ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੬੨)

ਹਿਕਾਯਤ ਤੀਸਰੀ

ਭਾਵ— ਪੂੰਜੀ ਦੇ ਚੁਰਾਉਨ ਲਈ ਹਥ (ਜਿਨ) ਨਹੀਂ ਲਬੇੜਿਆ ਅਤੇ ਅਜੋਗ ਭੋਜਨ ਲਈ ਹਥ ਨਹੀਂ ਛਡਿਆ॥੩੪॥

ਬ ਖ਼ੁਦ ਦਸਤ ਖ਼ਾਹਿਸ਼ ਨ ਗੀਰੰਦ ਮਾਲ॥
ਨ ਰਯਤ ਖ਼ਰਾਸੀ ਨ ਆਫ਼ਿਜ਼ ਜ਼ਵਾਲ ॥੩੫॥

ਬ = ਨਾਲ। ਖੁਦ = ਅਪਣੇ। ਦਸਤ = ਹਥ। ਖਾਹਿਸ਼ = ਚਾਹਿ। ਨ = ਨਹੀਂ।
ਗੀਰੰਦ = ਫੜੇ। ਮਾਲ = ਧਨ। ਨ = ਨਹੀਂ। ਰੱਯਤ = ਪਰਜਾ। ਖ਼ਰਾਸ਼ੀ = ਛਿਲਣਾ
ਸਤਾਉਣਾ। ਨ = ਨਹੀਂ। ਆਜਿਜ਼ = ਅਧੀਨ। ਜ਼ਵਾਲ = ਘਾਟਾ।

ਭਾਵ— ਆਪਣੇ ਹਥ ਨਾਲ ਨਾ ਕਿਸੇ ਦਾ ਧਨ ਫੜੇ ਨਾ ਇੱਛਾ ਕਰੇ ਨ ਪਰਜਾ ਨੂੰ ਦੁਖਾਵੇਂ ਨਾ ਅਧੀਨ ਦਾ ਬਿਗਾੜ ਕਰੇ॥੩੫॥

ਦਿਗਰ ਜ਼ਨ ਨ ਖੁਦ ਦਸਤ ਅੰਦਾਖ਼ਤਨ॥
ਰੱਯਤ ਖ੍ਵਲਾਸਹ ਨ ਬਰ ਤਾਖਤਨ॥੩੬॥

ਦਿਗਰਜ਼ਨ = ਪਰਇਸਤਰੀ। ਨ = ਨਹੀਂ ਖੁਦ = ਕਦਾਚਿਤ। ਦਸਤ = ਹਥ।
ਅੰਦਾਖਤਨ = ਪਾਉਨਾ। ਰੱਯਤ = ਪਰਜਾ। ਖ੍ਵਲਾਸਹ = ਅਨੰਦ। ਨ = ਨਹੀਂ।
ਬਰ = ਉਤੇ। ਤਾਖਤਨ = ਚੜ੍ਹਾਈ ਕਰਨਾ।

ਭਾਵ— ਪਰ ਇਸਤ੍ਰੀ ਨੂੰ ਕਦੀ ਭੀ ਹੱਥ ਨਾ ਪਾਵੇ ਅਤੇ ਸੁਖੀ ਅਨੰਦ ਪਰਜਾ ਉਤੇ ਚੜ੍ਹਾਈ ਨਾ ਕਰੇ ॥੩੬॥

ਬਖ਼ੁਦ ਦਸਤ ਰਿਸ਼ਵਤ ਨ ਆਲੂਦਹ ਕਰਦ॥
ਕਿ ਅਜ਼ ਸ਼ਾਹ ਦੁਸ਼ਮਨ ਬਰਾਵਰਦ ਗਰਦੁ॥੩੭॥

ਬਖੁਦ = ਅਪਣਾ। ਦਸਤ = ਹੱਥ। ਬ = ਨਾਲ। ਰਿਸ਼ਵਤ = ਵੱਢੀ। ਨ=ਨਹੀਂ।
ਆਲੂਦਹ ਕਰਦ = ਲਬੇੜਿਆ। ਕਿ = ਜੋ। ਅਜ਼ = ਤੇ। ਸ਼ਾਹ = ਰਾਜਾ।
ਦੁਸ਼ਮਨ = ਵੈਰੀ। ਬਰਾਵਰਦ = ਕਢੇ। ਗਰਦ = ਧੂੜ॥

ਭਾਵ— ਆਪਣਾ ਹੱਥ ਵੱਢੀ ਨਾਲ ਨਾ ਲਬੇੜੇ (ਵੱਢੀ ਨ ਲਵੇ) ਅਤੇ ਜੋ ਰਾਜਾ ਵੈਰੀ ਦੀ ਧੂੜ ਉਡਾ ਦੇਵੇ॥੩੭॥

ਨ ਜਾਇ ਅਦੂਰਾ ਦਿਹਦ ਵਕਤਿ ਜੰਗ॥
ਬ ਬਾਰਸ਼ ਦਿਹਦ ਤੀਰ ਤਰਕਸ਼ ਖ਼ਦੰਗ॥੩੮॥

ਨ = ਨਹੀਂ। ਜਾਇ = ਥਾਉਂ। ਅਦੂ = ਵੈਰੀ। ਰਾ = ਨੂੰ। ਦਿਹਦ = ਦੇਵੇ।
ਵਕਤ-ਸਮਾਂ। ਜੰਗ = ਯੁਧ। (ਬ = ਪਦ ਜੋੜਕ) ਬਾਰਸ਼ = ਬਰਖਾ।
ਦਿਹਦ = ਦੇਵੇ। ਤੀਰ = ਬਾਣ। ਤਰਕਸ਼= ਭੱਥਾ। ਖਦੰਗ=(ਇਕ ਲਕੜੀ