ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੬੪)

ਹਿਕਾਯਤ ਤੀਸਰੀ

ਸ਼ੁਨੀਦਨ = ਸੁਣਨਾ। ਨ = ਨਹੀਂ। ਬਦਸੁਖਨ = ਬੁਰੀ ਗੱਲ। ਇ = ਦੀ।
ਕਸ = ਕਿਸੇ। ਰਾ = ਨੂੰ। ਬ = ਨਾਲ। ਗੋਸ਼ - ਕੰਨ। ਕਿ = ਜੋ । ਓ = ਓਹ
ਹਸਤ = ਹੈ। ਬੇਗੋਸ਼ = ਬੁਰਾ। ਗੋਈ = ਤੂੰ ਕਹੇ। ਬਹੋਸ਼ = ਸਮਝ ਨਾਲ।

ਭਾਵ— ਜੋ ਕਿਸੇ ਦੀ ਬੁਰੀ ਗੱਲ ਕੰਨ ਦੇਕੇ ਨਾ ਸੁਣੇ ਓਹ ਬੋਲਾ ਹੈ ਤੁਸੀਂ ਸੋਚ ਲਓ ॥੪੨॥

ਕਿ ਪਸ ਪਰਦਹ ਚੁਗਲੀ ਸ਼ੁਨੀਦਨ ਨਕਸ॥
ਵਜ਼ਾਂ ਖ਼ੁਦ ਸ਼ਨਾਸੀ ਕਿ ਗੋਈ ਸ਼ਹਸ਼ ॥੪੩॥

ਕਿ = ਜੋ। ਪਸ = ਪਿਛੇ। ਪਰਦਹ = ਓਲ੍ਹਾ । ਚੁਗ਼ਲੀ =ਲੂਤੀੀ। ਸ਼ੁਨੀਦਨ = ਸੁਣਨਾ।

ਨ = ਨਹੀਂ। ਕਸ = ਕਿਸੇ ਦੀ। ਵਜ਼ਾਂ (ਵ ਅਜ਼ ਆਂ। ਵ= ਪਦ ਜੋੜਕ।
ਅਜ਼ = ਤੇ। ਆਂ = ਉਸ) ਉਸਤੇ। ਖੁਦ = ਸਚਮੁਚ। ਸ਼ਨਾਸ਼ੀ = ਤੂੰ ਪਛਾਣ
ਕਿ = ਅਤੇ। ਗੋਈ = ਤੂੰ ਕਹੇ। ਸ਼ਹਸ਼ = ਉਹ ਰਾਜਾ।

ਭਾਵ— ਜੋ ਕਿਸੇ ਦੀ ਅਣਹੋਈ ਗੱਲ ਪਿਛੇ ਤੇ ਨਾ ਸੁਣੇ ਠੀਕ ਤੁਸੀਂ ਉਸਨੂੰ ਪਛਾਣੋ ਅਤੇ ਰਾਜਾ ਕਹੋ।੪੩॥

ਕਸੇ ਕਾਰਿ ਬਦ ਰਾ ਨ ਗੀਰੰਦ ਬੋਇ॥
ਕਿ ਓ ਹਸਤ ਬੇਬੀਨੀਓ ਨੇਕ ਖੋਇ॥੪੪॥

ਕਸੇ = ਜੇੜ੍ਹਾ। ਕਾਰ = ਕੰਮ। ਏ = ਉਪਮਾਂ ਅਤੇ ਉਪਮੇਯ ਜੋੜਕ ਪਦ।
ਬਦ = ਬੁਰਾ। ਰਾ = ਨੂੰ। ਨ = ਨਹੀਂ। ਗੀਰੰਦ = ਲਵੇ। ਬੋਇ = (ਬੂਇ) ਸੁਗੰਧੀ।
ਕਿ = ਜੋ। ਓ = ਓਹ। ਹਸਤ = ਹੈ। ਬੇ = ਬਿਨਾਂ। ਬੀਨੀ = ਨੱਕ।
ਓ = ਅਤੇ। ਨੇਕ = ਭਲਾ। ਖੋਇ = (ਖੂਇ) ਸੁਭਾਉ।

ਭਾਵ— ਜੋ ਕੋਈ ਬੁਰੇ ਕੰਮ ਦੀ ਵਾਸ਼ਨਾ ਨਾ ਲਵੇ (ਜਾਣੋ) ਜੋ ਓਹ ਨੱਕ ਵੱਢਾ ਅਤੇ ਭਲੇ ਸੁਭਾਉ ਵਾਲਾ ਹੈ ॥੪੪॥

ਨ ਹਉਲਿ ਦਿਗਰ ਹਸਤ ਗ਼ੈਰ ਅਜ਼ ਖ਼ੁਦਾਇ॥
ਕਿ ਹਿੰਮਤ ਵਰਾਂ ਰਾ ਦਰਾਰਦ ਜ਼ਿਪਾਇ॥੪੫॥

ਨ=ਨਹੀਂ। ਹਉਲ=ਡਰ । ਇ=ਦਾ। ਦਿਗਰ = ਦੂਜਾ। ਹਸਤ = ਹੈ। ਗੈਰ=ਬਿਨ। ਅਜ਼=ਤੇ। ਖੁਦਾਇ=ਵਾਹਿਗੁਰੂ। ਕਿ=ਜੋ। ਹਿੰਮਤਵਰਾਂ = (ਬਹੁ ਵਾਚਕ ਹਿੰਮਤ ਵਰਦਾ ਹੈ ਹਿੰਮਤ ਵਰ ਸੂਰਮਾ) ਸੂਰਮੇਂ। ਰਾ = ਨੂੰ। ਦਰਾਰਦ = (ਦਰ ਆਰਦ) ਭੁੰਜੇ ਸਿੱਟੇ। ਜ਼ਿ = ਤੇ। ਪਾਇ = ਪੈਰ ਭਾਵ— ਜਿਸਨੂੰ ਬਿਨਾਂ ਪਰਮੇਸ਼੍ਵਰ ਤੇ ਕਿਸੇ ਦਾ ਡਰ ਨਹੀਂ ਅਤੇ ਜੋ ਸੂਰਮਿਆਂ ਨੂੰ ਮਾਰ ਪਛਾੜੇ॥੪੫॥