ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(60)

ਹਿਕਾਯਤ ਤੀਸਰੀ

ਬਰ = ਉਪਰ ਕਾਰਿ = ਕੰਮ। ਕਸ = ਕਿਸੀ। ਕਰਦ = ਕੀਤੀ।
ਨਦਰ = ਧਿਆਨ। ਇ = ਉਸਤਤੀ ਸੰਬੰਧਕ। ਬਦ = ਬੁਰਾ। ਸ਼ = ਉਸ।

ਭਾਵ—(ਰਾਜੇ ਨੇ ਉਤਰ ਦਿੱਤਾ) ਜੋ ਆਪਣੀ ਅੱਖੀਂ ਪਰ ਇਸਤਰੀ ਨ ਦੇਖੋ ਅਤੇ ਨਾ ਦੂਜੇ ਦੇ ਕੰਮ ਉਤੇ ਬੁਰਾ ਧਿਆਨ ਕਰੇ॥੨੭॥

ਨਜ਼ਰ ਕਰਦ ਕਸ ਬਰ ਨ ਹਰਫੇ ਹਰਾਮ॥
ਨਿਗਾਹ ਦਾਸ਼ਤ ਬਰ ਸ਼ੁਕਰਿ ਯਜਦਾਂ ਮੁਦਾਮ॥੨੮॥

ਨਜ਼ਰ = ਦ੍ਰਿਸ਼ਟੀ। ਕਰਦ = ਕੀਤੀ। ਕਸ = ਕਿਸੇ। ਬਰ = ਉਤੇ।
ਨ = ਨਹੀਂ। ਹਰਫ = ਗੱਲ। ਏ = ਉਸਤਤੀ ਸੰਬੰਧਕ। ਹਰਾਮ = ਅਜੋਗ।
ਨਿਗਾਹ = ਧਿਆਨ। ਦਾਸਤ = ਰੱਖਿਆ। ਬਰ=ਉਪਰ। ਸ਼ੁਕਰਿ = ਧੰਨਵਾਦ
ਯਜ਼ਦਾਂ = ਈਸ਼ਵਰ। ਮੁਦਾਮ = ਸਦੀਵ।

ਭਾਵ—ਨਾਂ ਹੀ ਉਸਨੇ ਕਿਸੇ ਦੇ ਮੰਦੇ ਬੋਲਾਂ ਤੇ ਧਿਆਨ ਕੀਤਾ ਹੈ ਅਤੇ ਸਦੀਵ ਸ਼੍ਰੀ ਵਾਹਿਗੁਰੂ ਦੇ ਧੰਨਵਾਦ ਵੱਲ ਧਿਆਨ ਰੱਖਿਆ ਹੈ॥੨੮॥

ਨਜ਼ਰ ਰਾ ਬ ਬਦਕਾਰਿ ਦੀਗਰ ਬਿਬਸਤ॥
ਸ਼ਨਾਸੀ ਤੋ ਤਹਕੀਕ ਓਕੋਰ ਹਸਤ॥੨੯॥

ਨਜ਼ਰ = ਧਿਆਨ। ਰਾ = ਨੂੰ। ਬ = ਉਤੇ। ਬਦ = ਬੁਰਾ। ਕਾਰ = ਕੰਮ।
ਇ = ਦੇ। ਦੀਗਰ = ਦੂਜਾ। ਬਿਬਸਤ = ਬੰਨ੍ਹਿਆ (ਰੋਕਿਆ)।
ਸ਼ਨਾਸੀ = ਤੂੰ ਜਾਣੇ। ਤੋ = ਤੂੰ। ਤਹਕੀਕ = ਸਚ ਮੁਚ।
ਓ = ਓਹ। ਕੋਰ = ਅੰਨ੍ਹਾ। ਹਸਤ = ਹੈ।

ਭਾਵ— (ਅਤੇ) ਦੂਜੇ ਦੇ ਮੰਦੇ ਕੰਮ ਵੱਲੋਂ ਜਿਨ ਧਿਆਨ ਰੋਕਿਆ ਹੈ ਤੁਸੀਂ ਜਾਣੋ ਸਚਮੁਚ ਓਹ ਅੰਨ੍ਹਾ ਹੈ॥੨੯॥

ਕਦਮ ਰਾ ਨ ਦਾਰਦ ਬ ਬਦਕਾਰ ਕਾਰ॥
ਨਦਰ ਜੰਗ, ਪਸ ਪਾਉ ਪੁਸ਼ਤੇ ਹਜ਼ਾਰ॥੩੦॥

ਕਦਮ = ਡਿੰਘ। ਰਾ = ਨੂੰ। ਨਦਾਰਦ = ਨਾ ਰਖੇ। ਬ-ਵਿਚ। ਬਦਕਾਰ=ਬੁਰਾ ਕੰਮ
ਕਾਰ = ਵਰਤਾਓ। ਨ = ਨਹੀਂ। ਦਰ = ਵਿਚ। ਜੰਗ = ਜੁੱਧ। ਪਸ = ਪਿਛੇ
ਪਾਉ = ਪੈਰ। ਪੁਸ਼ਤ = ਪਿਛੇ। ਇ = ਦੇ। ਹਜ਼ਾਰ = ਹਜਾਰ।

ਭਾਵ—ਪੈਰਾਂ ਨੂੰ ਬੁਰੇ ਕੰਮ ਵਿਚ ਨਾ ਵਰਤੇ (ਬੁਰੇ ਕੰਮ ਵਿਚ ਪੈਰ ਨਾ ਪਾਵੇ) ਨਾਂ ਹੀ ਹਜ਼ਾਰਾਂ ਦੇ ਪਿਛੇ ਜੁੱਧ ਵਿਚੋਂ ਪੈਰ ਹਟਾਵੇ॥੩੦॥