ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੫੯)

ਹਿਕਾਯਤ ਤੀਸਰੀ

ਨਵੀ ਸਿੰਦਹ ਰਾ ਜਾ ਨ ਹਰਫ਼ੋ ਨਿਹਦ॥
ਸੁਖ਼ਨ ਰਾ ਬਹੱਕ ਜਾਇ ਸ਼ਰਫ਼ੋ ਦਿਹਦ॥੨੪॥

ਨਵੀਸਿੰਦਹ = ਲਿਖਾਰੀ। ਰਾ-ਨੂੰ। ਜਾ = ਥਾਉਂ। ਨ = ਨਹੀਂ।
ਹਰਫੋ = ਅਉਗਣ। ਨਿਹਦ = ਰੱਖੀ। ਸੁਖਨ = ਬਾਤ। ਰਾ = ਨੂੰ
ਬ = ਵਿਚ। ਹੱਕ = ਸਚਿਆਈ। ਜਾਇ = ਪਦਵੀ। ਸ਼ਰਫ = ਵਡਿਆਈ।
(ਓ=ਵਾਧੂ ਪਦ ਜੋੜਕ)। ਦਿਹਦ=ਦਿੱਤੀ।

ਭਾਵ— ਲਿਖਾਰੀ ਨੂੰ ਅਉਗਣ ਲਿਖਣ ਦਾ ਥਾਂ ਨਹੀਂ ਰੱਖਿਆ ਅਰ ਸੱਚੀ ਬਾਤ ਨੂੰ ਵਡਿਆਈ ਦੀ ਪਦਵੀ ਦਿੱਤੀ॥੨੪॥

ਨ ਉਸਤਾਦ ਰਾ ਦਾਦ ਜਾਏ ਸੁਖਨ॥
ਫਰਾਮੋਸ਼ਗੀ ਚੂੰ ਬਕਾਰੇ ਕੁਚਨ॥੨੫॥

ਨ = ਨਾਂ। ਉਸਤਾਦ = ਪੜ੍ਹਾਉਨ ਵਾਲਾ। ਰਾ = ਨੂੰ। ਦਾਦ = ਦਿੱਤਾ।
ਜਾਏ = ਸਮਾ। ਸੁਖਨ = ਗੱਲ। ਫਰਾਮੋਸ਼ਗੀ = ਭੁਲ। ਚੂੰ = ਕਿਉਂ। ਬ = ਵਿੱਚ ਕਾਰ = ਕੰਮ। ਏ = ਉਸਤਤੀ ਸੰਬੰਧੀ। ਕੁਹਨ = ਪੁਰਾਣੇ।

ਭਾਵ— ਨਾਂ ਹੀ ਆਪਣੇ ਸਿੱਖਯਾ ਦਾਤੇ ਨੂੰ ਬੋਲਣ ਦਾ ਸਮਾਂ ਦਿੱਤਾ ਹੈ, ਹੁਣ ਪੁਰਾਣੇ ਕੰਮ ਨੂੰ ਭੁਲਾਉਣੇ ਦਾ ਕੀ ਕਾਰਣ ਹੈ (ਹੁਣ ਬੁਧੀ ਨੂੰ ਕਿਉਂ ਭੁਲਾਇਆ ਹੈ)॥੨੫॥

ਬ ਬਦ ਮਸ੍ਵਲਿਹਤ ਨਦਾਦਨ ਦਿਗਰ॥
ਬ ਹੁਸ਼ ਨਾਮਿ ਓ ਚੂੰ ਤੋ ਗੋਯਦ ਹੁਨਰ॥੨੬॥

ਬ = ਵਿਚ। ਬਦ - ਬੁਰੀ। ਮਸ੍ਵਲਿਹਤ = ਮਤਾ। ਕਸ = ਕਿਸੇ।
ਨਦਾਂਦਨ = ਨਹੀਂ ਦੇਣੀ। ਦਿਗਰ = ਦੂਜਾ। ਬ = ਵਿਚ। ਹੁਸ਼ = ਸੁਰਤ।
(ਹੋ) ਨਾਮ = ਨਾਉਂ। ਇ = ਦਾ। ਓ = ਉਸ। ਚੂੰ ਤੋਂ = ਤੇਰੇ ਵਰਗਾ।
ਗੋਯਦ = ਕਹੇ। ਹੁਨਰ = ਗੁਣ

ਭਾਵ— ਖੋਟਾ ਮਤਾ ਕਿਸੇ ਦੂਜੇ ਨੂੰ ਨਹੀਂ ਦੇਣਾ ਚਾਹੀਦਾ, ਸੁਰਤ ਸੰਭਾਲੋ ਤੇਰੇ ਵਰਗਾ (ਬੁਧੀਵਾਨ) ਉਸ (ਬੁਰਿਆਈ) ਦਾ ਨਾਉਂ ਗੁਣ ਕਹੇ॥੨੬॥

ਬ ਬੀਨਦ ਦਿਗਰ ਜ਼ਨ ਬਚਸ਼ਮੇ ਖੁਦਸ਼॥
ਨ ਬਰ ਕਾਰਿ ਕਸ ਕਰਦ ਨਦਰਿ ਬਦਸ਼॥੨੭॥

ਨ = ਨਹੀਂ। ਬੀਨਦ = ਦੇਖੇ। ਦਿਗਰਜ਼ਨ = ਦੂਜੇ ਦੀ ਇਸਤ੍ਰੀ। ਬ = ਨਾਲ।
ਚਸ਼ਮ = ਅੱਖ। ਏ = ਦੇ। ਖੁਦ = ਆਪ। ਸ਼ = ਓਹ। ਨ ਨਹੀਂ।