ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੬੩)

ਹਿਕਾਯਤ ਤੀਸਰੀ

ਹੈ ਜਿਸਦੇ ਤੀਰ ਅਤੇ ਧਨੁਖ ਬਣਦੇ ਹਨ ਬੋਲੀ ਵਿਚ ਖ਼ਦੰਗ ਤੀਰ ਨੂੰ
         ਆਖ ਦਿੰਦੇ ਹਨ) ਤੀਰ॥

ਭਾਵ— ਲੜਾਈ ਦੇ ਸਮੇਂ ਵੈਰੀ ਨੂੰ ਥਾਉਂ ਨ ਦੇਵੇ ਅਰਥਾਤ ਟਿਕਣ ਨ ਦੇਵੇ। ਅਤੇ ਤੀਰ ਅਤੇ ਬਾਣਾਂ ਦੀ (ਅਤੀ) ਬਰਖਾ ਕਰੇ ਭਥੇ ਵਿਚੋਂ ॥੩੮॥

ਨ ਰਾਮਸ਼ ਦਿਹਦ ਅਸਪ ਰਾ ਵਕਤਿ ਕਾਰ॥
ਨਜਾਇਸ਼ ਅਦੂਰਾ ਦਿਹਦ ਦਰ ਦਿਯਾਰ॥੩੯॥

ਨ=ਨਹੀਂ। ਰਾਮਸ਼=ਸੁਖ। ਦਿਹਦ=ਦੇਵੇ। ਅਸਪ = ਘੋੜਾ। ਰਾ = ਨੂੰ।
ਵਕਤ = ਸਮਾ। ਇ = ਦੇ। ਕਾਰ = ਕੰਮ। ਨ = ਨਹੀਂ। ਜਾਇ = ਟਿਕਾਣਾ।
ਸ਼ = ਓਹ। ਅਦੂ = ਵੈਰੀ। ਰਾ = ਨੂੰ। ਦਿਹਦ… ਦੇਵੇ। ਦਰ = ਵਿਚ। ਦਿਯਾਰ =ਦੇਸ।

ਭਾਵ— ਨ ਓਹ ਕੰਮ ਦੇ ਵੇਲੇ ਘੋੜੇ ਨੂੰ ਸੁਖ ਦੇਵੇ ਅਤੇ ਨ ਵੈਰੀ ਨੂੰ ਦੇਸ ਵਿਚ ਟਿਕਣ ਦੇਵੇ॥੩੯॥

ਕਿ ਬੇ ਦਸਤ ਓ ਹਸਤ ਗੋ ਪੁਰ ਹੁਨਰ॥
ਬਆਲੂਦਗੀ ਦਰ ਨ ਬਸਤਨ ਕਮਰ॥੪੦॥

ਕਿ = ਜੋ। ਬੇਦਸਤ = (ਬਿਨਾਂ ਹੱਥਾਂ ਤੇ, ਲੁੰਜਾ। ਓ = ਓਹ। ਹਸਤ = ਹੈ।
ਗੋ = ਕਹੁ। ਪੁਰ ਹੁਨਰ = ਗੁਣ ਪ੍ਰਵੀਨ। ਬ = ਪਦ ਜੋੜਕ। ਆਲੂਦਗੀ = ਖੋਟੇ
ਕੰਮ। ਦਰ = ਵਿਚ। ਨ = ਨਹੀਂ । ਬਸਤਨ = ਬੰਨ੍ਹਣਾਂ। ਕਮਰ = ਲੱਕ।

ਭਾਵ— -ਜੋ ਹੇ ਗੁਣ ਪ੍ਰਵੀਨ (ਮੰਤ੍ਰੀਓ) ਲੂੰਜਾ ਓਹ ਹੈ ਜੋ ਕਿਸੇ ਦੇ ਖੋਟੇ ਕੰਮਾਂ ਲਈ ਲੱਕ ਨਹੀਂ ਬੰਨ੍ਹਦਾ॥੪੦॥

ਨਗੋਯਦ ਕਸੇ ਬਦ ਸ਼ੁਖ਼ਨ ਜ਼ੀਂ ਜ਼ਬਾਂ॥
ਕਿ ਓ ਬੇਜ਼ਬਾਨਸਤ ਜ਼ਾਹਿਰ ਜਹਾਂ॥੪੧॥

ਨਗੋਯਦ = ਨ ਕਹੇ। ਕਸੇ = ਕਿਸੇ। ਬਦ = ਖੋਟੀ। ਸੁਖਨ = ਬਾਤ। ਜ਼ੀਂ =(ਅਜ਼,
ਈਂ। ਅਜ਼ - ਤੇ । ਈਂ - ਇਸ) ਇਸਤੇ। ਜ਼ਬਾਂ = ਰਸਨਾ। ਕਿ = ਜੋ।
ਓ = ਓਹ। ਬੇਜ਼ਬਾਨ = ਗੂੰਗਾ। ਅਸਤ = ਹੈ। (ਬੇਜ਼ਬਾਨਸਤ
ਬੇਜ਼ਬਾਨ ਅਸਤ) ਜ਼ਾਹਿਰ = ਪਰਗਟ। ਜਹਾਂ = ਜਗਤ।

ਭਾਵ— ਕਿਸੇ ਦੀ ਬੁਰੀ ਗੱਲ ਜੋ ਇਸ ਰਸਨਾਂ ਤੇ ਨਾ ਕਹੇ ਓਹ ਜਗਤ ਵਿਚ ਗੁੰਗਾ ਪਰਗਟ ਹੈ ॥੪੧॥

ਸ਼ੁਨੀਦਨ ਨ ਬਦ ਸੁਖਨਿ ਕਸਰਾ ਬਗੋਸ਼॥
ਕਿ ਓ ਹਸਤ ਬਗੋਸ਼ ਗੋਈ ਬਹੋਸ਼ ॥੪੨॥