ੍ਰਗਟ। ਜਹਾਂ = ਸੰਸਾਰ।

ਭਾਵ— ਜਿਸ ਕਿਸੇ ਦਾ ਜਗਤ ਵਿਚ ਇਸ ਪਕਾਰ ਦਾ ਕੰਮ ਹੋਵੇ ਉਸਦੇ ਹਥ ਸੰਸਾਰ ਦੇਣਾ ਪਰਗਟ ਭੈੜ ਹੈ॥੨੦॥

ਕਿ ਈਂ ਹਸਤ ਐਬੋ ਤੁਗੋਈ ਹੁਨਰ॥
ਕਿ ਐ ਸ਼ਾਹ ਸ਼ਾਹਾਂ, ਹਮਹੁ ਬਹਰੋ ਬਰ॥੨੧॥

ਕਿ = ਜੋ। ਈਂ = ਏਹ। ਹਸਤ = ਹੈ॥ ਐਬ = ਬੁਰਿਆਈ। ਓ = ਅਤੇ।
ਤੁ = ਤੂੰ। ਗੋਈ = ਆਖਦਾ ਹੈ। ਹੁਨਰ = ਗੁਣ। ਕਿ = ਜੋ। ਐ = ਹੇ।
ਸ਼ਾਹ ਸ਼ਾਹਾਂ = ਰਾਜਿਆਂ ਦਾ ਰਾਜਾ। ਹਮਹ = ਸਾਰੇ। ਬਹਰ = ਸਮੁੰਦਰ।
ਓ = ਅਤੇ। ਬਰ = ਧਰਤੀ।

ਭਾਵ— ਜੋ ਹੇ ਸਾਰੇ ਸਮੁੰਦਰਾਂ ਅਤੇ ਧਰਤੀ ਦੇ ਰਾਜਿਆਂ ਦੇ ਰਾਜੇ ਏਹ (ਗਲ ਜੋ ਤੂੰ ਆਖੀ ਹੈ) ਭੈੜ ਹੈ ਅਤੇ ਤੂੰ ਗੁਣ ਕਹਿੰਦਾ ਹੈਂ॥ ੨੧॥

ਨ ਦਰ ਜੰਗ ਪੁਸ਼ਤੋ ਨ ਦੁਸ਼ਨਾਮ ਦਾਦ॥
ਨ ਅੰਗੁਸ਼ਤ ਬਰ ਹਰਫਿ ਦੁਸ਼ਮਨ ਨਿਹਾਦ॥੨੨॥

ਨ = ਨਹੀਂ। ਦਰ = ਵਿਚ। ਜੰਗ = ਜੁਧ। ਪੁਸ਼ਤ = ਪਿਠ। ਓ = ਅਤੇ।
ਦੁਸ਼ਨਾਮ = ਗਾਲ। ਦਾਦ = ਦਿਤੀ। ਨ = ਨਹੀਂ। ਅੰਗੁਸ਼ਤ = ਉਂਗਲੀ।
ਬਰ = ਉਤੇ। ਹਰਫਿ = ਲਿਖਤ। ਦੁਸ਼ਮਨ = ਵੈਰੀ। ਨਿਹਾਦ = ਰਖੀ।

ਭਾਵ— (ਆਪਨੇ) ਨਾ ਯੁਧ ਵਿਚ ਪਿਠ ਮੋੜੀ ਨਾ (ਕਿਸੇ ਨੂੰ) ਗਾਲ ਦਿਤੀ। ਨਾ ਵੈਰੀ ਦੀ ਲਿਖਤ ਉਤੇ ਉਂਗਲ ਰਖੀ॥ ੨੨॥

ਨ ਆਰਾਮਿ ਦੁਸ਼ਮਨ ਨ ਆਜ਼ਾਰ ਦੋਸਤ॥
ਜਵਾਬੇ ਗਦਾ ਰਾ ਅਦੂਰਾ ਬਿਪੋਸਤ॥੨੩॥

ਨ = ਨਹੀਂ। ਅਰਾਮਿ = ਸੁਖ। ਦੁਸ਼ਮਨ = ਦੁਰਜਨ। ਨ = ਨਹੀਂ।
ਆਜ਼ਾਰ = ਦੁਖ। ਇ = ਦਾ। ਦੋਸਤ = ਮਿਤਰ। ਜਵਾਬ = ਉੱਤਰ। ਏ = ਦੇ
ਗਦਾ = ਮੰਗਤਾ। ਰਾ = ਨੂੰ। ਅਦੂ = ਵੈਰੀ। ਰਾ = ਨੂੰ। ਬਿ = ਤੇ। ਪੋਸਤ = ਚੰਮ

ਭਾਵ— ਨਾ ਵੈਰੀ ਦਾ ਸੁਖ ਨਾ ਮਿਤਰ ਦਾ ਦੁਖ ਕਦੇ ਆਪਨੂੰ ਭਾਇਆ ਹੈ ਅਤੇ ਨਾ ਭਿਖਾਰੀ ਨੂੰ ਐਵੇਂ ਜਾਨ ਦਿਤਾ ਹੈ ਅਤੇ ਨਾ ਹੀ ਦੁਰਜਨ ਦੇ ਚੰਮ ਲਾਹੁਣ ਤੇ ਢਿਲ ਕੀਤੀ ਹੈ॥੨੩॥