ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੬੧)

ਹਿਕਾਯਤ ਤੀਸਰੀ

ਨ ਦਰਕਾਰ ਦੁਜ਼ਦੀ ਨ ਦਿਲ ਬਿਸ਼ਕਨੀ॥
ਨ ਖਾਨਾ ਖਮਰਬਾਜ਼ ਨ ਰਹਜ਼ਨੀ॥੩੧॥

ਨ = ਨਹੀਂ। ਦਰਕਾਰ = ਕੰਮ ਵਿਚ। ਦੁਜ਼ਦੀ = ਚੋਰੀ। ਨ = ਨਹੀਂ।
ਦਿਲ = ਚਿਤ। ਬਿਸ਼ਕਨੀ = ਤੋੜਨਾ! ਨ = ਨਹੀਂ। ਖਾਨਾ = ਘਰ।
ਖਮਰਬਾਜ਼ = ਮਦ ਪੀਵਨ ਵਾਲਾ। ਨ = ਨਹੀਂ। ਰਹਜ਼ਨੀ = ਰਸਤਾ ਲੁਟਣਾ।

ਭਾਵ— ਜੋ ਨਾ ਕੰਮ ਵਿਚ ਚੋਰੀ ਕਰੇ ਨਾ ਕਿਸੇ ਦੇ ਚਿਤ ਨੂੰ ਦੁਖਾਵੇ ਅਤੇ ਨਾ ਮਦ ਵਾਲੇ (ਕਲਾਲ) ਦੇ ਘਰ ਜਾਵੇ ਅਤੇ ਨਾ ਲੁਟ ਮਾਰ ਕਰੇ॥੩੧॥

ਬਨਾਕਸ਼ ਦੁਆਏ ਨ ਗੋਯਦ ਸੁਖਨ॥
ਬਖ਼ਾਹਸ਼ ਖ਼ਰਾਸ਼ੀ ਨ ਜੋਯਦ ਸਖਨ॥੩੨॥

ਬ = ਵਿਚ। ਨਾਕਸ = ਬੁਰੀ। ਦੁਆਏ = ਬੇਨਤੀ (ਅਰਦਾਸ)। ਨਗੋਯਦ = ਨ
ਕਹੇ। ਸੁਖਨ = ਬਚਨ। ਬ = ਲਈ। ਖਾਹਸ਼ = ਇਛਾ। ਖਰਾਸ਼ੀ = ਛਿਲਣਾ।
ਨ = ਨਹੀਂ। ਜੋਯਦ = ਢੂੰਡੇ। ਸੁਖਨ = ਬਾਤ।

ਭਾਵ— ਮੰਦੇ ਅਰਦਾਸੇ ਦੀ ਗਲ ਨ ਕਰੇ ਅਤੇ ਚਾਹ ਨਾਲ ਦੁਖਾਉਣ ਵਾਲੀ ਗਲ ਨ ਢੂੰਡੇ॥੩੨॥

ਬ ਬਦਕਾਰਿ ਕਸ ਦਰ ਨ ਦਾਦੰਦ ਪਾਇ॥
ਕਿ ਓ ਪਾਇ ਲੰਗਸ਼ਤ ਗੋਈ ਬਜਾਇ॥੩੩॥

ਬ = ਵਿਚ। ਬਦ = ਬੁਰਾ। ਕਾਰ = ਕੰਮ। ਇਹ = ਦੇ। ਕਸ = ਕਿਸੀ। ਦਰ = ਵਿਚ
ਨ = ਨਹੀਂ। ਦਾਦੰਦ = ਦਿਤਾ। ਪਾਇ = ਪੈਰ। ਕਿ = ਜੋ। ਓ= ਓਹ।
ਪਾਇ - ਪੈਰ। ਲੰਗ = ਡੁੱਡਾ। ਅਸਤ = ਹੈ। (ਲੰਗਸਤ ਲੰਗ ਅਸਤ
ਗੋਈ ਤੂੰ ਕਹੇਂ। ਬਜਾਇ = ਠੀਕ।

ਭਾਵ— ਜਿਸ ਕਿਸੀ ਨੇ ਕਿਸੇ ਦੇ ਬੁਰੇ ਕੰਮ ਵਿਚ ਪੈਰ ਨਹੀਂ ਪਾਇਆ (ਜਾਣੋ ਜੋ ਠੀਕ ਓਹ ਲੂਲਾ ਹੈ)॥੩੩॥

ਬਦੁਜ਼ਦੀ ਮਤਾ ਰਾ ਨ ਆਲੂਦਹ ਦਸ਼ਤ॥
ਬਖੁਰਸ਼ੇ ਹਰਾਮੋ ਕੁਸ਼ਾਇਦ ਨ ਦਸਤ॥੩੪॥

ਬ = ਲਈ। ਦੁਜ਼ਦੀ= ਚੋਰੀ। ਮਤਾ = (ਮਤਾਅ) ਪੂੰਜੀ। ਰਾ = ਨੂੰ। ਨ = ਨਹੀਂ।
ਆਲੂਦਹ = ਲਬੇੜਿਆ। ਦਸਤ = ਹਥ। ਬ = ਲਈ। ਖੁਰਸ਼ = ਖਾਣਾ, ਭੋਜਨ।
ਏ = ਦੇ। ਹਰਾਮ = ਅਜੋਗ। ਓ = ਅਤੇ। ਕੁਸ਼ਾਇਦ = ਖੋਲੇ।
ਨ = ਨਹੀਂ। ਦਸਤ = ਹਥ।