ਸਮੱਗਰੀ 'ਤੇ ਜਾਓ

ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੬੫)

ਹਿਕਾਯਤ ਤੀਸਰੀ

ਬਹੋਸ਼ ਅੰਦਰ ਆਯਦ ਹਮਹ ਵਕਤਿ ਜੰਗ॥
ਕਿ ਕੋਸ਼ਸ਼ ਕੁਨੱਦ ਓ ਬਤੀਰੋ ਤੁਫੰਗ॥੪੬॥

ਬ = ਵਿਚ। ਹੋਸ਼=ਸੁਰਤ। ਅੰਦਰ = ਵਿਚ। ਆਯਦ = ਆਵੇ। ਹਮਹ = ਸਦੀਵ।
ਵਕਤ = ਵੇਲਾ। ਇ = ਦੇ। ਜੰਗ = ਜੁੱਧ। ਕਿ = ਜੋ। ਕੋਸ਼ਸ਼ = ਉੱਦਮ।
ਕੁਨੱਦ = ਕਰੇ। ਓ = ਓਹ। ਬ = ਨਾਲ। ਤੀਰੋ = ਬਾਣ। ਤੁਫੰਗ = ਰਾਮ ਜੰਗਾ।

ਭਾਵ— ਜੋ ਕੋਈ ਜੁੱਧ ਸਮੇਂ ਸਦਾ ਸੁਰਤ ਸੰਭਾਲੇ ਅਤੇ ਬਾਣ ਅਤੇ ਰਾਮ-ਜੰਗਿਆਂ ਨਾਲ ਉਦਮ ਕਰੇ।੪੬॥

ਕਿ ਦਰ ਕਾਹਿ ਇਨਸ੍ਵਾਫ ਓ ਹਿੰਮਤ ਅਸਤ॥
ਕਿ ਦਰਪੇਸ਼ ਗੁਰਬਾਇ ਓ ਆਜਿਜ਼ ਅਸਤ॥੪੭॥

ਕਿ = ਜੋ। ਦਰ = ਵਿੱਚ। ਕਾਰ = ਕੰਮ। ਇ = ਦੇ। ਇਨਸਾਫ = ਨਿਆਓਂ।
ਓ = ਉਸ। ਹਿੰਮਤ = ਪਉਰਖ਼। ਅਸਤ = ਹੈ। ਕਿ = ਜੋ। ਦਰਪੇਸ਼ = ਸਾਮ੍ਹਣੇ।
ਗੁਰਬਾਇ = (ਬਹੁ ਵਚਨ ਗ੍ਰੀਬ ਦਾ ਹੈ) ਕੰਗਾਲ। ਓ = ਉਹ।
ਆਜਿਜ਼ = ਅਧੀਨ। ਅਸਤ = ਹੈ।

ਭਾਵ— ਜਿਸਦਾ ਨਿਆਉਂ ਦੇ ਕੰਮ ਵਿਚ ਉੱਦਮ ਹੈ, ਜੋ ਉੱਦਮ ਕਰਕੇ ਨਿਆਉਂ ਕਰਦਾ ਹੈ ਅਤੇ ਕੰਗਾਲਾਂ ਦੇ ਸਾਹਮਣੇ ਭੀ ਜੋ ਅਧੀਨ ਹੁੰਦਾ ਹੈ॥੪੭॥

ਨਹੀਲਹ ਕੁਨਦ ਵਕਤ ਦਰਕਾਰ ਜ਼ਾਰ॥
ਨਹੈਬਤ ਕੁਨਦ ਦੁਸ਼ਮਨਾਂ ਬੇਸੁਮਾਰ॥੪੮॥

ਨ = ਨਹੀਂ। ਹੀਲਹ=ਬਹਾਨਾ ਕੁਨਦ = ਕਰੇ ਵਕਤ = ਸਮਾਂ। ਦਰ = ਵਿਚ
ਕਾਰਜ਼ਾਰ = ਲੜਾਈ। ਨ = ਨਹੀਂ। ਹੈਬਤ = ਭਉ। ਕੁਨਦ = ਕਰੇ।
ਦੁਸ਼ਮਨਾਂ = ਵੈਰੀਆਂ। ਬੇਸ਼ੁਮਾਰ = ਅਨਗਿਣਤ

ਭਾਵ— ਜੋ ਲੜਾਈ ਦੇ ਸਮੇਂ ਬਹਾਨਾ ਨਾ ਕਰੇ ਅਤੇ ਅਨਗਿਣਤ ਵੈਰੀਆਂ ਨਾ ਡਰੈ ॥੪੮॥

ਹਰਾਂਕਸ ਕਜ਼ੀਹਸਤ ਗਾਜ਼ੀ ਬੁਵਦ॥
ਬਕਾਰੇ ਜਹਾਂ ਰਜ਼ਮ ਸਾਜ਼ੀ ਕੁਨਦ ॥੪੯॥

ਹਰਾਂਕਸ = ਜੋ ਪੁਰਖ਼। ਕਜ਼ੀ = (ਕਿ ਅਜ਼ ਈਂ। ਕਿ=ਜੋ। ਅਜ਼ =ਤੇ।ਈ)
ਇਸ ਅਜੇਹਾ। ਹਸਤ = ਹੈ। ਗਾਜ਼ੀ = ਧਰਮ ਜੁੱਧ ਕਰਨੇ ਵਾਲਾ (ਸੂਰਮਾਂ)।
ਬੁਵਦ = ਹੋਵੇ। ਬ = ਵਿਚ। ਕਾਰ = ਕੰਮ। ਏ = ਦੇ। ਜਹਾਂ = ਜਗਤ।
ਰਜ਼ਮ = ਜੁੱਧ। ਸਾਜ਼ੀ = ਤਿਆਰੀ। ਕੁਨਦ = ਕਰੇ।